ਸਿੱਖ ਅਜਾਇਬ ਘਰ ਪਿੰਡ ਬਲੌਂਗੀ

SIKH-AJAIB-GHAR-VILLAGE-BALONGi
ਮੇਰਾ ਜਨਮ 08.11.1965 ਪਿੰਡ ਬਟੇਰਲਾ, ਸੈਕਟਰ-41 ਬੀ, ਚੰਡੀਗੜ੍ਹ ਵਿਚ ਹੋਇਆ| ਮੇਰੇ ਪਿਤਾ ਦਾ ਨਾਮ ਲਾਭ ਸਿੰਘ ਅਤੇ ਮਾਤਾ ਮਹਿੰਦਰ ਕੌਰ ਹੈ| ਤਿੰਨ ਭੈਣਾਂ ਅਤੇ ਦੋ ਭਰਾ ਵਿਚੋਂ ਸਭ ਤੋਂ ਛੋਟਾ ਹਾਂ| ਪਿਤਾ ਜੀ ਰਾਜ ਮਿਸਤਰੀ ਦਾ ਕੰਮ ਕਰਦੇ ਸਨ| ਮੈਨੂੰ ਸ਼ੁਰੂ ਤੋਂ ਹੀ ਮਿੱਟੀ, ਲੋਹੇ ਅਤੇ ਲੱਕੜ ਦੇ ਖਿਡੌਣੇ ਬਣਾਉਣ ਦਾ ਸ਼ੌਂਕ ਸੀ| ਪੜ੍ਹਾਈ ਵਿੱਚ ਰੁਚੀ ਨਾ ਹੋਣ ਕਰਕੇ ਦਸਵੀਂ ਦਾ ਇਮਤਿਹਾਨ ਨਹੀਂ ਦਿੱਤਾ ਅਤੇ ਸਕੂਟਰ ਮਕੈਨਿਕ ਦਾ ਕੰਮ ਕਰਨ ਲੱਗ ਪਿਆ|
ਮੈਂ ਸ਼ੁਰੂ ਤੋਂ ਹੀ ਕੁਝ ਨਵਾਂ ਕਰਨ ਦੀ ਸੋਚਦਾ ਰਹਿੰਦਾ, ਸਿੱਖ ਧਰਮ ਨਾਲ ਸਬੰਧਿਤ ਹੋਣ ਕਰਕੇ ਸਿੱਖ ਇਤਿਹਾਸ ਦੀ ਜਾਣਕਾਰੀ ਲਈ ਕੁਝ ਨਾ ਕੁਝ ਪੜ੍ਹਦਾ ਰਹਿੰਦਾ| ਨਵੀਂ ਪੀੜ੍ਹੀ ਜੋ ਸਿੱਖ ਇਤਿਹਾਸ ਭੁਲਦੀ ਜਾ ਰਹੀ ਹੈ| ਉਨ੍ਹਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਨਹੀਂ ਇਸ ਲਈ ਕੁਝ ਨਵਾਂ ਕਰਾ| ਮੈਂ ਸੋਚਿਆ ਕਿ ਸਿੱਖ ਇਤਿਹਾਸ ਨਾਲ ਸਬੰਧਿਤ ਪੰਜਾਬੀ ਫਿਲਮ ਬਣਾਵਾਂ ਤਾਂ ਜੋ ਨੌਜਵਾਨਾਂ ਨੂੰ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਮਿਲੇ| ਉਨ੍ਹਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਸ਼ਹੀਦਾਂ ਨੇ ਸਿੱਖ ਧਰਮ ਨੂੰ ਬਚਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ| ਫਿਲਮਾਂ ਬਣਾਉਣ ਲਈ ਲੱਖਾਂ ਰੁਪਏ ਚਾਹੀਦੇ ਹਨ| ਜੋ ਮੇਰੇ ਕੋਲ ਨਹੀਂ ਸਨ| ਜੇਕਰ ਫਿਲਮਾਂ ਬਣਾ ਵੀ ਲਵਾ ਕੁਝ ਮਹੀਨੇ ਸਿਨੇਮੇ ਲਗਦੀਆਂ ਹਨ| ਬਾਅਦ ਵਿੱਚ ਡੱਬੇ ਵਿੱਚ ਬੰਦ ਹੋ ਜਾਂਦੀਆਂ ਹਨ| ਮੇਰੇ ਮਨ ਵਿੱਚ ਆਇਆ ਕਿਉਂ ਨਾ ਮੈਂ ਸਿੱਖ ਅਜਾਇਬ ਘਰ ਬਣਾਵਾਂ ਜਿਸਦਾ ਵੀ ਦਿਲ ਕਰੇ ਜਦੋਂ ਮਰਜ਼ੀ ਆ ਕੇ ਦੇਖ ਸਕੇ| ਇਹ ਗੱਲ ਮੇਰੇ ਅੰਦਰ ਘਰ ਕਰ ਗਈ| ਮੇਰੇ ਮਨ ਵਿੱਚ ਸੀ ਕਿ ਅਜਾਇਬ ਘਰ ਚੰਡੀਗੜ੍ਹ ਜਾ ਮੋਹਾਲੀ ਵਿੱਚ ਬਣਾਵਾਂ| ਪਰ ਜਮੀਨ ਲੈਣ ਦੀ ਹੈਸੀਅਤ ਨਹੀਂ ਸੀ|
ਬਚਪਨ ਵਿੱਚ ਮੈਂ ਲੱਕੜ ਦਾ ਟਰੈਕਟਰ, ਛੋਟਾ ਹਰਿਮੰਦਿਰ ਸਾਹਿਬ, ਸੀਮਿੰਟ ਦਾ ਰਾਮ ਚੰਦਰ ਦਾ ਬੁੱਤ 1990 ਵਿੱਚ ਸਕਿਊਰਟੀ ਗਾਰਡ ਦਾ ਬੁੱਤ ਅਤੇ ਲੋਹੇ ਦਾ ਛੋਟਾ ਕਰੀਬ 4 ਇੰਚ ਦਾ ਟੇਬਲ ਫੈਨ ਜੋ ਕਿ ਹੁਣ ਵੀ ਸੰਭਾਲ ਕੇ ਰੱਖਿਆ ਹੋਇਆ ਹੈ, ਜੋ ਸੈੱਲਾਂ ਨਾਲ ਚੱਲਦਾ ਹੈ, ਬਣਾਏ ਸਨ| ਲੋਕਾਂ ਨੇ ਬਹੁਤ ਪਸੰਦ ਕੀਤੇ ਸਨ|
ਸੰਨ 2000 ਵਿੱਚ ਮੈਂ ਟੈਲੀਵੀਜ਼ਨ ਤੇ ਦੇਖਿਆ ਕਿ ਲੰਦਨ ਵਿੱਚ ਅਮਿਤਾਬ ਬਚਨ ਦਾ ਬੁੱਤ ਮੋਮ ਦਾ ਬਣਾਇਆ ਗਿਆ ਹੈ ਜੋ ਬਿਲਕੁਲ ਅਸਲੀ ਲੱਗਦਾ ਸੀ| ਮੈਂ ਸੋਚਿਆ ਜੇਕਰ ਉਹ ਬਣਾ ਸਕਦੇ ਹਨ ਮੈਂ ਕਿਉਂ ਨਹੀਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਜੀ ਬਾਦਲ ਸਨ| ਮੈਂ ਸੋਚਿਆ ਕਿਉਂ ਨਾ ਬਾਦਲ ਸਾਹਿਬ ਦਾ ਬੁੱਤ ਬਣਾਇਆ ਜਾਵੇ| ਜੇਕਰ ਉਹ ਖੁਸ਼ ਹੋ ਗਏ ਤਾਂ ਅਜਾਇਬ ਘਰ ਲਈ ਜ਼ਮੀਨ ਦੇ ਸਕਦੇ ਹਨ| ਇਹ ਸੋਚ ਕੇ ਮੈਂ ਅਖਬਾਰਾਂ ਦੀਆਂ ਕਟਿੰਗ, ਟੀ.ਵੀ. ਅਤੇ ਅਜੀਤ ਅਖਬਾਰ ਦੇ ਦਫਤਰ ਸੈਕਟਰ-22 ਚੰਡੀਗੜ੍ਹ ਤੋਂ ਬਾਦਲ ਸਾਹਿਬ ਦੀਆਂ ਫੋਟੋਆਂ ਲੈ ਕੇ ਕਰੀਬ ਇੱਕ ਸਾਲ ਦੀ ਮਿਹਨਤ ਨਾਲ ਬਾਦਲ ਸਾਹਿਬ ਦਾ ਮਾਡਲ ਬਣਾਇਆ| ਜਿਸ ਦੇ ਕੱਪੜੇ ਅਸਲੀ ਪਵਾਏ ਅਤੇ ਕੇਸ ਦਾੜੀ ਅਤੇ ਐਨਕਾਂ ਅਸਲੀ ਲਗਾਈਆਂ| ਕਈ ਅਖਬਾਰਾਂ ਨੇ ਇਹ ਖਬਰ ਫੋਟੋ ਸਮੇਤ ਲਗਾਈ ਪਰ ਬਾਦਲ ਸਾਹਿਬ ਤੋਂ ਕੋਈ ਹੁੰਗਾਰਾ ਨਹੀਂ ਮਿਲਿਆ| 2001 ਵਿੱਚ ਰਤਵਾੜਾ ਸਾਹਿਬ ਵਿਖੇ ਬਾਦਲ ਸਾਹਿਬ ਦੇ ਸੰਗਤ ਦਰਸ਼ਨ ਤੇ ਲੈ ਕੇ ਗਿਆ ਪਰ ਮੁੱਲਾਂਪੁਰ (ਗਰੀਬਦਾਸ) ਵਿਖੇ ਮੈਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ| ਮੈਨੂੰ ਤਕਰੀਬਨ 3 ਘੰਟੇ ਰੱਖ ਕੇ ਛੱਡ ਦਿੱਤਾ ਪਰ ਬਾਦਲ ਸਾਹਿਬ ਦਾ ਬੁੱਤ ਚਾਰ ਦਿਨਾਂ ਬਾਅਦ ਛੱਡਿਆ| ਉਨ੍ਹਾਂ ਨੂੰ ਸ਼ੱਕ ਸੀ ਕਿ ਕਿਤੇ ਉਸ ਵਿੱਚ ਬੰਬ ਨਾ ਹੋਵੇ ਅਤੇ ਹੋਰ ਜਿਥੇ ਵੀ ਮੈਨੂੰ ਆਸ ਸੀ ਲੈ ਕੇ ਗਿਆ| ਅਖਬਾਰਾਂ ਨੇ ਟੀ.ਵੀ. ਨੇ ਖਬਰਾਂ ਲਗਾਈਆਂ ਪਰ ਬਾਦਲ ਵੱਲੋਂ ਕੋਈ ਮਦਦ ਨਹੀਂ ਹੋਈ ਅਤੇ ਮੈਂ ਆਪਣੀ ਦੁਕਾਨ ਤੋਂ ਰੱਖ ਲਿਆ| ਉਸ ਤੋਂ ਬਾਅਦ ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਤਖ਼ਤ ਤੇ ਬੈਠੇ ਹੋਇਆਂ ਦਾ ਮਾਡਲ ਬਣਾਇਆ ਅਤੇ  ਚੰਡੀਗੜ੍ਹ ਵਿੱਚ ਇਨ੍ਹਾਂ ਦੀ ਪਰਦਰਸ਼ਨੀ ਲਗਾਈ| ਸੈਕਟਰ-15 ਵਿਖੇ ਲਾਲਾ ਲਾਜਪੱਤ ਭਵਨ ਵਿਖੇ ਪਰਦਰਸ਼ਨੀ ਵਿੱਚ ਰੱਖਿਆ| ਸ. ਮਨਪ੍ਰੀਤ ਸਿੰਘ ਬਾਦਲ ਦੇਖਣ ਲਈ ਆਏ ਬਹੁਤ ਖੁਸ਼ ਹੋਏ| ਗੁਰੂ ਪ੍ਰਤਾਪ ਸਿੰਘ ਰਿਆੜ ਨੇ ਮੈਨੂੰ ਗੁਰਦੁਆਰਾ ਸਾਹਿਬ ਸੈਕਟਰ-15 ਵਿਖੇ 5000/- ਰੁਪਏ ਦੇ ਕੇ ਸਨਮਾਨਿਤ ਕੀਤਾ ਅਤੇ ਹੋਰ ਵੀ ਕਈ ਜਗ੍ਹਾਂ ਪ੍ਰਦਰਸ਼ਨੀ ਲਗਾਈ| ਗੁਰਦੁਆਰਾ ਕਮੇਟੀ ਸੈਕਟਰ- 34 ਵੱਲੋਂ ਅਤੇ ਸੰਗਤਾਂ ਵੱਲੋਂ ਕਾਫੀ ਮੱਦਦ ਹੋਈ ਅਤੇ ਹੌਸਲਾ ਬਣਦਾ ਗਿਆ ਅਤੇ ਮੈਂ ਲਗਾਤਾਰ ਸਿੰਘ ਸ਼ਹੀਦਾ ਦੇ ਮਾਡਲ ਬਣਾਉਣ ਲੱਗ ਪਿਆ ਅਤੇ ਮੋਹਾਲੀ ਗੁਰਦੁਆਰਿਆਂ ਵਿੱਚ ਇਨ੍ਹਾਂ ਦੀ ਪਰਦਰਸ਼ਨੀ ਲਗਾਈ| ਸੰਗਤਾਂ ਵੱਲੋਂ ਕਾਫੀ ਹੁੰਗਾਰਾ ਮਿਲਿਆ ਪਰ ਸਰਕਾਰ ਵੱਲੋਂ ਕੋਈ ਮੱਦਦ ਨਹੀਂ ਹੋਈ| ਸ. ਕੰਵਲ ਮੋਹਨ ਸਿੰਘ ਜੀ (ਭੱਠੇ ਵਾਲੇ) ਦੀ ਮੱਦਦ ਨਾਲ ਉਨ੍ਹਾਂ ਦੀ ਜ਼ਮੀਨ ਤੇ ਟੀਨ ਦੀਆਂ ਚਾਦਰਾਂ ਨਾਲ ਸਿੱਖ ਅਜਾਇਬ ਘਰ ਬਣਾ ਲਿਆ| ਸੰਗਤਾਂ ਆ ਕੇ ਦੇਖਣ ਲੱਗ ਪਈਆਂ ਕਾਫੀ ਮੱਦਦ ਹੋਈ| ਕਰੀਬ 3 ਸਾਲ ਪਹਿਲਾਂ ਸ. ਕੰਵਲਜੀਤ ਸਿੰਘ ਜੀ (ਮੰਤਰੀ ਸਾਹਿਬ) ਨੇ ਵਿਸ਼ਵਕਰਮਾ ਦਿਵਸ ਤੇ ਫੇਜ-3ਬੀ1 ਗੁਰਦੁਆਰਾ ਸਾਹਿਬ ਵਿਖੇ ਮੈਨੂੰ ਸਨਮਾਨਿਤ ਕੀਤਾ ਸੀ| ਸ. ਤਰਲੋਚਨ ਸਿੰਘ ਜੀ ਮਾਨ (ਨੰਬਰਦਾਰ) ਬਲੌਂਗੀ ਵਾਲਿਆਂ ਨੇ ਸਿੱਖ ਅਜਾਇਬ ਘਰ ਨੂੰ ਸ਼ਾਮਲਾਟ ਜਗ੍ਹਾਂ ਵਿਚੋਂ ਕੁਝ ਜ਼ਮੀਨ ਦੇਣ ਦਾ ਵਾਅਦਾ ਕੀਤਾ ਸੀ| ਲਖਨੌਰ (ਮੋਹਾਲੀ-ਲਾਂਡਰਾਂ ਰੋਡ) ਤੋਂ ਜ਼ਮੀਨ ਖਾਲੀ ਕਰਕੇ ਕਰੀਬ 4 ਸਾਲ ਦੀ ਮਿਹਨਤ ਨਾਲ ਪਿੰਡ ਬਲੌਂਗੀ (ਨੇੜੇ ਸ਼ਮਸ਼ਾਨ ਘਾਟ) ਵਿਖੇ ਸਿੱਖ ਅਜਾਇਬ ਘਰ ਸਥਾਪਿਤ ਕਰ ਲਿਆ ਹੈ| ਇਸ ਦੇ ਦਰਸ਼ਨ ਕਰਨ ਦੀ ਕੋਈ ਫੀਸ ਨਹੀਂ ਰੱਖੀ ਗਈ|
ਮੈਂ ਮਾਡਲ ਬਣਾਉਣ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਸਿਖਲਾਈ ਨਹੀਂ ਲਈ ਸਿਰਫ ਮਿਹਨਤ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਬਣਾ ਰਿਹਾ ਹਾਂ|
ਸਿੱਖ ਹੈਰੀਟੇਜ਼ ਐਂਡ ਕਲਚਰਲ ਸੋਸਾਇਟੀ (ਰਜਿਸਟਰਡ) ਬਣਾਈ ਹੋਈ ਹੈ| ਦਾਸ ਇਸ ਸੋਸਾਇਟੀ ਦਾ ਮੁੱਖ ਸੇਵਾਦਾਰ ਹੈ, ਜੋ ਸਿੱਖ ਅਜਾਇਬ ਘਰ ਦੀ ਸੇਵਾ ਨਿਭਾ ਰਿਹਾ ਹੈ| ਮੇਰੀ ਦਿਲੀ ਤਮੰਨਾ ਹੈ ਕਿ ਜਿਸ ਤਰ੍ਹਾਂ ਲੰਦਨ ਵਿੱਚ ਮਿਊਜੀਅਮ ਬਣਾਇਆ ਗਿਆ ਹੈ ਜਿਸ ਵਿੱਚ ਮੋਮ ਦੇ ਬੁੱਤ ਬਣਾ ਕੇ ਰੱਖੇ ਗਏ ਹਨ ਜੋ ਦੇਖਣ ਨੂੰ ਬਿਲਕੁਲ ਅਸਲੀ ਲੱਗਦੇ ਹਨ, ਮੈਂ ਵੀ ਮੋਮ ਦੇ  ਸਿੰਘ ਸ਼ਹੀਦਾਂ ਦੇ ਮਾਡਲ ਬਣਾਵਾਂ, ਤਾਂ ਜੋ ਨੌਜਵਾਨ ਪੀੜ੍ਹੀ ਜੋ ਕਿ ਸਿੱਖ ਇਤਿਹਾਸ ਭੁੱਲਦੀ ਜਾ ਰਹੀ ਹੈ, ਅਤੇ ਨਸ਼ਿਆਂ ਵਿੱਚ ਰੁੜਦੀ ਜਾ ਰਹੀ ਹੈ, ਉਨ੍ਹਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਮਿਲੇ ਅਤੇ ਸਹੀ ਰਸਤੇ ਤੇ ਆ ਜਾਣ|
1. ਸਿੱਖ ਅਜਾਇਬ ਘਰ ਦੇ ਸਾਹਮਣੇ ਸ਼ਹੀਦ ਭਾਈ ਬਚਿੱਤਰ ਸਿੰਘ ਜੀ (ਨਾਗਣੀ ਬਰਸ਼ੇ ਨਾਲ ਮਸਤ ਹਾਥੀ ਦਾ ਮੁਕਾਬਲਾ ਕਰਦੇ ਹੋਏ) ਦਾ ਮਾਡਲ|
2. ਸ. ਹਰੀ ਸਿੰਘ ਨਲੂਆ (ਸ਼ੇਰ ਦਾ ਮੁਕਾਬਲਾ ਕਰਦੇ ਹੋਏ) ਦਾ ਮਾਡਲ|
3. ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ (ਘੋੜੇ ਤੇ ਸਵਾਰ) ਦਾ ਮਾਡਲ|
4. ਭਈ ਘਨਈਆ ਜੀ ਦੁਸ਼ਮਣਾਂ ਅਤੇ ਮਿੱਤਰਾਂ ਵਿੱਚ ਕੋਈ ਫਰਕ ਨਾ ਸਮਝਦੇ ਹੋਏ ਜਖ਼ਮੀਆਂ ਨੂੰ ਪਾਣੀ ਅਤੇ ਮੱਲ੍ਹਮ ਪੱਟੀ ਦੀ ਸੇਵਾ ਕਰਦੇ ਹੋਏ ਦਾ ਮਾਡਲ
5. ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਨੂੰ ਦਰਸਾਉਂਦਾ ਮਾਡਲ, ਲਗਾਏ ਗਏ ਹਨ|
6.     ਪੰਜਾਬ ਦਾ ਮਾਣ ਗੁਰਦਾਸ ਮਾਨ ਦਾ ਮਾਡਲ ਬਣਾ ਚੁੱਕੇ ਹਾਂ, ਪਰ ਉਨ੍ਹਾਂ ਵੱਲੋਂ ਵੀ ਕੋਈ ੁਮੱਦਦ  ਨਹੀ ਹੋਈ|
ਇਹ ਸਾਰੇ ਮਾਡਲ ਫਾਈਬਰ ਗਲਾਸ ਨਾਲ ਬਣਾਏ ਗਏ ਹਨ|
ਸਿੱਖ ਅਜਾਇਬ ਘਰ ਦੇ ਅੰਦਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਸ਼ਹੀਦ ਭਾਈ ਤਾਰੂ ਸਿੰਘ ਜੀ (ਜਿੰਨ੍ਹਾਂ ਨੇ ਆਪਣੀ ਖੋਪਰੀ ਤਾਂ ਉਤਰਵਾ ਦਿੱਤੀ ਪਰ ਕੇਸ ਨਹੀਂ ਕਟਵਾਏ ਆਪ ਸਿੱਖ ਧਰਮ ਨਹੀਂ ਬਦਲਿਆ), ਸ਼ਹੀਦ ਭਾਈ ਮਤੀ ਦਾਸ ਜੀ (ਜਿੰਨ੍ਹਾਂ ਨੇ ਆਰੇ ਨਾਲ ਆਪਣਾ ਸਰੀਰ ਤਾਂ ਦੋਫਾੜ ਕਰਵਾ ਲਿਆ ਪਰ ਧਰਮ ਨਹੀਂ ਬਦਲਿਆ ਮੁਸਲਮਾਨ ਨਾ ਬਣੇ), ਸ਼ਹੀਦ ਭਾਈ ਮਨੀ ਸਿੰਘ ਜੀ (ਬੰਦ-ਬੰਦ ਕਟਵਾਉਂਦੇ ਹੋਏ) ਸਿੱਖ ਧਰਮ ਤੇ ਪਹਿਰਾ ਦਿੰਦੇ ਹੋਏ ਸ਼ਹੀਦ ਭਾਈ ਸੁਬੇਗ ਸਿੰਘ ਅਤੇ ਸਪੁੱਤਰ ਭਾਈ ਸਹਿਬਾਜ ਸਿੰਘ ਜੀ ਜਿੰਨ੍ਹਾਂ ਨੇ ਆਪਣੇ ਆਪ ਨੂੰ ਚਰਖੜੀਆਂ ਤੇ ਚੜਾ ਕੇ ਸ਼ਹੀਦ ਕਰ ਲਿਆ ਪਰ ਆਪਣੇ ਧਰਤ ਤੋਂ ਨਾ ਡੋਲੇ| ਬੀਬੀਆਂ ਨੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਆਪਣੇ ਗਲਾਂ ਵਿੱਚ ਹਾਰ ਪੁਆਏ, ਸ਼ਹੀਦ ਬਾਬਾ ਦੀਪ ਸਿੰਘ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ (ਨੀਂਹਾਂ ਵਿੱਚ ਚੀਣੇ ਜਾਣ ਦਾ ਮਾਡਲ)|
ਇਹ ਅਜਾਇਬ ਘਰ ਆਪ ਜੀ ਦੇ ਦਿੱਤੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ| ਆਪ ਜੀ ਨੂੰ ਬੇਨਤੀ ਹੈ ਕਿ ਇਸ ਸਿੱਖ ਅਜਾਇਬ ਘਰ ਦੇ ਦਰਸ਼ਨ ਕਰੋ ਜੀ ਅਤੇ ਵੱਧ ਤੋਂ ਵੱਧ ਸਹਿਯੋਗ ਦਿਓ ਜੀ| ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ|

ਸਿੱਖ ਅਜਾਇਬ ਘਰ ਪਿੰਡ ਬਲੌਂਗੀ, ਜਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਪੰਜਾਬ
ਮੁੱਖ ਸੇਵਾਦਾਰ ਪਰਵਿੰਦਰ ਸਿੰਘ (ਆਰਟਿਸਟ) ਫਾਉਂਡਰ ਪ੍ਰੈਜੀਡੈਂਟ
ਮੋਬਾਇਲ: 98158-63844
ਸਿੱਖ ਹੈਰੀਟੇਜ਼ ਐਂਡ ਕਲਚਰਲ ਸੋਸਾਇਟੀ (ਰਜਿਸਟਰਡ)

ਨੋਟ:- ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰਨ ਦਾ ਮਾਡਲ ਬਣਾਇਆ ਜਾ ਰਿਹਾ ਹੈ|
ਇਸ ਸਿੱਖ ਅਜਾਇਬ ਘਰ ਦੇ ਕਈ ਉੱਘੀਆਂ ਸਖਸ਼ੀਅਤਾਂ ਦਰਸ਼ਨ ਕਰ ਚੁੱਕੀਆਂ ਹਨ ਜਿਵੇਂ ਕਿ:-
1. ਸ. ਹੀਰਾ ਸਿੰਘ ਗਾਬੜੀਆ ਜੀ|
2. ਸ. ਦਲਜੀਤ ਸਿੰਘ ਚੀਮਾ ਜੀ|
3. ਸ. ਜਸਜੀਤ ਸਿੰਘ ਬੰਨੀ ਜੀ|
4. ਐਸ.ਡੀ.ਐਮ. ਸ਼੍ਰੀ ਐਮ.ਐਲ. ਸ਼ਰਮਾ ਜੀ|
5. ਸ. ਬੀਰ ਦਵਿੰਦਰ ਜੀ|
6. ਸ. ਬਲਬੀਰ ਸਿੰਘ ਸਿੱਧੂ ਜੀ|
7. ਸ. ਸੇਵਾ ਸਿੰਘ ਸੇਖਵਾਂ ਜੀ|
8. ਸ. ਅਵਤਾਰ ਸਿੰਘ ਮੱਕੜ (ਐਸ.ਜੀ.ਪੀ.ਸੀ. ਪ੍ਰਧਾਨ)|
ਅਤੇ ਹੋਰ ਵੀ ਕਈ ਉੱਘੀਆਂ ਸਖ਼ਸ਼ੀਅਤ ਦਰਸ਼ਨ ਕਰ ਚੁੱਕੀਆਂ ਹਨ|
ਕਈ   ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ
1.   ਪੁਆਧੀ ਪੰਜਾਬੀ ਸੱਥ ਮੋਹਾਲੀ ਵੱਲੋਂ 2006 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਪੁਰਸਕਾਰ ਦੇ ਕੇ ਸੰਨਮਾਨਿਤ ਕੀਤਾ ਗਿਆ ਹੈ|
2.   ਜਿਲ੍ਹਾ ਪ੍ਰਸ਼ਾਸਨ, ਅਜੀਤਗੜ੍ਹ ਮੋਹਾਲੀ ਵੱਲੋਂ ਸੁਤੰਤਰ ਦਿਵਸ 2011 ਤੇ ਸੰਨਮਾਨਿਤ ਕੀਤਾ ਗਿਆ |
ਨੋਟ:- ਸਿੰਘ ਸ਼ਹੀਦਾਂ ਦੇ ਫੋਟੋ ਵੈਬਸਾਈਟ ਤੋਂ ਲੈ ਸਕਦੇ ਹੋ|

www.sikhmuseummohali.org ; Facebook: facebook.com/sikhmuseummohali

Welcome to Punjabi Akhbar

Install Punjabi Akhbar
×