ਸਿੱਖ ਡਰਾਇਵਰਾਂ ਵੱਲੋਂ ਈਐਲਡੀ ਿਨਯਮ ਰੋਕਣ ਦੀ ਮੰਗ, ਸਿੱਖ ਸਿਆਸੀ ਐਕਸ਼ਨ ਕਮੇਟੀ ਦੇ ਚੇਅਰਮੈਨ ਨੇ ਟਰੰਪ ਪ੍ਰਸ਼ਾਸਨ ਅੱਗੇ ਕੀਤੀ ਅਪੀਲ 

image1

ਵਾਸ਼ਿੰਗਟਨ — ਬੀਤੇ ਦਿਨ ਅਮਰੀਕਾ ਦੀ ਰਾਜਧਾਨੀ ਵਾਸਿੰਗਟਨ ਵਿਚ ਇਕ ਸਿੱਖ ਸਿਆਸੀ ਐਕਸ਼ਨ ਕਮੇਟੀ ਨੇ ਟਰੰਪ ਪ੍ਰਸ਼ਾਸਨ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਟਰੱਕਾਂ ਵਿਚ ਮਹਿੰਗੇ ਲੌਗਿੰਗ ਉਪਕਰਣ ਲਗਾਉਣ ਦੇ ਨਿਯਮ ਨੂੰ ਟਾਲ ਦਿੱਤਾ ਜਾਵੇ। ਇਸ ਕਦਮ ਨਾਲ ਟਰੱਕ ਉਦਯੋਗ ‘ਤੇ ਭਾਰੀ ਬੋਝ ਪਵੇਗਾ। ਇਸ ਉਦਯੋਗ ਵਿਚ ਅਮਰੀਕੀ ਸਿੱਖਾਂ ਦਾ ਦਬਦਬਾ ਹੈ। ਨਵਾਂ ਨਿਯਮ 18 ਦਸੰਬਰ ਤੋਂ ਲਾਗੂ ਹੋਵੇਗਾ। ਇਸ ਨਿਯਮ ਮੁਤਾਬਕ ਤਕਰੀਬਨ ਸਾਰੇ ਵਪਾਰਕ ਟਰੱਕ ਇਲੈਕਟ੍ਰਾਨਿਕ ਲੌਗਿੰਗ ਡਿਵਾਈਸ (ਈ. ਐੱਲ. ਡੀ.) ਲਗਾ ਕੇ ਚਲਾਉਣੇ ਪੈਣਗੇ।

ਇਹ ਉਪਕਰਣ ਉਨ੍ਹਾਂ ਦੇ ਡਿਊਟੀ ‘ਤੇ ਹੋਣ ਅਤੇ ਔਫ ਡਿਊਟੀ ਰਹਿਣ ਦੇ ਘੰਟਿਆਂ ਨੂੰ ਰਿਕਾਰਡ ਕਰੇਗਾ। ਇੰਡੀਆਨਾਪੋਲਿਸ ਦੀ ਸਿੱਖ ਸਿਆਸੀ ਐਕਸ਼ਨ ਕਮੇਟੀ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ  ਈ. ਐੱਲ. ਡੀ. ਲਗਾਉਣ ਦੇ ਆਦੇਸ਼ ਨੂੰ ਟਾਲਣ ਦੀ ਮੰਗ ਕੀਤੀ ਹੈ ਤਾਂ ਜੋ ਅਸੀਂ ਇਹ ਯਾਕੀਨੀ ਕਰ ਸਕੀਏ ਕਿ ਅਸੀਂ ਕਾਨੂੰਨ ਦਾ ਪਾਲਣ ਕਰ ਰਹੇ ਹਾਂ। ਕਮੇਟੀ ਕਰੀਬ ਡੇਢ ਲੱਖ ਦੇ ਕਰੀਬ  ਟਰੱਕ ਮਾਲਕਾਂ ਦੀ ਨੁਮਾਇੰਦਗੀ ਕਰਦੀ ਹੈ, ਜਿਸ ਵਿਚ ਵੱਡੀ ਗਿਣਤੀ ਸਿੱਖਾਂ ਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਕਨੀਕ ਮਜ਼ਬੂਤ ਨਹੀਂ ਹੈ ਅਤੇ ਫੈਡਰੇਸ਼ਨ ਮੋਟਰ ਕੈਰੀਅਰ ਸੈਫਟੀ ਪ੍ਰਸ਼ਾਸਨ ਨੇ ਉਪਕਰਣ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।