ਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਪਾਕਿਸਤਾਨ ਜਾਣ ਵਾਲੇ ਜੱਥੇ ’ਤੇ ਰੋਕ ਲਗਾ ਕੇ ਮੋਦੀ ਸਰਕਾਰ ਨੇ ਸਿੱਖਾਂ ਦੀਆ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ: ਸਿੱਖਸ ਆਫ ਅਮੈਰੀਕਾ

(ਜਸਦੀਪ ਸਿੰਘ ਜੱਸੀ, ਚੇਅਰਮੈਨ ਸਿੱਖਸ ਆਫ ਅਮੈਰੀਕਾ )

ਵਾਸ਼ਿੰਗਟਨ —ਨਨਕਾਣਾ ਸਾਹਿਬ (ਪਾਕਿਸਤਾਨ) ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮੋਕੇ ਕਰੀਬ 600 ਲੋਕਾਂ ਦਾ ਜੱਥਾ ਪਾਕਿਸਤਾਨ ਜਾਣ ਦੀਆ ਤਿਆਰੀਆਂ ਮੁਕੰਮਲ ਹੋ ਜਾਣ ਤੇ ਭਾਰਤ ਸਰਕਾਰ ਵੱਲੋਂ ਰੋਕ ਲਾਉਣ ਤੇ  ਸਿੱਖ ਸੰਗਤ ਨਾਲ ਬਹੁਤ ਵੱਡਾ ਅਨਿਆਂ ਹੈ। ਅਤੇ  ਵਿਦੇਸ਼ਾਂ ਚ’ ਬੈਠੇ ਸਿੱਖਾਂ ਦੀਆ ਭਾਵਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਾਈ ਗਈ ਹੈ।ਇਸ ਗੱਲ ਦਾ ਪ੍ਰਗਟਾਵਾ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮੈਰੀਕਾ ਅਤੇ ਉਪ-ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ ਨੇ ਕੀਤਾ। ਇੰਨਾਂ ਸਿੱਖ ਆਗੂਆਂ ਨੇ ਕਿਹਾ  ਕਿ ਭਾਰਤ ਦੀਆ ਏਜੰਸੀਆਂ ਵੱਲੋਂ ਜਾਂਚ ਰਿਪੋਰਟ ਮਗਰੋਂ ਹੀ ਪਾਕਿਸਤਾਨ ਦੂਤਾਵਾਸ ਵੱਲੋਂ ਵੀਜ਼ੇ ਜਾਰੀ ਹੋਏ ਸਨ ਅਤੇ ਤਿਆਰੀਆਂ ਮੁਕੰਮਲ ਸਨ ਜੱਥੇ ਤੇ ਰੋਕ ਲਗਾਉਣੀ ਹੈਰਾਨੀਜਨਕ ਹਨ।ਅਤੇ ਜੱਥੇ ਤੇ ਰੋਕ ਲਗਾ ਕੇ ਮੋਦੀ ਸਰਕਾਰ ਨੇ ਸਿੱਖਾਂ ਦੀਆ ਭਾਵਨਾਵਾਂ ਨੂੰ ਬਹੁਤ ਡੂੰਘੀ  ਠੇਸ ਪਹੁੰਚਾਈ ਹੈ। ਇੰਨਾਂ ਆਗੂਆਂ ਨੇ ਕਿਹਾ ਕਿ ਨਨਕਾਣਾ ਸਾਹਿਬ ਸਿੱਖਾਂ ਲਈ ਬਹੁਤ ਅਹਿਮ ਹੈ ਉਸ ਤਰਾਂ ਹੀ ਮੱਕਾ ਤੇ ਮਦੀਨਾ ਉਹਨਾਂ ਕਿਹਾ ਕਿ 600 ਦੇ ਕਰੀਬ ਲੋਕਾਂ ਦੀਆ ਤਿਆਰੀਆਂ ਵੀ ਮੁਕੰਮਲ ਸਨ ਭਾਰਤ ਦੀ ਕੇਂਦਰ ਸਰਕਾਰ ਨੇ ਬੇਤੁਕਾ ਬਹਾਨਾ ਬਣਾ ਕਿ ਗ੍ਰਹਿ ਵਿਭਾਗ ਵੱਲੋ ਈਮੇਲ ਜ਼ਰੀਏ ਭੇਜੀ ਗਈ ਸੂਚਨਾ ਜ਼ਰੀਏ ਜੱਥੇ ਦੇ ਜਾਣ ਤੇ ਰੋਕ ਲਾਉਣਾ ਕਾਰਨਾਂ ਦਾ ਹਵਾਲਾ ਦਿੱਤਾ।ਉਹਨਾਂ ਭਾਰਤ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ।ਅਤੇ ਜੱਥੇ ਨੂੰ ਰੋਕੇ ਜਾਣ ਤੇ ਦੁੱਖ ਜ਼ਾਹਰ ਕੀਤਾ।

Welcome to Punjabi Akhbar

Install Punjabi Akhbar
×