ਨਿਊ ਸਾਊਥ ਵੇਲਜ਼ ਅੰਦਰ ਵੀ ਮਨਾਇਆ ਜਾ ਰਿਹਾ ਵਲੰਟੀਅਰਾਂ ਦੇ ਸਨਮਾਨ ਵਾਲਾ ਹਫ਼ਤਾ

ਕੌਮੀ ਪੱਧਰ ਦੇ ਸਮੁੱਚੇ ਆਸਟ੍ਰੇਲੀਆ ਅੰਦਰ ਹੀ ਕੌਮੀ ਪੱਧਰ ਦਾ ਵਲੰਟੀਅਰ ਮਦਦਗਾਰਾਂ ਨੂੰ ਧੰਨਵਾਦ ਵਜੋਂ ਪੂਰਾ ਇੱਕ ਹਫ਼ਤਾ (ਮਈ 17 ਤੋਂ 23 ਤੱਕ) ਮਨਾਇਆ ਜਾ ਰਿਹਾ ਹੈ ਅਤੇ ਇਸੇ ਸਿਲਸਿਲੇ ਦੇ ਚਲਦਿਆਂ ਨਿਊ ਸਾਊਥ ਵੇਲਜ਼ ਵਿਚਲੇ ਆਪਾਤਕਾਲੀਨ ਸੇਵਾਵਾਂ ਅਤੇ ਪੁਲਿਸ ਵਿਭਾਗ ਦੇ ਮੰਤਰੀ ਡੇਵਿਡ ਐਲੀਅਟ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਕੱਲ੍ਹ, ਬੁੱਧਵਾਰ ਮਈ 19, 2021 ਨੂੰ ਇਸ ਕੌਮੀ ਪੱਧਰ ਦੇ ਪ੍ਰੋਗਰਾਮ ਨੂੰ ਮਨਾਉਂਦਿਆਂ, ਰਾਜ ਦੀ ਜਨਤਾ ਨੂੰ ਅਪੀਲ ਹੈ ਉਹ ਸੰਤਰੀ ਰੰਗ ‘ਓਰੈਂਜ’ ਦਾ ਕੁੱਝ ਵੀ ਪਹਿਨਣ ਜਿਸ ਨਾਲ ਕਿ ਵਲੰਟੀਅਰ ਮਦਦਗਾਰਾਂ ਦੀ ਹੌਂਸਲਾ ਅਫ਼ਜ਼ਾਈ ਹੋ ਸਕੇ ਅਤੇ ਉਨ੍ਹਾਂ ਨੂੰ ਇਹ ਮਹਿਸੂਸ ਹੋਵੇ ਕਿ ਉਨ੍ਹਾਂ ਦੀਆਂ ਸੇਵਾਵਾਂ ਦਾ ਜਨਤਕ ਪੱਧਰ ਉਪਰ ਕਿੰਨਾ ਮਹੱਤਵ ਹੈ।
ਉਨ੍ਹਾਂ ਕਿਹਾ ਕਿ ਉਹ ਆਪ ਵੀ ਅਜਿਹੀ ਸੰਤਰੀ ਰੰਗ ਦੀ ਪੌਸ਼ਾਕ ਪਹਿਨਣਗੇ ਤਾਂ ਜੋ ਰਾਜ ਵਿਚਲੇ 10,260 ਅਜਿਹੇ ਵਲੰਟੀਅਰ ਮਦਦਗਾਰਾਂ ਨੂੰ ਸਲਾਮੀ ਪੇਸ਼ ਕੀਤੀ ਜਾ ਸਕੇ ਜੋ ਕਿ ਬਿਨ੍ਹਾਂ ਕਿਸੇ ਮਿਹਨਤਾਨੇ ਜਾਂ ਇਵਜਾਨੇ ਦੇ ਪ੍ਰਸ਼ਾਸਨ ਦੀ ਮਦਦ ਕਰਦੇ ਹਨ ਅਤੇ ਜਨਤਕ ਤੌਰ ਤੇ ਸੇਵਾ ਕਰਦੇ ਹਨ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ https://www.ses.nsw.gov.au/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×