ਸੁਪਰ ਸਟੋਰਾਂ ਤੇ ਪੈ ਰਹੀ ਓਮੀਕਰੋਨ ਦੀ ਮਾਰ, 20% ਤੱਕ ਪਾਈ ਜਾ ਰਹੀ ਕਮੀ

ਦੇਸ਼ ਅੰਦਰ ਵੱਧ ਰਹੀ ਓਮੀਕਰੋਨ ਦੇ ਮਰੀਜ਼ਾਂ ਦੀ ਗਿਣਤੀ ਅਤੇ ਇਨਫੈਕਸ਼ਨ ਫੈਲਣ ਦੀ ਰਫ਼ਤਾਰ ਵਧਣ ਕਾਰਨ ਵੈਸੇ ਤਾਂ ਹਰ ਖ਼ਿਤੇ ਉਪਰ ਹੀ ਇਸ ਦਾ ਅਸਰ ਪੈਣਾ ਲਾਜ਼ਮੀ ਹੈ ਪਰੰਤੂ ਸੁਪਰ ਸਟੋਰਾਂ ਆਦਿ ਉਪਰ ਇਸ ਕੁੱਝ ਜ਼ਿਆਦਾ ਹੀ ਅਸਰ ਪੈ ਰਿਹਾ ਹੈ ਅਤੇ ਆਂਕੜੇ ਦਰਸਾਉਂਦੇ ਹਨ ਕਿ ਮੰਗ ਤੋਂ ਲੈ ਕੇ ਪੂਰਤੀ ਤੱਕ, ਹਰ ਪਾਸੇ ਅਜਿਹੇ ਸਟੋਰਾਂ ਨੂੰ ਮਾਰ ਝੱਲਣੀ ਪੈ ਰਹੀ ਹੈ।
ਸਟੋਰਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਗ੍ਰਾਹਕ ਹੀ ਘੱਟ ਹੈ… ਕਿਉਂਕਿ ਆਈਸੋਲੇਸ਼ਨ ਦੀ ਤਾਦਾਦ ਵਧੀ ਹੋਈ ਹੈ ਅਤੇ ਇਸਤੋਂ ਬਾਅਦ ਸਟਾਫ ਵਿੱਚ ਕਮੀ ਪਾਈ ਜਾ ਰਹੀ ਹੈ ਕਿਉਂਕਿ ਉਹ ਵੀ ਨਜ਼ਦੀਕੀ ਸੰਪਰਕਾਂ ਆਦਿ ਕਾਰਨ ਆਈਸੋਲੇਸ਼ਨ ਵਿੱਚ ਹਨ ਅਤੇ ਇਸ ਤੋਂ ਇਲਾਵਾ ਡ੍ਰਾਇਵਰਾਂ, ਪਿਕਅਪ ਵੈਨਾਂ ਆਦਿ ਦੀ ਕਮੀ ਕਾਰਨ ਸਪਲਾਈ ਉਪਰ ਵੀ ਮਾੜਾ ਅਸਰ ਪਿਆ ਹੋਇਆ ਹੈ। ਅਤੇ ਇਹ ਕਦੋਂ ਠੀਕ ਹੋਵੇਗਾ, ਇਸ ਬਾਰੇ ਹਾਲ ਦੀ ਘੜੀ ਤਾਂ ਕੁੱਝ ਵੀ ਨਹੀਂ ਕਿਹਾ ਜਾ ਸਕਦਾ।

Install Punjabi Akhbar App

Install
×