ਨਿਊਯਾਰਕ, 23 ਜੁਲਾਈ — ਬੀਤੇ ਦਿਨ ਅਮਰੀਕਾ ਦੀ ਗੈਰ-ਮੁਨਾਫਾ ਸੰਸਥਾ ਯੂਨਾਈਟਡ ਸਿੱਖਸ ਨੇ ਨਿਊਯਾਰਕ ਦੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਅਮਰੀਕੀ ਵਿਦਿਆਰਥੀਆਂ ਨੂੰ ਸਿੱਖ ਧਰਮ ਅਤੇ ਸਿੱਖ ਰੀਤੀ-ਰਿਵਾਜਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਨਿਊਯਾਰਕ ਦੇ ਕਵੀਨਜ਼ ਨਗਰ ਵਿੱਚ ਪੈਂਦੇ ਜਮਾਇਕਾ ਇਲਾਕੇ ਵਿਖੇ ਨਿਊਯਾਰਕ ਸਿੱਖਿਆ ਵਿਭਾਗ ਅਤੇ ਯੂਨਾਈਟਡ ਸਿੱਖਸ ਦੇ ਮੈਂਬਰਾਂ ਨੇ ਇੱਕ ਬੈਠਕ ਕੀਤੀ। ਬੈਠਕ ਦੌਰਾਨ ਪੰਜ ਇਲਾਕਿਆਂ ਦੇ ਪੰਜਵੀਂ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਾਠਕ੍ਰਮ ਜਾਰੀ ਕੀਤਾ ਗਿਆ, ਜਿਸ ਵਿੱਚ ਸਿੱਖ ਧਰਮ ਨਾਲ ਸਬੰਧਤ ਪਾਠ ਵੀ ਸ਼ਾਮਲ ਕੀਤੇ ਗਏ ਹਨ।ਯੂਨਾਈਟਡ ਸਿੱਖਸ ਦੇ ਸੀਨੀਅਰ ਸਲਾਹਕਾਰ ਪ੍ਰਿਤਪਾਲ ਸਿੰਘ ਦੀ ਰਹਿਨੁਮਾਈ ਹੇਠ ਹੋਈ ਕਾਨਫਰੰਸ ਚ’ ਸਮੂੰਹ ਬੁਲਾਰਿਆਂ ਨੇ ਿੲਹ ਸ਼ਲਾਘਾਯੋਗ ਉਪਰਾਲਾ ਅਮਰੀਕਾ ਚ’ ਪੈਦਾ ਹੋਏ ਸਿੱਖ ਸਹਿਪਾਠੀਆਂ ਨੂੰ ਆਪਣੇ ਸਿੱਖੀ ਇਤਿਹਾਸ ਬਾਰੇ ਬਹੁਤ ਘੱਟ ਜਾਣਕਾਰੀ ਹੈ ਇਸ ਲਈ ਇਹ ਕਦਮ ਚੁੱਕਿਆਂ ਗਿਆ ਹੈ। ਜਿਸ ਨਾਲ ਅਮਰੀਕਾ ਵਸਦੇ ਸਿੱਖਾਂ ਚ’ ਕਾਫ਼ੀ ਖ਼ੁਸ਼ੀ ਪਾਈ ਜਾ ਰਹੀ ਹੈ।