ਅਮਰੀਕਾ ਦੇ ਸਿੱਖਾਂ ਵੱਲੋਂ ਨਵੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਅਤੇ ਕਮਲਾ ਹੈਰਿਸ ਦੀ ਜਿੱਤ ਦਾ ਸਵਾਗਤ

ਵਾਸ਼ਿੰਗਟਨ, ਡੀ.ਸੀ —ਅਮਰੀਕਾ ਭਰ ਵਿਚ ਜੋਅ ਬਾਈਡਨ ਅਤੇ ਕਮਲਾ ਹੈਰਿਸ ਦੀ ਚੋਣ ਵਿੱਚ ਜਿੱਤ ਤੇ ਅਮਰੀਕਾ ਭਰ ਦੇ ਸਿੱਖਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ।  ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਅਤੇ ਈਕੋਸਿੱਖ ਦੇ ਸੰਸਥਾਪਕ, ਡਾ: ਰਾਜਵੰਤ ਸਿੰਘ ਨੇ ਕਿਹਾ, “ਅਸੀਂ ਚੋਣਾਂ ਦੇ ਨਤੀਜਿਆਂ ਤੋਂ ਖੁਸ਼ ਹਾਂ ਹਾਲਾਂਕਿ ਇਹ ਚੋਣਾਂ ਵਿੱਚ ਬਹੁਤ ਟਕਰਾਅ ਵਾਲੀ ਸਥਿਤੀ ਬਣੀ ਹੋਈ ਸੀ।ਹੁਣ ਦੇਸ਼ ਦੇ ਸਾਹਮਣੇ ਕਾਫ਼ੀ ਚੁਨੌਤੀਆਂ ਹਨ ਅਤੇ ਹੁਣ ਇਕੱਠ ਦੀ ਲੋੜ ਹੈ।” ਉਸ ਨੇਅੱਗੇ ਕਿਹਾ, “ਅਮਰੀਕਾ ਨੂੰ ਇੱਕ ਅਜਿਹੇ ਨੇਤਾ ਦੀ ਜਰੂਰਤ ਸੀ ਜੋ ਕੌਵੀਡ ਵਾਈਰਸ ਦੀ ਸਭ ਤੋਂ ਵੱਡੀ ਸਿਹਤ ਚੁਣੌਤੀ ਨੂੰ ਸੁਲਝਾਉਣ ਲਈ ਗੰਭੀਰ ਹੋਵੇ ਅਤੇ ਦੇਸ਼ ਅਤੇ ਵਿਸ਼ਵ ਵਿੱਚ ਸਕਾਰਾਤਮਕ ਸੁਰ ਕਾਇਮ ਕਰੇ।

ਜੋਅ ਬਾਈਡਨ ਅਜਿਹੇ ਲੀਡਰ ਹਨ ਜਿਹੜੇ ਇਸ ਦੇਸ਼ ਵਿੱਚ ਭਰਾਤਰੀ ਭਾਵ ਪੈਦਾ ਕਰ ਸਕਦੇ ਹਨ। ਅਤੇ ਇਹ ਕਮਲਾ ਹੈਰਿਸ ਦੇ ਰੂਪ ਵਾਈਸ ਪ੍ਰੈਜ਼ੀਡੈਂਟ ਦਾ ਹੋਣਾ ਇੱਕ ਵੱਡਾ ਲਾਭਦਾਇਕ ਕਦਮ ਹੈ। ਦੇਸ਼ ਨੂੰ ਸਹੀ ਦਿਸ਼ਾ ਵੱਲ ਇਹ ਦੋਵੇਂ ਨੇਤਾ ਲਿਜਾ ਸਕਦੇ ਹਨ। ਸਾਨੂੰ ਮਾਣ ਹੈ ਕਿ ਕਮਲਾ ਹੈਰਿਸ ਪਹਿਲੀ ਮਹਿਲਾ ਅਮਰੀਕਾ ਦੀ ਉਪ ਪ੍ਰਧਾਨ, ਪਹਿਲੀ ਕਾਲੀ ਮਹਿਲਾ, ਪਹਿਲੀ ਏਸ਼ੀਆਈ ਅਮਰੀਕੀ ਅਤੇ ਪਹਿਲੀ ਭਾਰਤੀ ਅਮਰੀਕੀ ਹੈ ਜੋ ਅਮਰੀਕਾ ਦੇ ਇਸ ਉੱਚ ਅਹੁਦੇ ਲਈ ਚੁਣੀ ਗਈ ਹੈ।  ਇਸ ਚੋਣ ਨਾਲ ਉਹਨਾਂ ਕਈ ਹੱਦਾਂ ਤੋੜ ਦਿੱਤੀਆਂ ਹਨ ਅਤੇ ਇਸ ਅਹੁਦੇ ਲਈ ਹੁਣ ਕੋਈ ਵੀ ਉਮੀਦਵਾਰ ਬਣ ਸਕੇਗਾ।ਉਹਨਾਂ ਅੱਗੇ ਕਿਹਾ, “ਜੋਅ ਬਾਈਡਨ ਨੇ ਵਾਰ-ਵਾਰ ਕਿਹਾ ਹੈ ਕਿ ਉਹ ਸਾਰੇ ਅਮਰੀਕੀਆਂ ਲਈ ਰਾਸ਼ਟਰਪਤੀ ਹੋਣਗੇ ਚਾਹੇ ਉਹਨਾਂ ਨੇ ਉਨ੍ਹਾਂ ਨੂੰ ਵੋਟ ਦਿੱਤੀ ਸੀ ਜਾਂ ਨਹੀਂ।

ਇਕਜੁੱਟਤਾ ਦੀ ਭਾਵਨਾ ਪੈਦਾ ਕਰਨ ਲਈ ਇਹ ਬਿਲਕੁਲ ਉਸੇ ਤਰ੍ਹਾਂ ਦੀ ਲੀਡਰਸ਼ਿਪ ਦੀ ਜਰੂਰਤ ਹੈ ਕਿਉਂਕਿ ਰਾਸ਼ਟਰ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।  ਕੋਵਿਡ ਵਰਗੀ ਬੀਮਾਰੀ ਅਤੇ ਨਤੀਜੇ ਵਜੋਂ ਆਰਥਿਕ ਮੰਦੀ ਵਿੱਚੋਂ ਅਮਰੀਕਾ ਲੰਘ ਰਿਹਾ ਹੈ। ਨੈਸ਼ਨਲ ਸਿੱਖ ਮੁਹਿੰਮ ਦੇ ਸਹਿ-ਸੰਸਥਾਪਕ ਗੁਰਵਿਨ ਸਿੰਘ ਆਹੂਜਾ ਨੇ ਕਿਹਾ, “ਅਸੀਂ ਰਾਸ਼ਟਰਪਤੀ-ਚੋਣ ਜੋਅ ਬਾਈਡਨ ਅਤੇ ਕਮਲਾ ਹੈਰਿਸ ਨੂੰ ਵਧਾਈ ਦੇਣਾ ਚਾਹੁੰਦੇ ਹਾਂ। ਉਨ੍ਹਾਂ ਦੇ ਪ੍ਰਸ਼ਾਸਨ ਵਲੋਂ ਇਸ ਦੇਸ਼ ਵਿੱਚ ਏਕਤਾ ਲਿਆਉਣ ਦੇ ਵਾਦੇ ਤੇ ਅਮਲ ਕਰਨ ਦੀ ਉਡੀਕ ਕਰਾਂਗੇ।ਉਹਨਾਂ  ਅੱਗੇ ਕਿਹਾ, “ਅਸੀਂ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁੱਦਿਆਂ ‘ਤੇ ਬਾਈਡਨ ਪ੍ਰਸ਼ਾਸਨ ਨਾਲ ਕੰਮ ਕਰਨ ਦੀ ਉਮੀਦ ਕਰਦੇ ਹਾਂ।”ਡਾਕਟਰ ਰਾਜਵੰਤ ਸਿੰਘ ਨੇ ਅੱਗੇ ਕਿਹਾ, “ਬਾਈਡਨ ਨੇ ਹਮੇਸ਼ਾਂ ਸਿੱਖ ਭਾਈਚਾਰੇ ਦੇ ਮੁੱਦਿਆਂ ਦਾ ਸਮਰਥਨ ਕੀਤਾ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬਾਈਡਨ ਵ੍ਹਾਈਟ ਹਾਊਸ ਵਿੱਚ ਸਿੱਖਾਂ ਅਤੇ ਹੋਰ ਭਾਈਚਾਰਿਆਂ ਦੇ ਸ਼ਮੂਲੀਅਤ ਦਾ ਸਵਾਗਤ ਕਰੇਗਾ।

Install Punjabi Akhbar App

Install
×