ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ‘ਜੱਸੀ’ ਦੀ ਅਗਵਾਈ ’ਚ ਸਿੱਖ ਵਫ਼ਦ ਨੇ ਭਾਰਤੀ ਅੰਬੈਸਡਰ ਨੂੰ ਦਿੱਤਾ ਮੰਗ ਪੱਤਰ, ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਤੋਂ ਪਹਿਲਾ ਲਾਂਘਾ ਖੋਲ੍ਹੇ ਜਾਣ ਦੀ ਮੋਦੀ ਤੋਂ ਕੀਤੀ ਮੰਗ

ਵਾਸ਼ਿੰਗਟਨ — ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਜੋ ਕਰਤਾਰਪੁਰ (ਪਾਕਿਸਤਾਨ ) ਵਿਖੇਂ 20 ਤੋਂ 22 ਸਤੰਬਰ ਤੱਕ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦਿਨ ਕਰਤਾਰਪੁਰ ਸਾਹਿਬ ਵਿਖੇਂ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ। ਅਤੇ ਦੁਨੀਆ ਭਰ ਦੇ ਸਿੱਖ ਨਤਮਸਤਕ ਹੋਣਾ ਚਾਹੁੰਦੇ ਹਨ। ਪ੍ਰੰਤੂ ਕੋਰੋਨਾ ਸੜੀ ਮਹਾਮਾਰੀ ਦੇ ਕਾਰਨ ਸਭ ਦੀਆਂ ਭਾਵਨਾਵਾਂ ਨਾ ਪੂਰੀਆਂ ਹੋ ਸਕਣ, ਪਰ ਅਮਰੀਕਾ ਦੇ ਸਿੱਖਾਂ ਨੇ ਭਾਰਤ ਦੇ ਅਮਰੀਕਾ ਚ’ ਅੰਬੈਂਸਡਰ ਤਰਨਜੀਤ ਸਿੰਘ ਸੰਧੂ ਨੂੰ ਮੰਗ ਪੱਤਰ ਦਿੰਦਿਆਂ, ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੀ ਮਹਾਂਮਾਰੀ ਕਰਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਬੰਦ ਕਰ ਦਿੱਤਾ ਸੀ ਹੁਣ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇ, ਤਾਂ ਜੋ ਕਰਤਾਰਪੁਰ  ਲਾਂਘਾ ਖੁਲੱਣ ਤੋ ਪਹਿਲੀ ਵਾਰ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਵਿੱਚ ਸ਼ਰਧਾ ਅਤੇ ਭਾਵਨਾ ਨਾਲ ਸ਼ਾਮਲ ਹੋ ਸਕਣ। ਅੰਬੈਸਡਰ ਤਰਨਜੀਤ ਸਿੰਘ ਸੰਧੂ ਵੱਲੋਂ ਭਾਰਤੀ ਅੰਬੈਂਸੀ ਦੇ ਕਮਿਊਨਿਟੀ ਅਫੇਅਰਜ਼ ਮਨਿਸਟਰ ਅਨੁਰਾਗ ਕੁਮਾਰ ਨੇ ਵਫ਼ਦ ਜਿਸ  ਦੀ ਅਗਵਾਈ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ’ ਨੇ ਕੀਤੀ ਅਤੇ ਅੰਬੈਂਸੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਿੱਖਾਂ ਦੀਆ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਨ, ਅਤੇ ਇਹ ਯਾਦ ਪੱਤਰ ਭਾਰਤ ਸਰਕਾਰ ਨੂੰ ਭੇਜ ਕੇ ਸਿੱਖਾਂ ਦੀ ਇਸ ਮੰਗ ਨੂੰ ਪੂਰੀ ਕਰਨ ਲਈ ਭਾਰਤ ਸਰਕਾਰ ਨੂੰ ਸਿਫ਼ਾਰਸ਼ ਕਰਨਗੇ। ਯਾਦ ਰਹੇਂ ਕਿ ਕੋਰੋਨਾ ਦੀ ਮਹਾਂਮਾਰੀ ਦੀ ਭਾਰਤ ਚ’ ਤਾਜਾ ਸਥਿੱਤੀ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਭਾਰਤ ਵਿੱਚ ਸੰਗਤਾਂ ਨੂੰ  ਧਾਰਮਿਕ ਅਸਥਾਨਾਂ ਤੇ ਜਾਣ ਦੀ ਖੁੱਲ ਦਿੱਤੀ ਜਾ ਰਹੀ ਹੈ। ਇਸ ਮੌਕੇ ਸਿੱਖਸ ਆਫ ਅਮਰੀਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਐਸੋਸੀਏਸ਼ਨ ਆਫ ਬਾਲਟੀਮੋਰ ਦੇ ਚੇਅਰਮੈਨ ਬਲਜਿੰਦਰ ਸਿੰਘ ਸੰਮੀ,ਗੁਰਚਰਨ ਸਿੰਘ ਵਰਲਡ ਗੁਰੂ ਨਾਨਕ ਮਿਸ਼ਨ ਦੇ ਆਗੂ , ਸਿੱਖ ਸੇਵਾ ਦੇ ਪ੍ਰਧਾਨ ਸੁਖਪਾਲ ਸਿੰਘ ਧੰਨੋਆ ਆਦਿ ਨੁਮਾੲਦਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਸਕ ਸੰਗਤਾਂ ਲਈ ਕੋਰੋਨਾ ਵਾਇਰਸ ਲਈ ਸਮਾਜਿਕ ਦੂਰੀ ਤੇ ਹੋਰਨਾਂ ਪ੍ਰੋਟੋਕੋਲ ਦੀਆ ਸ਼ਰਤਾਂ ਨੂੰ ਲਾਜ਼ਮੀ ਕੀਤਾ ਜਾਵੇ, ਪ੍ਰੰਤੂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਤੋ ਪਹਿਲਾ ਲਾਂਘਾ ਖੋਹਲ੍ਹਿਆ ਜਾਵੇ।

Install Punjabi Akhbar App

Install
×