ਸੁਪਰੀਮ ਸਿੱਖ ਸੁਸਾਇਟੀ ਅਤੇ ਪੰਜਾਬੀ ਮੀਡੀਆ ਦਾ ਸੰਯੁਕਤ ਉਪਰਾਲਾ – ‘ਸਿੱਖ ਚਿਲਡਰਨ ਡੇਅ-2014’ 4, 5 ਅਤੇ 11 ਅਕਤੂਬਰ ਨੂੰ

FB-LOGO-4ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਇਸ ਵਾਰ ਪੰਜਾਬੀ ਮੀਡੀਆ ਦੀ ਸਹਾਇਤਾ ਦੇ ਨਾਲ ‘ਸਿੱਖ ਚਿਲਡਰਨ ਡੇਅ-2014’ ਕੁਝ ਨਿਵੇਕਲੇ ਰੂਪ ਵਿਚ 4, 5 ਅਤੇ 11 ਅਕਤੂਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬੀ ਮੀਡੀਆ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰੰਬਧਕਾਂ ਦੀ ਇਕ ਹੋਈ ਬੈਠਕ ਦੇ ਵਿਚ ਇਸ ਵਾਰ ਦੇ ‘ਸਿੱਖ ਚਿਲਡਰਨ ਡੇਅ’ ਨੂੰ ਓਪਨ ਟੂ ਆਲ ਕਿਡੱਜ਼ ਦੇ ਲਈ ਰੱਖਿਆ ਗਿਆ ਹੈ। ਜਿਸ ਦਾ ਮਤਲਬ ਹੈ ਕਿ ਇਸ ਕੈਂਪ ਦੇ ਵਿਚ ਸਿਰਫ ਸਿੱਖ ਹੈਰੀਟੇਜ਼ ਦੇ ਬੱਚੇ ਹੀ ਭਾਗ ਨਹੀਂ ਲੈਣਗੇ ਸਗੋਂ ਨਿਊਜ਼ੀਲੈਂਡ ਵਸਦਾ ਕੋਈ ਵੀ 17 ਸਾਲ ਤੋਂ ਘੱਟ ਦਾ ਬੱਚਾ ਇਸ ਦੇ ਵਿਚ ਭਾਗ ਲੈ ਸਕੇਗਾ। 4 ਅਕਤੂਬਰ ਅਤੇ 5 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਬੱਚਿਆਂ ਦੇ ਵਿਸ਼ਾ-ਬੱਧ ਮੁਕਾਬਲੇ ਅਤੇ ਹੋਰ ਸਰਗਰਮੀਆਂ ਹੋਣੀਆਂ। 11 ਅਕਤੂਬਰ ਨੂੰ ਮੈਨੁਕਾਓ ਸਥਿਤ ਬੱਚਿਆਂ ਦੇ ਫੱਨ ਸੈਂਟਰ ‘ਰੇਨਬੋਅਜ਼ ਇੰਡ’ ਨੂੰ ਵਿਸ਼ੇਸ਼ ਤੌਰ ‘ਤੇ ਪੂਰੇ ਦਿਨ ਦੇ ਲਈ ਬੁੱਕ ਕਰਵਾਇਆ ਜਾ ਰਿਹਾ ਹੈ। ਇਸ ਦਿਨ ਇਸ ਕੈਂਪ ਵਾਲੇ ਬੱਚੇ ਹੀ ਇਥੇ ਹਰ ਤਰ੍ਹਾਂ ਦੀ ਰਾਈਡਿੰਗ ਲੈ ਸਕਣਗੇ। ਬੱਚਿਆਂ ਦੇ ਮਾਪੇ ਵੀ ਇਥੇ ਭਾਗ ਸਕਣਗੇ ਜਿਨ੍ਹਾਂ ਵਾਸਤੇ ਵਿਸ਼ੇਸ਼ ਤੌਪ ‘ਤੇ ਰਿਆਇਤੀ ਟਿਕਟ ਲੱਗੇਗੀ।
ਧਾਰਮਿਕ ਅਤੇ ਵਿਰਸੇ ਨਾਲ ਸਬੰਧਿਤ ਵਿਸ਼ਿਆਂ ਦੇ ਮੁਕਾਬਲਿਆਂ ਵਿਚ ਬੱਚਿਆਂ ਨੂੰ 5 ਤੋਂ 7, 8 ਤੋਂ 10, 11 ਤੋਂ 13 ਅਤੇ 14 ਤੋਂ 16 ਦੇ ਉਮਰ ਵਰਗ ਵਿਚ ਵੰਡਿਆ ਜਾਵੇਗਾ। ਧਾਰਮਿਕ ਸਮੱਗਰੀ ਦੇ ਵਿਚ ਕੀਰਤਨ, ਭਾਸ਼ਣ, ਗੁਰਬਾਣੀ ਉਚਾਰਨ, ਗੁਰਬਾਣੀ ਕੰਠ, ਸਿੱਖ ਆਰਟ, ਕਵਿਤਾ, ਦਸਤਾਰ ਬੰਦੀ, ਪੈਰਾ ਲਿਖਣਾ, ਕੁਇੱਜ਼, ਗਤਕਾ ਅਤੇ ਕਵੀਸ਼ਰੀ ਨੂੰ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਬੱਚਿਆਂ ਦੀਆਂ ਦੌੜਾਂ ਅਤੇ ਫੱਨ ਐਕਟੀਵਿਟੀਜ਼ ਵੀ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ।
ਇਸ ਕੈਂਪ ਬਾਰੇ ਜਾਣਕਾਰੀ ਸਥਾਨਕ ਪੰਜਾਬੀ ਮੀਡੀਆ ਦੀਆਂ ਅਖਬਾਰਾਂ ਅਤੇ ਰੇਡੀਓ ਰਾਹੀਂ ਦਿੱਤੀ ਜਾਂਦੀ ਰਿਹਾ ਕਰੇਗੀ।  ਰਜਿਸਟ੍ਰੇਸ਼ਨ ਫਾਰਮ ਡਾਊਨਲੋਡ ਕਰਨ ਲਈ ‘ਪੰਜਾਬੀ ਹੈਰਲਡ’ ਦੇ ਖੱਬੇ ਪਾਸੇ ਪਹਿਲੇ ਵੈਬ ਲਿੰਕ ਉਤੇ ਕਲਿੱਕ ਕੀਤਾ ਜਾ ਸਕਦਾ ਹੈ।