ਸਿੱਖ ਸਿਸ਼ਟਾਚਾਰ ਅਤੇ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਲੈਣ ਆਵੇਗਾ ਪੁਲਿਸ ਅਫਸਰਾਂ ਦਾ ਦੱਲ

ਸਥਾਨ: ਗੁਰਦੁਆਰਾ ਸਾਹਿਬ ਟਾਕਾਨੀਨੀ ਸਮਾਂ: ਸਵੇਰੇ 10 ਤੋਂ 1 ਵਜੇ ਤੱਕ ਮਿਤੀ: 10 ਸਤੰਬਰ ਦਿਨ ਵੀਰਵਾਰ

ਨਿਊਜ਼ੀਲੈਂਡ ਪੁਲਿਸ ਦਾ ਇਹ ਮਾਟੌ ਹੈ ਕਿ ਰਲਮਿਲ ਕੇ ਕਮਿਊਨਿਟੀ ਨੂੰ ਸੁਰੱਖਿਅਤ ਰੱਖਿਆ ਜਾਵੇ। ਨਿਊਜ਼ੀਲੈਂਡ ਬਹੁ-ਕੌਮੀ ਦੇਸ਼ ਹੈ ਤੇ ਪੁਲਿਸ ਚਾਹੁੰਦੀ ਹੈ ਕਿ ਸਾਰੇ ਧਰਮਾਂ, ਸਭਿਆਚਾਰਾ ਅਤੇ ਸ਼ਿਸ਼ਟਾਚਾਰਾਂ ਬਾਰੇ ਮੁੱਢਲੀ ਜਾਣਕਾਰੀ ਹਾਸਿਲ ਕੀਤੀ ਜਾਵੇ ਤਾਂ ਕਿ ਲੋੜ ਪੈਣ ਉਤੇ ਸਥਿਤੀ ਅਤੇ ਕਮਿਊਨਿਟੀ ਦੇ ਹਿਸਾਬ ਨਾਲ ਅੰਦਾਜ਼ਾ ਲਾਇਆ ਜਾ ਸਕੇ। ਸਿੱਖਾਂ ਦੇ ਸ਼ਿਸਟਾਚਾਰ, ਮਰਿਯਾਦਾ ਅਤੇ ਸਿੱਖੀ ਦੇ ਮੁੱਢਲੇ ਅਸੂਲਾਂ ਬਾਰੇ ਜਾਣਕਾਰੀ ਵਿਚ ਵਾਧਾ ਕਰਨ ਦੇ ਲਈ ਨਿਊਜ਼ੀਲੈਂਡ ਪੁਲਿਸ ਦਾ 14 ਮੈਂਬਰੀ ਸੀਨੀਅਰ ਅਫਸਰਾਂ ਦਾ ਇਕ ਦੱਲ ਆਉਂਦੀ 10 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਟਾਕਾਨੀਨੀ ਪਹੁੰਚ ਰਿਹਾ ਹੈ। ਐਕਟਿੰਗ ਸਰਜੈਂਟ ਸ੍ਰੀਮਤੀ ਮੰਦੀਪ ਕੌਰ ਏਥਨਕ ਸਰਵਿਸਜ਼ ਕੋਆਰਡੀਨੇਟਰ ਦੇ ਤੌਰ ‘ਤੇ ਇਸ ਦਲ ਦੇ ਨਾਲ ਆਉਣਗੇ।