ਤਾਂ ਕਿ….ਗੂੰਗੇ ਬਹਿਰਿਆਂ ਦੀ ਵੀ ਹੋਵੇ ਬਰਾਬਰ ਕਦਰ

ਸੰਯੁਕਤ ਰਾਸ਼ਟਰ ਵੱਲੋਂ ਹਲ ਸਾਲ 23 ਸਤੰਬਰ ਨੂੰ ‘ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ’ ਮਨਾਉਣ ਦਾ ਐਲਾਨ

12-greetings
ਔਕਲੈਂਡ -ਹਰ ਦੇਸ਼ ਦੇ ਵਿਚ ਗੂੰਗੇ ਬਹਿਰੇ ਲੋਕਾਂ ਨੂੰ ਸਮਝਾਉਣ ਦੇ ਲਈ ਉਥੇ ਦੀ  ‘ਸਾਈਨ ਲੈਂਗੁਏਜ’ ਜਾਂ ਕਹਿ ਲਈਏ ਇਸ਼ਾਰਿਆਂ ਨਾਲ ਸਮਝਾਉਣ ਵਾਲੀ ‘ਸੰਕੇਤ ਭਾਸ਼ਾ’ ਪ੍ਰਯੋਗ ਵਿਚ ਲਿਆਂਦੀ ਜਾਂਦੀ ਹੈ। ਇਨ੍ਹਾਂ ਵਿਅਕਤੀਆਂ ਦੀ ਭਾਸ਼ਾ ਨੂੰ ਵੀ ਬਰਾਬਰਤਾ ਦਾ ਹੱਕ ਦਿੰਦਿਆ ਅਤੇ ਬਰਾਬਰ ਕਦਰ ਕਰਦਿਆਂ ਹੁਣ ਸੰਯੁਕਤ ਰਾਸ਼ਟਰ ਨੇ ਹਰ ਸਾਲ ਦੀ 23 ਸਤੰਬਰ ਨੂੰ ‘ਅੰਤਰਰਾਸ਼ਟੀ ਸੰਕੇਤ ਭਾਸ਼ਾ ਦਿਵਸ’ (ਇੰਟਰਨੈਸ਼ਨਲ ਸਾਈਨ ਡੇਅ) ਮਨਾਉਣ ਦਾ ਐਲਾਨ ਕੀਤਾ ਹੈ। ਨਿਊਜ਼ੀਲੈਂਡ ਸਰਕਾਰ ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ‘ਸੰਕੇਤਕ ਭਾਸ਼ਾ’ ਨੂੰ ਦਫਤਰੀ ਪੱਧਰ ਦਾ ਦਰਜਾ ਹਾਸਿਲ ਹੈ ਅਤੇ ਇਥੇ 20,000 ਦੇ ਕਰੀਬ ਅਜਿਹੇ ਲੋਕ ਹਨ ਜਿਹੜੇ ਇਸ਼ਾਰਿਆਂ ਜਾਂ ਸੰਕੇਤ ਭਾਸ਼ਾ ਦੇ ਨਾਲ ਆਪਣਾ ਜੀਵਨ ਚਲਾਉਂਦੇ ਹਨ। ਇਨ੍ਹਾਂ ਵਿਚੋਂ 4000 ਦੇ ਕਰੀਬ ਲੋਕ ਬਹਿਰੇ (ਬੋਲੇ) ਹਨ। ਨਿਊਜ਼ੀਲੈਂਡ ਸਾਈਨ ਲੈਂਗੂਏਜ ਦਿਵਸ ਹਰ ਸਾਲ ਮਈ ਮਹੀਨੇ ਮਨਾਇਆ ਜਾਂਦਾ ਹੈ ਅਤੇ ਇਹ ਅੰਤਰਰਾਸ਼ਟਰੀ ਦਿਵਸ ਵੀ ਹੁਣ ਇਥੇ ਮਨਾਇਆ ਜਾਵੇਗਾ।

Install Punjabi Akhbar App

Install
×