ਨਿਊਜਰਸੀ, 17 ਅਗਸਤ —ਬੀਤੇ ਦਿਨ ਸਵੇਰ ਦੇ 9:00 ਵਜੇ ਦੇ ਕਰੀਬ ਨਿਊਜਰਸੀ ਸੂਬੇ ਦੇ ਟਾਊਨ ਈਸਟ ਔਰੇਂਜ ਵਿਖੇਂ ਇਕ ਪੰਜਾਬੀ ਮੂਲ ਦੇ ਸਟੋਰ ਮਾਲਕ ਤਰਲੋਕ ਸਿੰਘ ਦੀ ਨਾਰਥ ਪਾਰਕ ਸਟ੍ਰੀਟ ਤੇ ਸਥਿੱਤ ਪਾਰਕ ਡੇਲੀ ਐਂਡ ਗਰੌਸਰੀ ‘ ਨਾਂ ਦੇ ਸਟੋਰ ਚ’ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਟੋਰ ਚ’ ਦਾਖਲ ਹੋ ਕੇ ਉਸ ਦੀ ਛਾਤੀ ਤੇ ਤੇਜ਼ਧਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਸਟੋਰ ਚ’ ਸਥਿੱਤ ਇਕ ਪਾਸੇ ਬਣੇ ਬਾਥਰੂਮ ਵਿੱਚੋਂ ਮਿਲੀ। ਮ੍ਰਿਤਕ ਸਵੇਰੇ 7:00 ਤੋਂ ਸ਼ਾਮ ਦੇ 7:00 ਵਜੇ ਤੱਕ ਪਿਛਲੇਂ 6 ਸਾਲ ਤੋਂ ਇਸ ਸਟੋਰ ਨੂੰ ਚਲਾਉਂਦਾ ਸੀ। ਇਸ ਘਟਨਾ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਸਟੋਰ ਤੋਂ ਇਕ ਬਲਾਕ ਦੀ ਦੂਰੀ ਤੇ ਇਕ ਗੈਸ ਸਟੇਸ਼ਨ ਤੇ ਕੰਮ ਕਰਨ ਵਾਲਾ ਵਿਅਕਤੀ ਕੁਝ ਖ਼ਰੀਦਾਰੀ ਕਰਨ ਲਈ ਸਟੋਰ ਤੇ ਆਇਆ ਆਵਾਜ਼ਾ ਦੇਣ ਤੇ ਖੁੱਲੇ ਸਟੋਰ ਤੇ ਜਦ ਕੋਈ ਵੀ ਨਾਂ ਬੋਲਿਆਂ ਅਤੇ ਉਹ ਬਾਥਰੂਮ ਵੱਲ ਨੂੰ ਗਿਆ, ਜਿੱਥੇ ਬਾਹਰ ਕਾਫ਼ੀ ਖ਼ੂਨ ਡੁੱਲਿਆ ਹੋਇਆਂ ਸੀ ਅਤੇ ਉਹ ਬਾਥਰੂਮ ਚ’ ਮਰਿਆ ਹੋਇਆਂ ਸੀ। ਪੁਲਿਸ ਨੂੰ ਸੂਚਨਾ ਦੇਣ ਤੇ ਪੁਲਿਸ ਮੋਕੇ ਤੇ ਪੁੱਜੀ ਅਤੇ ਹਾਲੇ ਤੱਕ ਸਪਸਟ ਨਹੀਂ ਕੀਤਾ ਹੈ ਕਿ ਇਸ ਮੌਤ ਨੂੰ ਅੰਜਾਮ ਕਿਉ ਦਿੱਤਾ ਹੈ। ਪੁਲਿਸ ਕੈਮਰਿਆਂ ਦੀ ਫੁਟੇਜ ਤੋਂ ਕਾਤਲ ਦੀ ਭਾਲ ਕਰਨ ਚ’ ਜੁਟੀ ਹੋਈ ਹੈ।