ਸਿੱਖ ਇਤਿਹਾਸ ਅਤੇ ਵਿਰਾਸਤ ਦੇ ਦ੍ਰਿਸ਼ਟਾਂਤ ਲਈ ਅਮਰੀਕਾ ਦੇ ਸੂਬੇ ਕਨੈਕਟੀਕਟ ਦੇ ਸ਼ਹਿਰ ਨੌਰਵਿਚ ’ਚ ਬਣਾਈ ਗਈ “ਸਿੱਖ ਆਰਟ ਗੈਲਰੀ”

ਵਾਸ਼ਿੰਗਟਨ -ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਸ਼ਹਿਰ ਨੌਰਵਿਚ ਚ’ਸਿੱਖ ਇਤਿਹਾਸ ਬਾਰੇ ਵਿੱਦਿਆ ਅਤੇ ਜਾਗਰੂਕਤਾ ਲਈ “ਸਿੱਖ ਆਰਟ ਗੈਲਰੀ” ਬਣਾਈ ਗਈ ਹੈ।”ਸਿੱਖ ਆਰਟ ਗੈਲਰੀ” ਵਿੱਚ ਸਿੱਖ ਸਾਮਰਾਜ ਤੋਂ ਲੈ ਕੇ ਸਿੱਖ ਨਸਲਕੁਸ਼ੀ ਤੱਕ ਵੱਖ-ਵੱਖ ਪੋਰਟਰੇਟਾਂ ਦੀ ਪ੍ਰਦਰਸ਼ਨੀ ਰਾਹੀ ਸਿੱਖਾਂ ਦੀ ਇਤਿਹਾਸਕ ਯਾਤਰਾ ਨੂੰ ਦਰਸਾਇਆ ਗਿਆ ਹੈ।”ਸਿੱਖ ਆਰਟ ਗੈਲਰੀ” ਪੂਰਬੀ ਕਨੈਕਟੀਕਟ ਦੇ ਸ਼ਹਿਰ ਨੌਰਵਿਚ ਵਿੱਚ ਬਣੇ ਬੈਕਸ ਹਸਪਤਾਲ ਤੋਂ ਇਕ ਛੋਟੀ ਡਰਾਈਵ ਤੇ ਸਥਿੱਤ ਹੈ। ਗੈਲਰੀ ਦੇ ਸਿਰਜਣਾਤਮਕ ਨਿਰਦੇਸ਼ਕ ਸਵਰਨਜੀਤ ਸਿੰਘ ਖਾਲਸਾ ਜਿੰਨਾਂ ਦਾ ਪੰਜਾਬ ਤੋ ਪਿਛੋਕੜ ਜਲੰਧਰ ਹੈ ਨੇ ਦੱਸਿਆ ਕਿ “ਕਲਾ ਇਕ ਅਜਿਹੀ ਭਾਸ਼ਾ ਹੈ ਜੋ ਲੋਕਾਂ ਦੇ ਦਿਲਾਂ ਨੂੰ ਜੋੜ ਸਕਦੀ ਹੈ, ਅਤੇ ਅਸੀਂ ਇਸ ਭਾਈਚਾਰੇ ਵਿਚ ਏਕਤਾ ਲਿਆਉਣ ਦੀ ਉਮੀਦ ਕਰਦੇ ਹਾਂ।ਅਤੇ ਜਦੋਂ ਤੋਂ ਬਲੈਕ ਲਾਈਵਜ਼ ਮੈਟਰੋ ਅੰਦੋਲਨ ਨੇ ਵਿਭਿੰਨਤਾ, ਬਰਾਬਰੀ ਅਤੇ ਸ਼ਮੂਲੀਅਤ ‘ਤੇ ਚਾਨਣਾ ਪਾਇਆ ਹੈ, ਖਾਲਸੇ ਦਾ ਸੰਦੇਸ਼ ਇਸ ਤੋਂ ਪਹਿਲਾਂ ਕਦੇ ਵੀ ਮਹੱਤਵਪੂਰਨ ਨਹੀਂ ਰਿਹਾ।ਡੈਰੇਲ ਵਿਲਸਨ, ਸਿਟੀ ਕੌਂਸਲ ਦੇ ਮੈਂਬਰ ਨੋਰਵਿੱਚ ਨੇ ਖਾਲਸਾ ਦੇ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ  ਅਤੇ ਸਿੱਖ ਕੌਮ ਬਾਰੇ ਜਾਣਕਾਰੀ ਲਈ ਸ਼ਹਿਰ ਵਾਸੀਆਂ ਨੂੰ ਸਿੱਖ ਆਰਟ ਗੈਲਰੀ ਆਉਣ ਲਈ ਪ੍ਰੇਰਿਤ ਕੀਤਾ।ਅਤੇ ਇਹ ਗੈਲਰੀ ਇਕ ਸਰੋਤ ਕੇਂਦਰ ਅਤੇ ਅਜਾਇਬ ਘਰ ਹੈ ਜੋ ਕਿ ਸਿੱਖ ਸੱਭਿਆਚਾਰ  ਅਤੇ ਵਿਰਾਸਤ ਨੂੰ ਸਮਰਪਿਤ ਹੈ।

Install Punjabi Akhbar App

Install
×