ਕਰੋਨਾ ਬਾਬਤ ਅਗਾਮੀ ਆਸਟ੍ਰੇਲੀਅਨ ਸਿੱਖ ਖੇਡਾਂ 2020 ਰੱਦ

(ਬ੍ਰਿਸਬੇਨ 25 ਮਾਰਚ) ਸਮੁੱਚੇ ਵਿਸ਼ਵ ਵਿੱਚ ਕਰੋਨਾ ਮਹਾਮਾਰੀ ਅਤੇ ਆਸਟ੍ਰੇਲੀਅਨ ਆਵਾਮ ਦੀ ਸਿਹਤਯਾਬੀ ਨੂੰ ਦੇਖਦੇ ਹੋਏ ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕਾਊਂਸਿਲ ਨੇ ਰਾਸ਼ਟਰੀ ਮੀਡੀਆ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੋਰੋਨਾਵਾਇਰਸ ਕਾਰਨ 2020 
ਦੀਆਂ 33ਵੀਆਂ ਸਿੱਖ ਖੇਡਾਂ, ਪਰਖ ਰੱਦ ਕਰ ਦਿੱਤੀਆਂ ਗਈਆਂ ਹਨ। ਤਾਂ ਜੋ ਸਮੂਹ ਖਿਡਾਰੀ ਅਤੇ ਆਮ ਲੋਕਾਈ ਇਕੱਠ ਤੋਂ ਬਚ ਸਕੇ ਅਤੇ ਸਿਹਤ ਸੁਰੱਖਿਅਕ ਰਹਿ ਸਕੇ। ਉੱਧਰ ਕੋਰੋਨਾਵਾਇਰਸ ਕਾਰਨ ਸਰਕਾਰ ਦੀਆਂ ਅੰਦਰੋਂ/ਬਾਹਰੋਂ ਯਾਤਰਾ ਕਰਨ ਅਤੇ ਜਨਤਕ ਇਕੱਠ ਕਰਨ ‘ਤੇ ਸਖ਼ਤ ਪਾਬੰਦੀ ਲਗਾਈਆਂ ਗਈਆਂ ਹਨ। ਸੰਸਥਾ ਨੇ ਕਿਹਾ ਕਿ ਖੇਡਾਂ ਦੀਆਂ ਤਿਆਰੀਆਂ ਸੰਪੂਰਨ ਸਨ। ਪਰ, ਸਾਨੂੰ ਖੇਡਾਂ ਰੱਦ ਹੋਣ ਦਾ ਬਹੁਤ ਅਫ਼ਸੋਸ ਹੈ। ਉਹਨਾਂ ਹੋਰ ਕਿਹਾ ਕਿ ਸੰਸਥਾ ਕੋਲ ਲਗਭਗ 2200 ਤੋਂ ਵੱਧ ਖਿਡਾਰੀ ਅਤੇ ਕੋਚ ਖੇਡਾਂ ਵਿੱਚ ਭਾਗ ਲੈ ਰਹੇ ਸਨ। ਦੱਸਣਯੋਗ ਹੈ ਕਿ ਇਹ ਖੇਡਾਂ ਇਸ ਸਾਲ ਪਰਥ ਸ਼ਹਿਰ 10,11 ਅਤੇ 12 ਅਪ੍ਰੈਲ ਨੂੰ ਹੋਣ ਜਾ ਰਹੀਆਂ ਸਨ।