ਕੋਵਿਡ 19 ਕਰਕੇ ਸਿੱਖ ਡਾਕਟਰ ਨੇ ਕੀਤੀ ਦਾੜ੍ਹੀ ਸ਼ੇਵ

ਕਰੋਨਾ ਸਮੁੱਚੇ ਸੰਸਾਰ ਵਿੱਚ ਹੀ ਆਪਣੇ ਨਵੇਂ ਨਵੇਂ ਰੰਗ ਦਿਖਾ ਰਿਹਾ ਹੈ ਅਤੇ ਇਸ ਨਾਲ ਜਿੱਥੇ ਲੋਕਾਂ ਨੂੰ ਰਿਵਾਇਤੀ ਰਹਿਣੀ ਬਹਿਣੀ ਤੋਂ ਹੱਥ ਧੋਣੇ ਪੈ ਰਹੇ ਹਨ ਉਥੇ ਹੀ ਕਿਤੇ ਕਿਤੇ ਇਹ ਧਰਮਾਂ ਦੀ ਰਾਹ ਵਿੱਚ ਵੀ ਰੁਕਾਵਟਾਂ ਬਣ ਰਿਹਾ ਹੈ। ਡਾ. ਸਨਜੀਤ ਸਿੰਘ ਸਲੂਜਾ (ਫਿਜ਼ੀਸ਼ੀਅਨ) ਜੋ ਕਿ ਮੋਨਟਰਿਅਲ ਜਨਰਲ ਹਸਪਤਾਲ ਅਤੇ ਰਾਇਲ ਵਿਕਟੋਰੀਆ ਹਸਪਤਾਲ ਵਿੱਚ ਆਪਾਤਕਾਲੀਨ ਮੈਡੀਸਨ ਵਿਭਾਗ ਵਿੱਚ ਬਤੌਰ ਐਸੋਸਿਏਟ ਮੁਖੀ ਸੇਵਾਵਾਂ ਨਿਭਾ ਰਹੇ ਹਨ ਅਤੇ ਲਗਾਤਾਰ ਕਰੋਨਾ ਦੇ ਮਰੀਜ਼ਾਂ ਨਾਲ ਦਿਨ ਰਾਤ ਲੜਾਈ ਵਿੱਚ ਲੱਗੇ ਹੋਏ ਹਨ -ਵੀ ਅਜਿਹੀ ਹੀ ਇੱਕ ਮਿਸਾਲ ਬਣੇ ਹਨ ਜਿਨਾ੍ਹਂ ਨੂੰ ਕਿ ਆਪਣੀ ਦਾੜ੍ਹੀ ਨੂੰ ਸ਼ੇਵ ਕਰਨਾ ਪਿਆ ਹੈ ਕਿਉਂਕਿ ਇਸ ਨਾਲ ਕਰੋਨਾ ਤੋਂ ਬਚਾਉ ਕਰਨ ਵਾਲਾ ਜ਼ਰੂਰੀ ਫੇਸ ਮਾਸਕ ਐਨ95 ਸਹੀ ਤਰਾ੍ਹਂ ਨਾਲ ਨਹੀਂ ਸੀ ਲਗਦਾ।

ਡਾ. ਸਲੂਜਾ (44) ਜੋ ਕਿ ਮੈਕਗਿਲ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵੀ ਹਨ, ਅਨੁਸਾਰ ਇਹ ਸਿਰਫ ਇੱਕ ‘ਵੈਨਿਟੀ ਇਸ਼ੂ’ ਹੈ ਅਤੇ ਉਨਾ੍ਹਂ ਨੇ ਸਿਰ ਦੇ ਵਾਲ ਨਹੀਂ ਕਟਵਾਏ ਅਤੇ ਨਾ ਹੀ ਪਗੜੀ ਬੰਨਣੀ ਛੱਡੀ ਹੈ। ਉਨਾ੍ਹਂ ਨੇ ਜਦੋਂ ਦੇਖਿਆ ਕਿ ਕਈ ਵਾਰੀ ਕਰੋਨਾ ਮਰੀਜ਼ ਦਾ ਇਲਾਜ ਬਹੁਤ ਹੀ ਨੇੜੇ ਤੋਂ ਅਤੇ ਸਰੀਰਿਕ ਛੋਹ ਨਾਲ ਕੀਤਾ ਜਾਂਦਾ ਹੈ ਅਤੇ ਇਸ ਦੇ ਨਤੀਜਤਨ ਬਹੁਤ ਸਾਰੇ ਸਿਹਤ ਕਾਮੇ ਜਿਨਾ੍ਹਂ ਵਿੱਚ ਡਾਕਟਰ ਅਤੇ ਹੋਰ ਅਮਲਾ ਵੀ ਸ਼ਾਮਿਲ ਹੈ, ਲਗਾਤਾਰ ਬਿਮਾਰ ਹੋ ਰਹੇ ਹਨ, ਅਤੇ ਇਸ ਦੇ ਉਲਟ ਜੇ ਉਹ ਦੂਰੀ ਬਣਾ ਕੇ ਮਰੀਜ਼ ਦਾ ਇਲਾਜ ਕਰਦੇ ਹਨ ਤਾਂ ਫੇਰ ਉਹ ਪੂਰਨ ਇਲਾਜ ਨਹੀਂ ਕਰ ਸਕਦੇ ਅਤੇ ਇਹ ਉਨਾ੍ਹਂ ਦੇ ਪੇਸ਼ੇ ਪ੍ਰਤੀ ਸੁਹਿਰਦਤਾ ਅਤੇ ਇਮਾਨਦਾਰੀ ਨਹੀਂ ਹੈ। ਇਸ ਲਈ ਕਈ ਸਿੱਖ ਵਿਚਾਰਕਾਂ, ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਆਪਣੇ ਸਕੇ ਭਰਾ ਰਾਜੀਤ ਜੋ ਕਿ ਆਪ ਵੀ ਨਿਊਰੋਸਰਜਨ ਹਨ, ਨਾਲ ਸਲਾਹ ਮਸ਼ਵਰਾ ਕਰਨ ਤੇ ਇਹ ਫੈਸਲਾ ਲਿਆ ਗਿਆ ਕਿ ਮਰੀਜ਼ਾਂ ਦੀ ਭਲਾਈ ਅਤੇ ਆਪਣੀ ਸਿਹਤਯਾਬੀ ਵਾਸਤੇ ਸ਼ੇਵ ਕਰਨਾ ਹੀ ਬਿਹਤਰ ਹੈ ਤਾਂ ਜੋ ਕਰੋਨਾ ਤੋਂ ਬਚਾਅ ਵਾਲਾ ਮੂੰਹ ਤੇ ਲਗਾਉਣ ਵਾਲਾ ਮਾਸਕ ਪੂਰੀ ਤਰਾ੍ਹਂ ਨਾਲ ਸੁਰੱਖਿਆ ਲਈ ਵਰਤਿਆ ਜਾ ਸਕੇ। ਉਨਾ੍ਹਂ ਇਹ ਵੀ ਕਿਹਾ ਕਿ ਇਨਾ੍ਹਂ ਮੁਸੀਬਤ ਦੇ ਦਿਨਾਂ ਤੋਂ ਬਾਅਦ ਉਹ ਦਾੜ੍ਹੀ ਫੇਰ ਤੋਂ ਰੱਖ ਕੇ ਵਾਪਸ ਆਪਣੇ ਸਿੱਖੀ ਸਰੂਪ ਵਿੱਚ ਆ ਜਾਣਗੇ।

Install Punjabi Akhbar App

Install
×