ਨਿਊਯਾਰਕ ’ਚ ਕੁਝ ਦਿਨਾਂ ’ਚ ਹੋ ਸਕਦੀ ਹੈ ਵੈਂਟੀਲੈਟਰ ਦੀ ਕਮੀ: ਮੇਅਰ ਬਲਾਸੀੳ

ਨਿਊਯਾਰਕ ਚ’ ਨਿਊਯਾਰਕ, 22 ਮਾਰਚ – ਬੀਤੇਂ ਦਿਨ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਿਊਯਾਰਕ ਵਿਚ ਆਉਣ ਵਾਲੇ ਕੁਝ ਦਿਨਾਂ ਵਿੱਚ ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ ਉਪਕਰਣਾਂ ਦੀ ਕਮੀ ਹੋਣ ਦਾ ਸ਼ੱਕ ਹੈ। ਇਸ ਗੱਲ ਦਾ ਪ੍ਰਗਟਾਵਾ ਨਿਊਯਾਰਕ ਦੇ ਮੇਅਰ ਬਿਲ .ਡੀ.ਬਲਾਸੀਓ ਨੇ ਕੀਤਾ । ਉਹਨਾਂ ਕਿਹਾ ਕਿ ਅਮਰੀਕਾ ਵਿਚ ਕੋਵਿਡ-19 ਦੇ ਸਭ ਤੋਂ ਜ਼ਿਆਦਾ ਮਾਮਲੇ ਨਿਊਯਾਰਕ ਵਿੱਚ  ਹੀ ਸਾਹਮਣੇ ਆਏ ਹਨ। ਉਨ੍ਹਾਂ ਨੇ ਸੀ. ਐਨ. ਐਨ. ਚੈਨਲ ਨੂੰ ਆਖਿਆ ਕਿ 10 ਦਿਨ ਬਾਅਦ ਵੈਂਟੀਲੇਟਰ, ਸਰਜੀਕਲ ਅਤੇ ਮਾਸਕ ਦੀ ਕਮੀ ਹੋ ਜਾਵੇਗੀ, ਜੋ ਹਸਪਤਾਲ ਦੇ ਸਿਸਟਮ ਨੂੰ ਚਲਾਉਣ ਲਈ ਅਤਿਜ਼ਰੂਰੀ ਹੈ।ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅਪੀਲ ਕੀਤੀ ਕਿ ਉਹ ਤੁਰੰਤ ਜ਼ਰੂਰੀ ਮੈਡੀਕਲ ਸਪਲਾਈ ਦੀ ਵੰਡ ਅਤੇ ਉਤਪਾਦਨ ਨੂੰ ਵਧਾਉਣ ਦੇ ਕੰਮ ਵਿਚ ਫੌਜ ਨੂੰ ਲਾਵੇ। ਮੇਅਰ ਡੀ.ਬਲਾਸੀਓ ਨੇ ਆਖਿਆ ਕਿ ਜੇਕਰ ਸਾਨੂੰ ਆਉਣ ਵਾਲੇ 10 ਦਿਨਾਂ ਵਿਚ ਹੋਰ ਵੈਂਟੀਲੇਟਰ ਨਾ ਮਿਲੇ ਤਾਂ ਲੋਕ ਮਾਰੇ ਜਾਣਗੇ। ਉਨ੍ਹਾਂ ਨੇ ਸੁਚੇਤ ਕੀਤਾ ਕਿ ਅਜੇ ਹੋਰ ਬੁਰਾ ਸਮੇਂ ਆਉਣ ਵਾਲਾ ਹੈ ਅਤੇ ਉਨ੍ਹਾਂ ਨੇ ਇਸ ਮਹਾਮਾਰੀ ਨੂੰ 1930 ਦੀ ਮਹਾਮੰਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਘਰੇਲੂ ਸੰਕਟ ਵੀ ਕਰਾਰ ਦਿੱਤਾ। ਮੇਅਰ ਨੇ ਸੰਸਦ ਤੋਂ ਆਖਿਆ ਕਿ ਏਵੀਏਸ਼ਨ ਕੰਪਨੀਆਂ ਨੂੰ ਆਰਥਿਕ ਦੇਣ ਦੇ ਬਾਰੇ ਵਿੱਚ ਅਜੇ ਭੁੱਲ ਜਾਵੋ। ਅਤੇ ਲੋਕਾਂ ਨੂੰ ਆਰਥਿਕ ਮਦਦ ਦਿਉ।ਹਸਪਤਾਲਾਂ ਨੂੰ ਆਰਥਿਕ ਮਦਦ ਕਰੋ। ਸ਼ਹਿਰਾਂ, ਰਾਜਾਂ ਅਤੇ ਕਾਊਂਟੀ ਨੂੰ ਵੀ ਰੁੱਸ ਮੌਕੇ ਆਰਥਿਕ ਮਦਦ ਦੇਣ ਲਈ ਅੱਗੇ ਆਵੋ।

Install Punjabi Akhbar App

Install
×