ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਪਤਨੀ ਸ਼ੁਭਰਾ ਦਾ ਦਿਹਾਂਤ

1036482__wifeਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਪਤਨੀ ਸ਼ੁਭਰਾ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਦਿੱਤੀ ਗਈ। ਉਹ 74 ਸਾਲ ਦੀ ਸਨ ਤੇ ਦਿਲ ਦੀ ਮਰੀਜ਼ ਸਨ। ਰਾਸ਼ਟਰਪਤੀ ਭਵਨ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਮੰਗਲਵਾਰ ਸਵੇਰੇ 10 ਵੱਜ ਕੇ 51 ਮਿੰਟ ‘ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਧਿਆਨਯੋਗ ਹੈ ਕਿ ਪਿਛਲੇ ਹਫ਼ਤੇ ਪ੍ਰਣਬ ਓਡੀਸ਼ਾ ਦੀ ਯਾਤਰਾ ‘ਤੇ ਗਏ ਸਨ ਤਾਂ ਆਪਣੀ ਪਤਨੀ ਸ਼ੁਭਰਾ ਦੀ ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਦੌਰਾ ਰੱਦ ਕਰ ਕੇ ਵਾਪਸ ਪਰਤਣਾ ਪਿਆ ਸੀ।

Install Punjabi Akhbar App

Install
×