ਸਿੱਖ ਜਰਨੈਲ: ਹਰੀ ਸਿੰਘ ਨਲਵਾ ਦਾ ਨਾਮ ਸੰਸਾਰ ਭਰ ਦੇ ਯੋਧਿਆਂ ਵਿੱਚੋਂ ਪਹਿਲੇ ਨੰਬਰ ਤੇ

hari singh nalwa

ਸੰਸਾਰ ਭਰ ਵਿੱਚ ਕਈ ਯੋਧੇ ਹੋਏ ਹਨ ਜਿਨਾਂ ਦੀਆਂ ਮਿਸਾਲਾਂ ਆਮ ਕਰਕੇ ਇਤਿਹਾਸ ਵਿੱਚ ਮਿਲ ਹੀ ਜਾਂਦੀਆਂ ਹਨ ਜਿਵੇਂ ਕਿ ਨੇਪੋਲੀਅਨ ਬੋਨਾਪਾਰਟੇ, ਮਾਰਸ਼ਲ ਹੈਨਡਨਬਰਗ, ਲਾਰਡ ਕਿਚਨਰ, ਜਰਨੈਲ ਕਾਰੋਬਜ਼ੇ, ਹਲਾਕੂ ਖਾਨ, ਚੰਗੇਜ਼ ਖਾਨ, ਆਦਿ ਕਈਆਂ ਦਾ ਨਾਮ ਲਿਆ ਜਾ ਸਕਦਾ ਹੈ।

ਬਿਲਿਅਨਰੀਜ਼ ਆਸਟ੍ਰੇਲੀਆ ਵੱਲੋਂ ਸੰਸਾਰ ਭਰ ਦੇ 10 ਮਹਾਂ ਸ਼ਕਤੀਸ਼ਾਲੀ ਯੋਧਿਆਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਅਤੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲੇ ਨੰਬਰ ਤੇ ਸ੍ਰ. ਹਰੀ ਸਿੰਘ ਨਲਵਾ ਦਾ ਨਾਮ ਸ਼ਾਮਲ ਕੀਤਾ ਗਿਆ ਹੈ।

http://www.billionairesaustralia.com/10-greatest-conquerors-history-world/?OutbrainIndia#sthash.fF04jWuL.dpuf

ਗਰੀਕ ਲੇਖਕ ਯੂਰੀਪਾਈਡਜ਼ ਲਿਖਦਾ ਹੈ ਕਿ ਸਿਰਫ 10 ਯੋਧੇ ਜੇ ਵਧੀਆ ਗੁੱਟਬੰਦੀ ਅਤੇ ਯੋਜਨਾ ਨਾਲ ਚਲਣ ਤਾਂ ਘੱਟ ਤੋਂ ਘੱਟ 100 ਯੋਧਿਆਂ ਤੇ ਭਾਰੀ ਪੈ ਸਕਦੇ ਹਨ। ਹਰੀ ਸਿੰਘ ਨਲਵਾ ਇਸ ਉਦਾਹਰਣ ਤੇ ਪੂਰੀ ਤਰਾਂ ਨਾਲ ਢੁਕਦਾ ਹੈ।

ਕਈ ਕਾਰਨ ਹਨ ਜਿਨਾਂ ਕਰਕੇ ਹਰੀ ਸਿੰਘ ਨਲਵਾ ਦਾ ਨਾਮ ਜਰਨੈਲਾਂ ਦੀ ਸੂਚੀ ਵਿੱਚ ਸਭ ਤੋਂ ਉਪਰ ਆਉਂਦਾ ਹੈ। ਸਭ ਤੋਂ ਵੱਡਾ ਕਾਰਨ ਹੈ ਕਿ ਉਹ ਅਤੇ ਉਸਦੇ ਸਾਥੀ ਸਮੇਂ ਦੇ ਸਹੀ ਇਸਤੇਮਾਲ ਅਤੇ ਸੂਝਬੂਝ ਰਖਦੇ ਹੋਏ ਜੰਗੀ ਚਾਲਾਂ ਦਾ ਇਸਤੇਮਾਲ ਕਰਦੇ ਸਨ ਅਤੇ ਆਪਣੇ ਤੋਂ ਕਈ ਗੁਣਾ ਵੱਧ ਤਾਕਤਵਰ ਸੈਨਾ ਨੂੰ ਹਰਾਉਣ ਵਿੱਚ ਸਫਲਤਾ ਹਾਸਲ ਕਰਦੇ ਸਨ।

1791 ਤੋਂ 1837 ਦੇ ਆਪਣੇ ਜੀਵਨ ਕਾਲ ਦੌਰਾਨ ਉਹ ਭਾਰਤਵਰਸ਼ ਦੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨਕਾਲ ਦੌਰਾਨ ਜਰਨੈਲ ਹੁੰਦੇ ਹੋਏ ਧਰਤੀ ਦੇ ਮੱਧ ਪੂਰਬੀ ਭਾਗ ਨੂੰ ਉਸਨੇ ਸਿੱਖ ਰਾਜ ਦੇ ਅੰਦਰ ਲੈ ਆਉਂਦਾ ਅਤੇ ਆਪਣੀ ਛੋਟੀ ਜਿਹੀ ਸੈਨਾ ਦੀ ਟੂਕੜੀ ਨਾਲ ਹੀ ਵਧੀਆ ਜੰਗੀ ਚਾਲਾਂ ਚਲਦੇ ਹੋਏ ਖੈਬਰ ਦਰੇ ਤੱਕ ਨੂੰ ਜਿੱਤ ਲਿਆ ਜਿਹੜਾ ਕਿ ਭਾਰਤ ਨਾਲ ਅਫਗਾਨਿਸਤਾਨ ਨੂੰ ਜੋੜਦਾ ਸੀ (ਅਜ ਕੱਲ ਪਾਕਿਸਤਾਨ ਵਿੱਚ ਹੈ)। ਅਮਰੀਕਨ ਸਰਕਾਰ ਹਰੀ ਸਿੰਘ ਨਲਵੇ ਦਾ ਬੁੱਤ ਵਾਈਟ ਹਾਊਸ ਵਿੱਚ ਲਗਵਾਉਣਾ ਚਾਹੁੰਦੀ ਸੀ ਕਿਉਂਕਿ ਦੁਨੀਆਂ ਦਾ ਇਹੋ ਇਕੱਲਾ ਸਰਦਾਰ ਸੀ ਜਿਸ ਨੇ ਅਫਗਾਨਾਂ ਨੂੰ ਉਨਾਂ ਦੇ ਘਰ ਵਿੱਚ ਵੜ ਕੇ ਹਰਾਇਆ ਸੀ।

1804 ਵਿੱਚ ਇੱਕ ਵਾਰੀ ਹਰੀ ਸਿੰਘ ਨਲਵੇ ਉਪਰ ਸ਼ਿਕਾਰ ਖੇਡਦਿਆਂ ਇੱਕ ਸ਼ੇਰ ਨੇ ਹਮਲਾ ਕਰ ਦਿੱਤਾ ਅਤੇ ਹਰੀ ਸਿੰਘ ਨੇ ਕਿਸੇ ਦੀ ਵੀ ਮਦਦ ਨਾ ਲੈਂਦਿਆਂ ਇਕੱਲੇ ਹੀ ਸ਼ੇਰ ਦਾ ਮੁਕਾਬਲਾ ਕੀਤਾ ਅਤੇ ਉਸਨੂੰ ਮਾਰ ਕੇ ਆਪਣੇ ਨਾਮ ਨਾਲ ਸ਼ੇਰ ਮਾਰ ਲਗਵਾ ਲਿਆ।

ਹਰੀ ਸਿੰਘ ਨਲਵੇ ਦੀਆਂ ਜੰਗੀ ਪ੍ਰਾਪਤੀਆਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਜੇ ਕਿਤੇ ਉਸ ਕੋਲ ਅੰਗ੍ਰੇਜ਼ਾਂ ਵਰਗੀ ਫੌਜ ਤੇ ਤੋਪਖਾਨਾ ਹੁੰਦਾ ਤਾਂ ਉਹ ਪੂਰੇ ਏਸ਼ੀਆ ਅਤੇ ਯੋਰਪ ਮਹਾਂਦੀਪਾਂ ਤੇ ਕਬਜ਼ਾ ਕਰ ਸਕਦਾ ਸੀ।

Install Punjabi Akhbar App

Install
×