ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਦੀ ਉਸਲੋਵੱਲੋਂ ਪਾਕਿਸਤਾਨ ਲਈ ਜੱਥਾ ਰਵਾਨਾਂ

DSC00355 COPY
ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਦੀ ਉਸਲੋ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ ਦਿਵਸ ਮੌਕੇ ਤੇ ਪਾਕਿਸਤਾਨ ਜਾਣ ਵਾਲੇ 21 ਸਰਧਾਲੂਆਂ ਦੇ ਜੱਥੇ ਨੂੰ ਸਥਾਨਕ ਗੁਰੂ ਘਰ ਤੋਂ ਸਿਰਪਾਉ ਦੇ ਕਿ ਪਾਕਿਸਤਾਨ ਰਵਾਨਾਂ ਕੀਤਾ ਗਿਆ।ਪ੍ਰਧਾਨ  ਪਰਮਜੀਤ ਸਿੰਘ,ਮੀਤ ਪ੍ਰਧਾਨ ਕਮਲਜੀਤ ਸਿੰਘ ਗਰਚਾ,ਖਜਾਨਚੀ ਨਿਰਮਲ ਕੌਰ,ਲਹਿੰਬਰ ਸਿੰਘ ਦੀ ਅਗਵਾਈ ਹੇਠ ਜੱਥੇ ਨੂੰ ਅਰਦਾਸ ਕਰਨ ਉਪਰੰਤ ਰਵਾਨਾਂ ਕੀਤਾ ਗਿਆ।ਇਸ ਮੌਕੇ ਤੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਹ ਜੱਥਾ ਲਹੌਰ ਐਮਨਾਂਬਾਦ ਆਦਿ ਗੁਰੂਧਾਮਾਂ ਤੋਂ ਇਲਾਵਾ ਸਿੱਖਾਂ ਦੇ ਮਹੱਤਵਪੂਰਨ ਅਸਥਾਨ ਸ੍ਰੀ ਨਨਕਾਣਾਂ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਸਰਧਾ ਅਤੇ ਧੁਮ ਧਾਮ ਨਾਲ ਮਨਾਵੇਗਾ।ਪਾਕਿਸਤਾਨ ਜਾਣ ਵਾਲੇ ਇਸ 21 ਸਰਧਾਲੂਆਂ ਦੇ ਜੱਥੇ ਵਿੱਚ ਸਮਿੰਦਰ ਸਿੰਘ,ਮਲਕੀਤ ਸਿੰਘ,ਸੁਰਿੰਦਰ ਕੌਰ,ਅਮਰਜੀਤ ਕੌਰ,ਨਛੱਤਰ ਕੌਰ,ਜਸਵੀਰ ਕੌਰ,ਜਸਵਿੰਦਰ ਕੌਰ ਆਦਿ ਸਾਮਿਲ ਹੇਏ।
ਮਨਦੀਪ ਪੂਨੀਆਂ (ਨਾਰਵੇ)

Install Punjabi Akhbar App

Install
×