ਟੂਰਿਜ਼ਮ ਨਿਊਜ਼ੀਲੈਂਡ ਦੇ ਬ੍ਰਾਂਡ ਅੰਬੈਸਡਰ ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ ਨੇ ਸਕਾਈ ਜੰਪ ਲਾਇਆ

NZ PIC 12 Oct-2ਟੂਰਿਜ਼ਮ ਨਿਊਜ਼ੀਲੈਂਡ ਵੱਲੋਂ ਭਾਰਤ ਦੇ ਸੈਰ ਸਪਾਟਾ ਪਸੰਦ ਲੋਕਾਂ ਅਤੇ ਬਾਲੀਵੁੱਡ ਇੰਡਸਟਰੀ ਨੂੰ ਆਪਣੇ ਵੱਲ ਖਿੱਚਣ ਦੇ ਲਈ ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਸਿਧਾਰਥ ਮਲਹੋਤਰਾ ਕੱਲ੍ਹ ਆਕਲੈਂਡ ਪਹੁੰਚੇ ਜਿੱਥੇ ਉਨ੍ਹਾਂ ਦੇ ਪ੍ਰਸੰਸ਼ਕਾਂ ਅਤੇ ਟੂਰਿਜ਼ਮ ਵਿਭਾਗ ਦੇ ਅਧਿਕਾਰੀਆਂ ਨੇ ਸਵਾਗਤ ਕੀਤਾ। ਉਨ੍ਹਾਂ ਇਥੇ ਕੁਝ ਸਮਾਂ ਬਿਤਾਂਦਿਆਂ ਆਕਲੈਂਡ ਸ਼ਹਿਰ ਦਾ ਗੇੜਾ ਲਾਇਆ ਅਤੇ ਫਿਰ 192 ਮੀਟਰ ਦੀ ਉਚਾਈ ਉਤੇ ਸਕਾਈ ਟਾਵਰ ‘ਤੇ ਬਣੇ ਵਾਕ-ਵੇਅ ਦਾ ਅਨੰਦ ਮਾਣਿਆ। ਉਨ੍ਹਾਂ ਸਕਾਈ ਜੰਪ ਵੀ ਲਗਾਇਆ। ਅੱਜ ਸਿਧਾਰਥ ਨੇ ਵਲਿੰਗਟਨ ਵਿਖੇ ਆਪਣਾ ਦਿਨ ਬਿਤਾਇਆ ਜਿੱਥੇ ਉਸਨੇ ਦੇਸ਼ ਦੇ ਨੇਤਾਵਾਂ ਨਾਲ ਗੱਲਬਾਤ ਕਰਨੀ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਪ੍ਰੰਸਸ਼ਕਾਂ ਦੇ ਨਾਲ ਸਿਨੇਮਾ ਵਿਚ ਫਿਲਮ ਬ੍ਰਦਰਜ਼ ਵੀ ਵੇਖੀ। ਵਰਨਣਯੋਗ ਹੈ ਕਿ ਬ੍ਰਦਰਜ਼ ਫਿਲਮ ਦੇ ਵਿਚ ਉਸਨੇ ਅਕਸ਼ੈ ਕੁਮਾਰ ਦੇ ਨਾਲ ਵਧੀਆ ਰੋਲ ਕੀਤਾ ਹੈ।

Install Punjabi Akhbar App

Install
×