ਮੈਲਬੌਰਨ ਖੇਡ ਮੈਦਾਨ ਤੋਂ ਵਿਸ਼ੇਸ਼: ਦੂਜਾ ਦਿਨ 32ਵੀਂਆਂ ਸਿੱਖ ਖੇਡਾਂ 

– ਹਜ਼ਾਰਾਂ ਦਰਸ਼ਕਾਂ ਅਤੇ ਖਿਡਾਰੀਆਂ ਦੀ ਹਾਜ਼ਰੀ ਵਿਚ ਖੇਡਾਂ ਦਾ ਰਸਮੀ ਉਦਘਾਟਨ
– ਸੂਬੇ ਦੇ ਪ੍ਰੀਮੀਅਰ ਅਤੇ ਕੌਂਸਿਲ ਦੀ ਮੇਅਰ ਪਹੁੰਚੀ

 

_DSC4987
ਆਸਟਰੇਲੀਆ ਦਾ ਸ਼ਹਿਰ ਮੈਲਬੌਰਨ ਅੱਜ 32ਵੀਂਆਂ ਸਿੱਖ ਖੇਡਾਂ ਦਾ ਰਸਮੀ ਉਦਘਾਟਨ ਬਹੁਤ ਹੀ ਰੌਣਕ ਭਰੇ ਮਾਹੌਲ ਵਿਚ ਕੀਤਾ ਗਿਆ। ਸਭ ਤੋਂ ਪਹਿਲਾਂ ਛੋਟੋ-ਛੋਟੇ ਬੱਚਿਆਂ ਨੇ ਵੱਖ-ਵੱਖ ਕਲੱਬਾਂ ਦੀਆਂ ਤਖਤੀਆਂ ਫੜ ਕੇ ਮਾਰਚ ਪਾਸਟ ਕੀਤਾ। ਉਪਰੰਤ ਸੂਬੇ ਦੇ ਪ੍ਰੀਮੀਅਰ ਡੇਨੀਅਲ ਐਂਡਰੀਓ ਅਤੇ ਕੌਂਸਿਲ ਦੀ ਮੇਅਰ ਅਮੇਂਡਾ ਸਟੈਪਲਡਨ ਨੇ ਇਸ ਮੌਕੇ ਜਿੱਥੇ ਸੰਬੋਧਨ ਕੀਤਾ ਉਥੇ ਸਾਰਿਆਂ ਨੂੰ ਵਧਾਈ ਦਿੱਤੀ।

_DSC4938

ਸੂਬੇ ਵੱਲੋਂ ਵੱਡੀ ਆਰਥਿਕ ਮਦਦ ਵੀ ਦਿੱਤੀ ਗਈ। ਨਿਊਜ਼ੀਲੈਂਡ ਦੇ ਸੰਸਦ ਮੈਂਬਰ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਛੋਟੇ-ਛੋਟੇ ਬੱਚਿਆਂ ਨੇ ਸਭਿਆਚਾਰਕ ਰੰਗ ਪੇਸ਼ ਕੀਤੇ। ਕੁੜੀਆਂ ਦਾ ਗਿੱਧਾ, ਮੁੰਡਿਆਂ ਦਾ ਭੰਗੜਾ ਅਤੇ ਹੋਰ ਬਹੁਤ ਸਾਰੀਆਂ ਵੰਨਗੀਆਂ ਨੂੰ ਵੇਖਣ ਨੂੰ ਮਿਲੀਆਂ। ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਨਿਊਜ਼ੀਲੈਂਡ ਮੀਡੀਆ ਤੋਂ ਇਹ ਪੱਤਰਕਾਰ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਸ. ਅਮਰੀਕ ਸਿੰਘ ਨੱਚਦਾ ਪੰਜਾਬ ਵਾਲੇ ਪਹੁੰਚੇ ਹੋਏ ਹਨ।

_DSC4998

ਕਲਗੀਧਰ ਲਾਇਨਜ਼ ਕਲੱਬ ਦੀ ਵਾਲੀਵਾਲ ਟੀਮ ਪਹੁੰਚੀ ਫਾਈਨਲ ਦੇ ਵਿਚ-ਕੱਲ੍ਹ ਮੁਕਾਬਲਾ ਸਿਡਨੀ ਨਾਲ

ਮੈਲਬੈਰਨ 20 ਅਪ੍ਰੈਲ – ਅੱਜ ਮੈਲਬੌਰਨ ਦੇ ਵਿਚ ਚੱਲ ਰਹੀਆਂ ਖੇਡਾਂ ਦੇ ਵਿਚ ਨਿਊਜ਼ੀਲੈਂਡ ਦੇਸ਼ ਤੋਂ ਆਈ ਕਲਗੀਧਰ ਲਾਇਨਜ਼ ਕਲੱਬ ਦੀ ਵਾਲੀਵਾਲ ਟੀਮ ਫਾਈਨਲ ਮੁਕਾਬਲੇ ਦੇ ਵਿਚ ਪਹੁੰਚ ਗਈ। ਕੱਲ੍ਹ ਫਾਈਨਲ ਮੁਕਾਬਲਾ ਸੁਪਰ ਸਿਖਜ਼ (ਸਿਡਨੀ) ਦੇ ਨਾਲ ਹੋਵੇਗਾ। ਅੱਜ ਦੇ ਮੈਚ ਕਾਫੀ ਰੌਛਕ ਰਹੇ। ਵਾਲੀਵਾਲ ਵਾਲੇ ਮੁੰਡਿਆਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਖੂਬ ਰਹੀ ਹੈ।

_DSC4943

ਅੱਜ ਦੇ ਮੈਚ: ਨਿਊਜ਼ੀਲੈਂਡ ਦੀਆਂ ਕੁੜੀਆਂ ਦੀ ਫੁੱਟਬਾਲ ਟੀਮ ‘ਪੰਜਾਬੀ ਕਨਾਈਟਸ’ ਨੇ ਅੱਜ ਨਿਊਫਾਰਮ ਨੂੰ ਹਰਾ ਕੇ ਮੈਚ ਜਿੱਤ ਲਿਆ। ਬੇਅ ਆਫ ਪਲੈਂਟੀ ਦੀ ਮੁੰਡਿਆਂ ਦੀ ਟੀਮ ਅੱਜ ਜਿੱਤ ਨਹੀਂ ਸਕੀ।

Install Punjabi Akhbar App

Install
×