ਸੇਵ ਹਿਊਮੈਨਿਟੀ ਫਾਊਂਡੇਸ਼ਨ ਵੱਲੋਂ ਲੋੜਵੰਦ ਪਰਿਵਾਰ ਨੂੰ ਦੁਕਾਨ ਤਿਆਰ ਕਰਕੇ ਸੌਂਪੀਆਂ

ਸ੍ਰੀ ਗੁਰੂ ਰਾਮਦਾਸ ਸਾਹਿਬ ਰੋਜ਼ਗਾਰ ਯੋਜਨਾ ਤਹਿਤ ਕੀਤਾ ਗਿਆ ਉਪਰਾਲਾ

(ਪਰਿਵਾਰ ਨੂੰ ਦੁਕਾਨਾਂ ਸਪੁਰਦ ਕਰਨ ਸਮੇਂ ਪਤਵੰਤੇ ਅਤੇ ਫਾਊਂਡੇਸ਼ਨ ਦੇ ਅਹੁਦੇਦਾਰ)

ਫਰੀਦਕੋਟ — ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਪੰਜਾਬ ਵੱਲੋਂ ਨੇੜਲੇ ਪਿੰਡ ਭਾਣਾ ਦੇ ਬਹੁਤ ਹੀ ਲੋੜਵੰਦ ਪਰਿਵਾਰ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਰੋਜਗਾਰ ਯੋਜਨਾ ਤਹਿਤ ਦੁਕਾਨਾਂ ਦੀ ਤਿਆਰੀ ਕਰਕੇ ਦਿੱਤੀ ਗਈ ਤਾਂ ਜੋ ਪਰਿਵਾਰ ਦੀ ਕਮਾਈ ਦਾ ਸਾਧਨ ਪੈਦਾ ਹੋ ਸਕੇ।ਪਰਿਵਾਰ ਨੂੰ ਦੁਕਾਨਾਂ ਸਪੁਰਦ ਕਰਨ ਸਮੇਂ ਪਹੁੰਚੇ ਫਾਊਂਡੇਸ਼ਨ ਦੇ ਸੇਵਾਦਾਰਾਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਪਰਿਵਾਰ ਦੇ ਮੁਖੀ ਜਸਵੰਤ ਸਿੰਘ ਦੀ ਲਗਭਗ 3 ਸਾਲ ਪਹਿਲਾਂ ਗੰਭੀਰ ਸੜਕ ਹਾਦਸੇ ਵਿੱਚ ਲੱਤ ਟੁੱਟ ਗਈ ਸੀ ਅਤੇ ਉਹ ਕੰਮ ਕਰਨ ਤੋਂ ਆਹਰੀ ਹੋ ਗਿਆ ਸੀ। ਪਰਿਵਾਰ ਦੀ ਹਾਲ ਨੂੰ ਵੇਖਦੇ ਹੋਏ ਸੇਵ ਹਿਊਮੈਨਿਟੀ ਫਾਊਂਡੇਸ਼ਨ ਵੱਲੋਂ ਫੈਸਲਾ ਕੀਤਾ ਗਿਆ ਕਿ ਪਰਿਵਾਰ ਨੂੰ ਦੁਕਾਨਾਂ ਤਿਆਰ ਕਰਕੇ ਦਿੱਤੀਆਂ ਜਾਣ ਅਤੇ ਦੁਕਾਨ ਚਲਾਉਣ ਲਈ 50 ਹਜਾਰ ਰੁਪਏ ਦੀ ਮੱਦਦ ਕੀਤੀ ਜਾਵੇ।ਫਾਊਂਡੇਸ਼ਨ ਦੀ ਅਪੀਲ ‘ਤੇ ਸੇਵਾ ਫਾਊਂਡੇਸ਼ਨ ਅਮਰੀਕਾ ਵੱਲੋਂ ਇਸ ਕਾਰਜ ਲਈ ਰੁਪਏ 50,000 ਦੀ ਮੱਦਦ ਕੀਤੀ ਗਈ। ਦੁਕਾਨਾਂ ਦੀ ਤਿਆਰੀ ਕੈਨੇਡਾ ਨਿਵਾਸੀ ਅਵਜਿੰਦਰ ਸਿੰਘ ਸੰਧੂ, ਰਮਨਦੀਪ ਸਿੰਘ ਅਤੇ ਹੋਰ ਸੰਗਤ ਦੇ ਸਹਿਯੋਗ ਨਾਲ ਕੀਤੀ ਗਈ।ਪਰਿਵਾਰ ਨੂੰ ਦੁਕਾਨਾਂ ਸਪੁਰਦ ਕਰਨ ਸਮੇਂ ਵਿਸ਼ੇਸ਼ ਤੌਰ ‘ਤੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦੇ ਕੇਂਦਰੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਖਾਲਸਾ, ਫਾਊਂਡੇਸ਼ਨ ਦੇ ਮੁੱਖ ਸਲਾਹਕਾਰ ਵਿਕਾਸਦੀਪ ਸਿੰਘ ਅਤੇ ਰਵਿੰਦਰਪਾਲ ਜੁਗਨੂੰ ਵਿਸ਼ੇਸ਼ ਤੌਰ ‘ਤੇ ਹਾਜਰ ਸਨ।ਉਹਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪਰਿਵਾਰ ਦੀ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਦੀ ਕਾਮਨਾ ਕੀਤੀ। ਇਸ ਮੌਕੇ ‘ਤੇ ਫਾਊਂਡੇਸ਼ਨ ਦੀ ਫਰੀਦਕੋਟ ਇਕਾਈ ਦੇ ਪ੍ਰਧਾਨ ਇੰਜ: ਜਸਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਖਾਲਸਾ ਨੇ ਇਸ ਕਾਰਜ ਵਿੱਚ ਸਹਿਯੋਗ ਕਰਨ ਵਾਲੇ ਸਮੂਹ ਦਾਨੀ ਸੱਜਣਾ ਦਾ ਧੰਨਵਾਦ ਕੀਤਾ।

Install Punjabi Akhbar App

Install
×