
(ਐਨ.ਜ਼ੈਡ. ਪੰਜਾਬੀ ਨਿਊਜ਼ ਦੇ ਹਵਾਲੇ ਨਾਲ) ਵੈਸੇ ਤਾਂ ਹਰ ਸਾਲ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵੱਲੋਂ, ਅਕਤੂਬਰ ਦੇ ਮਹੀਨੇ ਵਿੱਚ ‘ਸਿੱਖ ਚਿਲਡਰਨ ਡੇ’ ਦਾ ਆਯੋਜਨ ਬੜੀ ਹੀ ਸ਼ਾਨੋ-ਸ਼ੌਕਤ ਨਾਲ ਕੀਤਾ ਜਾਂਦਾ ਹੈ ਪਰੰਤੂ ਇਸ ਸਾਲ ਕਰੋਨਾ ਕਾਰਨ ਇਸ ਸਮਾਰੋਹ ਨੂੰ ਦਿਸੰਬਰ ਦੀ 26-27 ਤਾਰੀਖ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ ਹੈ ਅਤੇ ਇਸ ਬਾਬਤ ਗੁਰੂਦੁਆਰਾ ਕਲਗੀਧਰ ਸਾਹਿਬ ਟਾਕਿਨਿਕੀ ਵਿਖੇ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਯੋਜਕਾਂ ਦੇ ਉਦਮ ਸਦਕਾ ਇਸ ਸਮਾਰੋਹ ਅੰਦਰ ਬੱਚਿਆਂ ਨੂੰ ਸਿੱਖੀ ਸਰੂਪ ਤੋਂ ਇਲਾਵਾ ਕਵਿਤਾ, ਭਾਸ਼ਣ, ਕੀਰਤਨ, ਗੁਰਬਾਣੀ ਪਾਠ, ਦਸਤਾਰ ਸੱਜਾ, ਗੱਤਕਾ (ਸਿੱਖ ਮਾਰਸ਼ਲ ਆਰਟ), ਕਵਿਸ਼ਰੀ, ਪੇਂਟਿੰਗ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸ ਸਮਾਰੋਹ ਦੇ ਆਯੋਜਕਾਂ ਵਿੱਚੋਂ ਬੀਬਾ ਮਨਦੀਪ ਕੌਰ ਮਿਨਹਾਸ ਅਤੇ ਸਿੱਖ ਹੈਰੀਟੇਜ ਸਕੂਲ ਦੇ ਚੇਅਰਮੈਨ ਮਨਜਿੰਦਰ ਸਿੰਘ ਬਾਸੀ ਨੇ ਕਿ ਹਾ ਕਿ ਇਸ ਸਮਾਰੋਹ ਦੌਰਾਨ ਵੱਖ ਵੱਖ ਮੁਕਾਬਲਿਆਂ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਦ ਵਾਸਤੇ ਫਾਰਮ ਭਰਨ ਦੀ ਤਾਰੀਖ 12 ਦਿਸੰਬਰ ਤੱਖ ਮਿੱਥੀ ਗਈ ਹੈ ਅਤੇ ਫਾਰਮ https://www.supremesikhsociety.co.nz/celebration/sikh-childrens-day-december-2020/ ਉਪਰ ਵਿਜ਼ਿਟ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਗੁਰੂਦੁਆਰਾ ਕਲਗੀਧਰ ਸਾਹਿਬ ਟਾਕਿਨਿਕੀ ਤੋਂ ਵੀ ਦਸਤੀ ਤੌਰ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਆਯੋਜਨਾਂ ਵਿੱਚ ਭਾਗ ਲੈਣ ਦੀ ਐਂਟਰੀ ਫੀਸ 10 ਡਾਲਰ ਦੀ ਰੱਖੀ ਗਈ ਹੈ ਅਤੇ ਇਹ ਫੀਸ 10 ਤਾਰੀਖ ਤੱਕ ਹੀ ਲਾਗੂ ਹੈ ਅਤੇ ਇਸ ਤੋਂ ਬਾਅਦ ਇਹ ਫੀਸ 20 ਡਾਲਰ ਕਰ ਦਿੱਤੀ ਜਾਵੇਗੀ।