ਸਿੱਖ ਚਿਲਡਰਨ ਡੇਅ ਵਿਚ ਬੱਚਿਆਂ ਦੇ ਭਾਗ ਲੈਣ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 19 ਸਤੰਬਰ

ਸਿੱਖ ਚਿਲਡਰਨ ਡੇਅ-2015 ਜੋ ਕਿ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਹਰ ਸਾਲ ਬੜੇ ਚਾਅ ਦੇ ਨਾਲ ਬੱਚਿਆਂ ਸੰਗ ਮਨਾਇਆ ਜਾਂਦਾ ਹੈ, ਦੇ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਦੀ ਮਿਤੀ 19 ਸਤੰਬਰ ਹੈ। ਲਗਪਗ ਤਿੰਨ ਹਫਤਿਆਂ ਦਾ ਸਮਾਂ ਰਹਿ ਗਿਆ ਹੈ ਜਦੋਂ 3 ਅਤੇ 4 ਅਕਤੂਬਰ ਨੂੰ ਬੱਚਿਆਂ ਦੇ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਮੁਕਾਬਲੇ ਕਰਵਾਏ ਜਾਣੇ ਹਨ। 11 ਸਤੰਬਰ ਨੂੰ ਫੱਨ ਡੇਅ ਰੇਨਬੋ ਐਂਡ ਮੈਨੁਕਾਓ ਵਿਖੇ ਮਨਾਇਆ ਜਾਣਾ ਹੈ। ਇਸ ਵੇਲੇ ਤੱਕ 150 ਬੱਚਿਆਂ ਤੋਂ ਜਿਆਦਾ ਦੇ ਫਾਰਮ ਆ ਚੁੱਕੇ ਹਨ। ਬੱਚਿਆਂ ਦੇ ਮਨੋਰੰਜਨ ਦੇ ਲਈ ਫ੍ਰੀ ਫੇਸ ਪੇਂਟਿੰਗਜ਼, ਟੈਟੂਜ਼, ਜੰਪਿੰਗ ਕਾਸਟਲ, ਪੌਪ ਕੌਰਨ, ਕੈਂਡੀ ਫਲੌਸ ਅਤੇ ਹੋਰ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਰਜਿਸਟ੍ਰੇਸ਼ਨ ਫਾਰਮ ‘ਪੰਜਾਬੀ ਹੈਰਲਡ’ ਦੀ ਵੈਬ ਸਾਈਟ ਉਤੇ ਜਾ ਕੇ ਜਾਂ ਫਿਰ ਸੁਸਾਇਟੀ ਦੇ ਫੇਸ ਬੁੱਕ ਪੇਜ਼ ਉਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਸਾਰੇ ਪਿਛਲੇ ਸਪਾਂਸਰਜ਼ ਅਤੇ ਨਵੇਂ ਸਪਾਂਸਰਜ਼ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਕਾਰਜ ਦੇ ਵਿਚ ਆਪਣਾ ਬਹੁਮੁੱਲਾ ਸਹਿਯੋਗ ਦੇ ਕੇ ਬੱਚਿਆਂ ਦੇ ਇਸ ਵੱਡੇ ਸਮਾਗਮ ਵਿਚ ਆਪਣਾ ਯੋਗਦਾਨ ਪਾਉਣ।

Welcome to Punjabi Akhbar

Install Punjabi Akhbar
×
Enable Notifications    OK No thanks