ਇੰਗਲੈਂਡ ਦਾ ਨਿਆਂ ਮੰਤਰਾਲਾ ਅਤੇ ਸਿੱਖ ਕਾਂਸਾਲ ਯੂ.ਕੇ.

Gurmukh-Singh-News-Views105-204x300ਇੰਗਲੈਂਡ ਦੇ ਨਿਆਂ ਮੰਤਰਾਲੇ ਨੇ ਸਿੱਖ ਕਾਂਸਲ ਯੂ.ਕੇ. ਨੂੰ ਪੁੱਛਿਆ ਹੈ ਕਿ ਸਿੱਖ ਧਰਮ ਨਾਲ ਸਬੰਧਤ ਲੋਕ ਅਦਾਲਤਾਂ ਵਿੱਚ ਕਸਮ ਕਿਵੇਂ ਲੈਂਦੇ ਹਨ। ਮੰਤਰਾਲੇ ਨੇ ਸਿੱਖ ਧਰਮ ਦੀ ਪੂਰਨ ਜਾਣਕਾਰੀ ਲੈਣ ਵਾਸਤੇ ਇਹ ਪ੍ਰਸ਼ਨ ਪੁੱਛਿਆ ਹੈ ਤਾਂ ਜੋ ਉਹ ਵੱਧ ਤੋਂ ਵੱਧ ਸਿੱਖ ਧਰਮ ਬਾਰੇ ਜਾਣ ਸਕਣ।
ਹੁਣ ਤੱਕ ਜੋ ਜਾਣਕਾਰੀ ਅਪ੍ਰੈਲ 4, 2016 ਦੀ ਈ ਮੇਲ ਰਾਹੀਂ ਪ੍ਰਾਪਤ ਕੀਤੀ ਜਾ ਸਕੀ ਹੈ ਉਸ ਅਨੁਸਾਰ ਸਿੱਖ ਸੁੰਦਰ ਗੁਟਕਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਅੰਸ਼ ਹੈ, ਬਾਰੇ ਗੋਰ ਕਰ ਸਕਦੇ ਹਨ ਬਸ਼ਰਤੇ ਕਿ ਇਸ ਪਵਿੱਤਰ ਗੁਟਕੇ ਨੂੰ ਕੋਰਟ ਵਿੱਚ ਸੰਤਰੀ ਜਾਂ ਪੀਲੇ ਸਾਫ਼ ਸੁਥਰੇ ਰੁਮਾਲੇ ਵਿੱਚ ਰੱਖਿਆ ਜਾਵੇ ਅਤੇ ਸਿਰਫ਼ ਜੱਜ ਹੀ ਇਸ ਨੂੰ ਰੁਮਾਲੇ ਸਮੇਤ ਹੱਥਾਂ ਵਿੱਚ ਲੈਣ।
ਸਿੱਖ ਮਿਸ਼ਨਰੀ ਸੁਸਾਇਟੀ ਯੂ.ਕੇ. ਵੱਲੋਂ ਇਸ ਗੱਲ ਤੇ ਤੁਰੰਤ ਜਵਾਬ ਦੇਣਾ ਲਾਜ਼ਿਮ ਸੀ ਸੋ ਉਨਾ੍ਹਂ ਨੇ ਸੁੰਦਰ ਗੁਟਕੇ ਵਾਲੀ ਗੱਲ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਇਹ ਜਵਾਬ ਸਿੱਖ ਮਿਸ਼ਟਰੀ ਸੁਸਾਇਟੀ ਯੂ.ਕੇ. ਵੱਲੋਂ ਨਿਆਂ ਮਨਿਸਟਰੀ ਨੂੰ ਭੇਜਿਆ ਗਿਆ ਅਤੇ ਮਨਿਸਟਰੀ ਵੱਲੋਂ ਤੁਰੰਤ ਨਵੀਂ ਗਾਈਡ ਲਾਈਨ (ਈ ਮੇਲ ਅਪ੍ਰੈਲ 21, 2016) ਰਾਹੀਂ ਜਾਰੀ ਕਰ ਦਿੱਤੀ ਗਈ ਜੋ ਕਿ ਹੇਠ ਲਿਖੇ ਅਨੁਸਾਰ ਹੈ:
”ਆਪ ਜੀ ਦੇ ਜਵਾਬ ਲਈ ਧੰਨਵਾਦ…… ਸਿੱਖਾਂ ਨੂੰ ਕੋਰਟ ਅੰਦਰ ਕਸਮ ਖੁਆਉਣ ਲਈ ਅਸੀਂ ਇਸ ਗਾਈਡ ਲਾਈਨ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ:
ਗੁਰੂ ਗ੍ਰੰਥ ਸਾਹਿਬ ਸਿੱਖਾਂ ਵਾਸਤੇ ਇੱਕ ਜਿੰਦਾ ਜਾਗਦਾ ਰੂਹਾਨੀ ਗੁਰੂ ਹੈ ਅਤੇ ਗੁਰੂ ਨੂੰ ਜਾਂ ਗੁਰੂ ਦੇ ਇੱਕ ਅੰਸ਼ ਨੂੰ ਕੋਰਟ ਕਚਿਹਰੀਆਂ ਵਿੱਚ ਲੈ ਕੇ ਜਾਣਾ ਕਿਸੇ ਤਰਾ੍ਹਂ ਵੀ ਉਚਿਤ ਨਹੀਂ ਹੈ ਸਗੋਂ ਘੋਰ ਧਾਰਮਿਕ ਅਪਰਾਧ ਹੈ… ਵੈਸੇ ਵੀ ਇੱਕ ਸਿੱਖ ਵਾਸਤੇ ਕਚਿਹਰੀਆਂ ਅੰਦਰ ਗੁਰੂ ਦੀ ਸੁੰਹ ਖਾਣਾ ਅਤੇ ਬਿਆਨ ਬਾਜ਼ੀ ਕਰਨਾ, ਧਾਰਮਿਕ ਤੌਰ ਤੇ ਉਚਿਤ ਨਹੀਂ ਹੈ। ਸਿੱਖਾਂ ਨੂੰ ਹੀ ਨਹੀਂ ਸਗੋਂ ਹਰ ਧਰਮ ਦੇ ਮੰਨਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪਣੇ ਧਰਮ ਈਮਾਨ ਅਨੁਸਾਰ ਹੀ ਆਪਣਾ ਹਰਫ਼ੀਆ ਬਿਆਨ ਦੇਣ ਜੋ ਕਿ ਨਿਆਂ ਵਿਵਸਥਾ ਵਾਸਤੇ ਉਚਿਤ ਅਤੇ ਲਾਹੇਵੰਦ ਸਾਬਤ ਹੋ ਸਕੇ।
ਅਤੇ ਇਹ ਵੀ ਦਰਸਾਇਆ ਜਾਂਦਾ ਹੈ ਕਿ ਕਿਸੇ ਵੀ ਸਿੱਖ ਨੂੰ ਕੋਰਟ ਅੰਦਰ ਆਪਣੀ ਦਸਤਾਰ ਖੋਲ੍ਹਣ ਵਾਸਤੇ ਨਾ ਕਿਹਾ ਜਾਵੇ…..”
ਸੁਸਾਇਟੀ ਲਾਰਡ ਇੰਦਰਜੀਤ ਸਿੰਘ ਅਤੇ ਸਰਦਾਰ ਹਰਚੰਦ ਸਿੰਘ (ਕੈਨੇਡਾ) ਦੇ ਇਸ ਕਥਨ ਤੋਂ ਵੀ ਸਹਿਮਤ ਹੈ ਕਿ ਜੇ ਕੋਈ ਸਿੱਖ ਜਾਂ ਕੋਈ ਹੋਰ ਧਰਮ ਨੂੰ ਮੰਨਣ ਵਾਲਾ ਕਿਸੇ ਵੀ ਪ੍ਰਕਾਰ ਨਾਲ ਗੁਰੂ ਗ੍ਰੰਥ ਸਾਹਿਬ ਜਾਂ ਸੁੰਦਰ ਗੁਟਕਾ ਲੈ ਕੇ ਕੋਰਟ ਵਿੱਚ ਜਾਂਦਾ ਹੈ ਤਾਂ ਉਹ ਆਪਣੇ ਆਪ ਵਿੱਚ ਹੀ ਗੁਰੂ ਦੀਆਂ ਅੱਖਾਂ ਸਾਹਮਣੇ ਘੋਰ ਅਪਰਾਧ ਕਰ ਰਿਹਾ ਹੋਵੇਗਾ।
ਅਸੀਂ ਲਾਰਡ ਇੰਦਰਜੀਤ ਸਿੰਘ ਦੀ ਨਿਆਂ ਮਾਮਲਿਆਂ ਦੇ ਡਿਪਾਰਟਮੈਂਟ ਨੂੰ ਦਿੱਤੀ ਇੱਕ ਸਲਾਹ (2005) ਤੋਂ ਵੀ ਸਹਿਮਤ ਹਾਂ ਕਿ ਇੱਕ ਵਿਅੱਕਤੀ (ਬੇਸ਼ਕ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ) ਬਜਾਏ ਆਪਣੇ ਧਰਮਾਂ ਨਾਲ ਸਬੰਧਤ ਗੁਰੂਆਂ ਜਾਂ ਗ੍ਰੰਥਾਂ ਦੀਆਂ ਕਸਮਾਂ ਖਾਣ ਦੇ ਜਦੋਂ ਆਪਣੇ ਧਰਮ ਈਮਾਨ ਨੂੰ ਸਾਹਮਣੇ ਰੱਖ ਕੇ ਅਤੇ ਇਸ ਗੱਲ ਦੇ ਮੱਦ-ਏ-ਨਜ਼ਰ ਕਿ ਉਸ ਵੱਲੋਂ ਦਿੱਤੀ ਗਈ ਗਵਾਹੀ ਦਾ ਕੀ ਸਿੱਟਾ ਨਿਕਲੇਗਾ, ਕੋਈ ਗਵਾਹੀ ਦਿੰਦਾ ਹੈ ਤਾਂ ਉਹ ਜ਼ਿਆਦਾ ਵਾਜਬ ਹੋ ਸਕਦੀ ਹੈ।

ਗੁਰਮੁੱਖ ਸਿੰਘ

sewaoz@khalsa.com

Install Punjabi Akhbar App

Install
×