ਆਸਟ੍ਰੇਲੀਅਨ ਸਿੱਖ ਖੇਡਾਂ ਕਮੇਟੀ ਵੱਲੋਂ ਸਿੱਖ ਆਰਟ ਅਤੇ ਕਲਚਰ ਗਰੁੱਪ ਅਤੇ ਫ਼ੰਡ ਦਾ ਗਠਨ

Sikh-Art-and-Culture-Fund_yellow

ਇਸ ਸਾਲ ਤੋਂ ਸਿੱਖ ਕਲਾਵਾਂ ਅਤੇ ਸਭਿਆਚਾਰ ਨੂੰ ਮੁੱਖ ਰੱਖਦੇ ਹੋਈ ਸਿੱਖ ਖੇਡਾਂ ਦੀ ਕੌਮੀ ਕਮੇਟੀ ਨੇ ਕਈ ਅਹਿਮ ਫ਼ੈਸਲੇ ਲਏ ਅਤੇ ਕਦਮ ਚੁੱਕੇ ਹਨ। 1 ਮਾਰਚ ਤੋਂ ਪਰਥ ਤੋਂ ਸ਼ੁਰੂ ਹੋ ਕੇ ਸਿਡਨੀ ਵਿਖੇ ਖੇਡਾਂ ਵਿਚ ਖ਼ਤਮ ਹੋਣ ਵਾਲੇ ਸਾਲਾਨਾ 31 ਰਾਗ ਕੀਰਤਨ ਫੇਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਰਾਗ ਫੇਰੀ ਵਿਚ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਦੇ ਨਾਲ ਨਾਮਵਰ ਹਜ਼ੂਰੀ ਤੰਤੀ ਸਾਜੀ ਵੀ ਹੋਣਗੇ। ਆਸਟ੍ਰੇਲੀਆ ਤੋਂ ਹੀ ਤਿਆਰ ਹੋਏ ਨੌਜਵਾਨ ਸਾਜੀ ਵੀ ਇਹਨਾਂ ਦਾ ਸਾਥ ਦੇਣਗੇ ਅਤੇ ਹੋਰਨਾਂ ਵਾਸਤੇ ਪ੍ਰੇਰਨਾ ਸਰੋਤ ਬਣਨਗੇ। ਇਸ ਕਾਰਜ ਲਈ ਤਕਰੀਬਨ ਪੰਜਾਹ ਹਜ਼ਾਰ ਡਾਲਰ ਖ਼ਰਚੇ ਜਾਣਗੇ ਅਤੇ ਬਹੁਤ ਸਾਰੇ ਸੁਹਿਰਦ ਸਿੱਖ ਤਨੋ, ਮਨੋ ਅਤੇ ਧਨੋ ਸਾਥ ਦੇ ਰਹੇ ਹਨ। ਕਮੇਟੀ ਨੇ ਇਸ ਉੱਦਮ ਨੂੰ ਯੋਜਨਾਬੱਧ ਕਰਨ ਲਈ ਇੱਕ ਗਰੁੱਪ ਦਾ ਗਠਨ ਕੀਤਾ ਹੈ ਜਿਸ ਦਾ ਉਦੇਸ਼ ਘੱਟੋ 100 ਮੈਂਬਰਾਂ ਨੂੰ ਸ਼ਾਮਿਲ ਕਰ ਕੇ ਇਸ ਦਾ ਆਧਾਰ ਬੰਨ੍ਹਣਾ ਹੈ।

maxresdefault

ਆਉਣ ਵਾਲੇ ਸਮੇਂ ਵਿਚ ਇਸ ਫ਼ੰਡ ਵੱਲੋਂ ਰਾਗ ਕੀਰਤਨ ਦੇ ਨਾਲ ਸਿੱਖ ਕਲਾਵਾਂ ਜਿਵੇਂ ਗਤਕਾ, ਤੀਰ ਅੰਦਾਜ਼ੀ, ਕਲਾ ਕ੍ਰਿਤੀਆਂ, ਆਦਿ ਦੀ ਸਿਖਲਾਈ ਲਈ ਪ੍ਰੋਗਰਾਮ ਸ਼ੁਰੂ ਕਰਨ ਦੀਆਂ ਤਜਵੀਜ਼ਾਂ ਹਨ। ਸੋ ਆਪ ਸਭ ਨੂੰ ਬੇਨਤੀ ਹੈ ਕਿ ਜਿੱਥੇ ਆਸਟ੍ਰੇਲੀਆ ਵਿਚ ਗਿੱਧਾ-ਭੰਗੜਾ, ਗਾਇਕੀ ਪਹਿਲਾਂ ਹੀ ਕਾਫ਼ੀ ਹੈ, ਸਾਨੂੰ ਹੁਣ ਲੋੜ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਅਤੇ ਨੌਜਵਾਨੀ ਨੂੰ ਇਹ ਸਭਿਅਕ ਕਲਾਵਾਂ ਨਾਲ ਜੋੜ ਕੇ ਸਹੀ ਦਿਸ਼ਾ ਦੇਈਏ। ਤੁਸੀਂ ਸਾਡਾ ਸਾਥ ਦੇਵੋ ਤਾਂ ਕਿ ਅਸੀਂ ਇਸ ਉਦੇਸ਼ ਨੂੰ ਪੂਰਾ ਕਰ ਸਕੀਏ।

Install Punjabi Akhbar App

Install
×