ਭਾਈ ਤਾਰਾ, ਹਵਾਰਾ, ਭਿਓਰਾ, ਲੱਖਾ, ਦਿਲਾਵਰ ਜਿਹੇ ਯੋਧੇ ਸਿੱਖ ਕੌਮ ਦੇ ਹੀਰੋ: ਸਿੱਖ,ਕੋਆਰਡੀਨੇਸ਼ਨ ਕਮੇਟੀ ਯੂ . ਐਸ .ਏ.

IMG_5574

ਨਿਊਯਾਰਕ – ਭਾਈ ਜਗਤਾਰ ਸਿੰਘ ਤਾਰਾ ਨੂੰ ਤਾਂ ਉਮਰ ਭਰ ਜੇਲ੍ਹ ਵਿਚ ਰਹਿਣ ਦੀ ਸਜਾ ਸੁਣਾਉਣ ਤੋਂ ਬਾਅਦ ਦੇਸ਼-ਵਿਦੇਸ਼ ਵਿਚ ਬੈਠੇ ਸਿੱਖਾਂ ਵਿੱਚ ਭਾਰਤੀ ਨਿਆਂ ਪ੍ਰਣਾਲੀ ਪ੍ਰਤੀ ਵਿਆਪਕ ਰੋਸ ਦੀ ਲਹਿਰ ਹੈ, ਇਸੇ ਤਹਿਤ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ ਐਸ ਏ) ਦੇ ਕੋਆਰਡੀਨੇਟਰ ਹਿੰਮਤ ਸਿੰਘ ਨਿਊਯਾਰਕ ਨੇ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਕ ਪਾਸੇ ਭਾਈ ਪਰਮਜੀਤ ਸਿੰਘ ਭਿਊਰਾ ਦੀ ਮਾਤਾ ਦੇ ਗੰਭੀਰ ਬਿਮਾਰ ਹੋਣ ਤੇ ਉਨ੍ਹਾਂ ਨੂੰ ਪੈਰੋਲ ਨਾ ਦੇ ਕੇ ਅਤੇ ਦੂਜੇ ਪਾਸੇ ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਭਰ ਜੇਲ੍ਹ ਵਿਚ ਰਹਿਣ ਦੀ ਸਜਾ ਸੁਣਾ ਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਕਮੇਟੀ ਨੇ ਕਿਹਾ ਹੈ ਕਿ ਹਾਲਾਂ ਕਿ ਜਗਤਾਰ ਸਿੰਘ ਤਾਰਾ ਨੇ ਬਿਅੰਤੇ ਪਾਪੀ ਨੂੰ ਸਜਾਯਾਫ਼ਤਾ ਕਰਨਾ ਖ਼ੁਦ ਕਬੂਲ ਕੇ ਸ਼ਹੀਦ ਊਧਮ ਸਿੰਘ ਦੇ ਇਤਿਹਾਸ ਨੂੰ ਦੁਹਰਾਇਆ ਹੈ।  ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਤੇ ਹੋਰ ਆਗੂਆਂ ਵਿਚ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ  ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਜੱਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਿਲਾਵਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਸ਼ਮਸ਼ੇਰ ਸਿੰਘ ਸ਼ੇਰਾ, ਭਾਈ ਗੁਰਮੀਤ ਸਿੰਘ, ਆਦਿ ਸਿੱਖ ਯੋਧੇ ਸਿੱਖ ਕੌਮ ਦੇ ਹੀਰੋ ਹਨ। ਜਦੋਂ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀਆਂ ਵਿਉਂਤਾਂ ਬੇਅੰਤ ਸਿੰਹੁ ਤੇ ਕੇਪੀਐਸ ਗਿੱਲ ਨੇ ਗੁੰਦੀਆਂ ਸਨ ਤਾਂ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਬਣ ਕੇ ਇਨ੍ਹਾਂ ਸਿੱਖ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਕੌਮ ਦੇ ਨਾਮ ਤੇ ਕਰ ਦਿੱਤੀਆਂ ਸਨ। ਜਿਸ ਦਾ ਕਬੂਲਨਾਮਾ ਜਗਤਾਰ ਸਿੰਘ ਤਾਰਾ ਨੇ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਹਿੰਦੁਸਤਾਨੀ ਸਰਕਾਰਾਂ ਘੱਟ ਗਿਣਤੀਆਂ ਨੂੰ ਖ਼ਤਮ ਕਰਨ ਲਈ ਕੁੱਝ ਵੀ ਕਰ ਸਕਦੀਆਂ ਹਨ ਤੇ ਘੱਟ ਗਿਣਤੀਆਂ ਦੇ ਪੱਖ ਵਿਚ ਹੋਣ ਦਾ ਪਾਖੰਡ ਵੀ ਕਰਦੀਆਂ ਹਨ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਸਿੱਖ ਜੇਲ੍ਹਾਂ ਵਿਚ ਡੱਕੇ ਜਵਾਨੀਆਂ ਦਾਅ ਤੇ ਲਾ ਰਹੇ ਹਨ, ਪਰ ਕਦੇ ਵੀ ਭਾਰਤੀ ਹਕੂਮਤ ਨੇ ਸਿੱਖਾਂ ਦੇ ਮਸਲਿਆਂ ਤੇ ਗੰਭੀਰਤਾ ਨਾਲ ਗ਼ੌਰ ਨਹੀਂ ਕੀਤਾ, ਇਸ ਲਈ ਜੇਕਰ ਸਿੱਖ ਆਪਣਾ ਵੱਖਰਾ ਰਾਜ ਸਥਾਪਤ ਕਰਨ ਦੀ ਮੰਗ ਕਰ ਰਹੇ ਹਨ ਤਾਂ ਇਸ ਵਿਚ ਕੋਈ ਬੁਰਾਈ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜਦੋਂ ਵੀ ਸਿੱਖ ਹੋਮਲੈਂਡ ਹੋਂਦ ਵਿਚ ਆਊ ਤਾਂ ਇਨ੍ਹਾਂ ਕੌਮ ਤੇ ਹੀਰਿਆਂ ਅਤੇ ਇਨ੍ਹਾਂ ਦੇ ਵਾਰਸਾਂ ਨੂੰ ਅੱਖਾਂ ਤੇ ਬਿਠਾਇਆ ਜਾਵੇਗਾ।

Install Punjabi Akhbar App

Install
×