ਸਿੱਖ ਅੰਮ੍ਰਿਤਧਾਰੀ ਸਕੂਲੀ ਬੱਚਿਆਂ ਜਾਂ ਵਿਦਿਆਰਥੀਆਂ ਵਾਸਤੇ ਸਕੂਲਾਂ ਵਿੱਚ ਕਿਰਪਾਨ ਦਾ ਮਸਲਾ

ਆਪ ਜੀ ਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਅਕਾਲ ਪੁਰਖ ਦੀ ਕਿਰਪਾ ਸਦਕਾ ਸੂਬੇ ਦੀਆਂ ਸਿੱਖ ਸੰਗਤਾਂ ਅਤੇ ਸਮੂਹ ਗੁਰਦਵਾਰਿਆਂ ਵੱਲੋਂ ਸੰਗਠਿਤ ਕਾਰਜਕਾਰੀ ਗਰੁੱਪ ਨੂੰ ਸਰਕਾਰ ਨਾਲ ਬੜੀ ਔਖੀ ਅਤੇ ਲੰਬੀ ਗੱਲਬਾਤ ਤੋਂ ਬਾਅਦ ਸਫਲਤਾ ਮਿਲੀ ਹੈ। ਸਾਰਿਆਂ ਦੀ ਸੁਰੱਖਿਆ ਅਤੇ ਅੰਮ੍ਰਿਤਧਾਰੀ ਸਕੂਲੀ ਬੱਚਿਆਂ ਦੇ ਕਕਾਰਾਂ ਦੇ ਮਾਣ ਨੂੰ ਬਰਕਰਾਰ ਰੱਖਣ ਵਾਸਤੇ ਸਰਕਾਰ ਨਾਲ ਲਿਖੇ ਇਕਰਾਰਨਾਮੇ ਤੇ ਸਹਿਮਤੀ ਹੋਈ ਹੈ;

  • ਕਿਰਪਾਨ ਛੋਟੀ ਹੋਵੇਗੀ ਭਾਵ ਬਲੇਡ ਦੀ ਲੰਬਾਈ 8.5 ਸੈ.ਮੀ.(cm) ਜਾਂ ਇਸ ਤੋਂ ਘੱਟ, ਅਤੇ ਬਲੇਡ ਅਤੇ ਹੱਥਾ ਜੋੜ ਕੇ 16.5 ਸੈ.ਮੀ. ਜਾਂ ਇਸ ਤੋਂ ਛੋਟੀ;

-ਕਿਰਪਾਨ ਤਿੱਖੀ ਨਹੀਂ ਹੋ ਸਕਦੀ (ਖੁੰਢੀ), ਬੱਝਵੀਂ ਹੋਵੇਗੀ ਤਾਂ ਕਿ ਵਰਤੀ ਨ ਜਾ ਸਕੇ। ਜਿਵੇਂ, ਹੱਥੇ ਅਤੇ ਮਿਆਨ ਨੂੰ ਸੰਗਲ਼ੀ (ਰਿੰਗ ਨੂੰ ਸੋਲਡਰ) ਲੱਗੇਗੀ ਤਾਂ ਕਿ ਬਾਹਰ ਨਾ ਕਿਰਪਾਨ ਕੱਢੀ ਜਾ ਸਕੇ ਜਾਂ ਗਾਤਰੇ ਦੇ ਮੋਟੇ ਕੱਪੜੇ ਨਾਲ ਹੱਥਾ ਅਤੇ ਮਿਆਨ ਸਿਊਂ ਦਿੱਤੇ ਜਾਣਗੇ;

-ਕਿਰਪਾਨ ਕੱਪੜਿਆਂ ਦੇ ਹੇਠਾਂ ਤੋਂ ਪਹਿਨੀ ਜਾਵੇਗੀ। ਦੂਸਰਿਆਂ ਨੂੰ ਦਿਖਾਈ ਨਹੀਂ ਦਿੱਤੀ ਜਾਣੀ ਚਾਹੀਦੀ।

-ਖੇਡਣ ਜਾਂ ਹੋਰ ਜਿਸਮਾਨੀ ਗਤੀਵਿਧੀਆਂ ਦੌਰਾਨ ਕਿਰਪਾਨ ਉਤਾਰ ਕੇ ਸਾਂਭ ਕੇ ਰੱਖੀ ਜਾਵੇਗੀ, ਜਾਂ ਸਰੀਰ ਦੇ ਨਾਲ ਸਾਂਭੀ ਜਾਵੇਗੀ । ਨੋਟ – ਸਰੀਰ ਨਾਲ ਸਾਂਭਣ ਦਾ ਮਤਲਬ ਹੈ ਕਿ ਕਿਸੇ ਮੋਟੇ ਕੱਪੜੇ ਵਿਚ ਲਪੇਟ ਕੇ ਚਮੜੇ ਦੀ ਬੈਲਟ ਜਾਂ ਹੋਰ ਖੇਡਣ ਵਾਲੀ ਬੈਲਟ ਨਾਲ ਲੱਕ ਨਾਲ ਲਪੇਟੀ ਜਾਵੇਗੀ ਤਾਂ ਕਿ ਪਹਿਨਣ ਵਾਲੇ ਜਾਂ ਦੂਜੇ ਨੂੰ ਸੱਟ ਚੋਟ ਨਾ ਲੱਗੇ।

-ਅੰਮ੍ਰਿਤਧਾਰੀ ਵਿਦਿਆਰਥੀ ਲਈ ਜ਼ਰੂਰੀ ਹੈ ਕਿ ਉਹ ਸੁਚੱਜੇ ਤਰੀਕੇ ਨਾਲ ਸਾਬਿਤ ਕਰੇ ਕਿ ਉਸ ਨੂੰ ਇਹਨਾਂ ਨਿਰਦੇਸ਼ਾਂ ਦਾ ਗਿਆਨ ਹੈ ਅਤੇ ਅਮਲ ਕਰਦਾ ਹੈ। ਕਿਸੇ ਵੀ ਤਰਾਂ ਦੀ ਵਧੇਰੇ ਢੁਕਵੀਂ ਸੁਰੱਖਿਆ ਜਾਣਕਾਰੀ ਨੂੰ ਵਿਦਿਆਰਥੀ ਜਾਂ ਮਾਪੇ ਜਾਂ ਕੇਅਰਰ ਨਾਲ ਸਾਂਝੀ ਕੀਤਾ ਜਾਵੇਗਾ।

ਇਸ ਸਮਝੌਤੇ ਤੱਕ ਪਹੁੰਚਣ ਵਾਸਤੇ ਕੈਨੇਡਾ, ਯੂ ਕੇ ਅਤੇ ਆਸਟ੍ਰੇਲੀਆ ਦੇ ਹੋਰ ਡਿਪਾਰਟਮੈਂਟਾਂ ਵਿਚ ਲਾਗੂ ਪਿਛਲੇ ਸਮਝੌਤਿਆਂ ਨੂੰ ਵਾਚਿਆ ਗਿਆ ਅਤੇ ਹੋਰਨਾ ਦੇਸ਼ਾਂ ਦੇ ਕਾਨੂੰਨ ਘਾੜਿਆਂ ਦੀ ਮਦਦ ਵੀ ਲਈ ਗਈ। ਇਸ ਸਮਝੌਤੇ ਵਿਚ ਸਭ ਤੋਂ ਵੱਧ ਸਹਿਮਤੀ ਅਤੇ ਉੱਤਮਤਾ ਨੂੰ ਯਕੀਨੀ ਬਣਾਇਆ ਗਿਆ ਹੈ।

ਬੇਨਤੀ ਹੈ ਕਿ ਹੇਠ ਦਿੱਤੇ ਲਿੰਕ ਉਤੇ ਜਾ ਕੇ ਈਮੇਲ ਰਾਹੀਂ ਆਪਣੀ ਰਾਏ ਦਰਜ਼ ਕਰਵਾਉ।

Waheguru Ji Ka Khalsa Waheguru Ji Ki Fateh!
The NSW Gurdwara Group has worked closely with the Department of Education NSW (DoE) and other government agencies over the last few weeks. In an effort to come up with a solution for Sikh students to wear Kirpan and maintain safety at schools, a proposal has been finalized.
As you can appreciate, a lot of work has gone behind these efforts including consultation with Australian and International Sikh bodies. The proposal has also been submitted to Sri Akal Takhat Sahib for their concurrence.
As part of the process, the DoE is seeking feedback on the proposed changes through public consultation. Please refer to the link below to have your say:
https://www.nsw.gov.au/have-your-say/changes-to-knives-schools-policy
How can you contribute:
It is very important for you to provide your valuable input to the feedback before 25/06/2021 and support the proposal.
Refer to the following link for a supporting document https://bit.ly/3wEwVym
Please share this info with your friends & family.

(NSW Gurdwara Working Group)

Welcome to Punjabi Akhbar

Install Punjabi Akhbar
×