ਨਿਊਯਾਰਕ /ਟੋਰਾਂਟੋ 13 ਅਗਸਤ — ਬੀਤੇ ਦਿਨ ਵਿਦੇਸ਼ੀ ਧਰਤੀ ਤੇ ਵੱਸੇ ਦੂਸਰੇ ਮਿੰਨੀ ਪੰਜਾਬ ਦੇ ਨਾਂ ਨਾਲ ਜਾਣੇ ਜਾਂਦੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਡਾਉਨਟਾਉਨ 210, ਦੇ ਇਸਲਿੰਗਟਨ ਐਵਨਿਉ ਤੇ ਸਥਿਤ ਸਿੱਧ ਸ਼ਕਤੀ ਭਵਨ ਕੈਨੇਡਾ ਵਾਲ਼ਿਆਂ ਵੱਲੋਂ ਗੁਰੂ ਰੰਗੜ ਬਾਦਸ਼ਾਹ ਜੀ ਦੀ ਅਗਵਾਈ ਵਿੱਚ ਵਿਸ਼ਾਲ ਮਾਤਾ ਰਾਣੀ ਦਾ 31ਵੀਂ ਸ਼ੋਭਾ ਯਾਤਰਾ ਸੰਗਤ ਦੇ ਭਾਰੀ ਇਕੱਠ ਦੇ ਰੂਪ ਵਿੱਚ ਸ਼ਹਿਰ ਦੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਵਾਪਿਸ ਮੰਦਰ ਪਹੁੰਚਿਆ।
ਸ਼ੋਭਾ ਯਾਤਰਾ ਦੌਰਾਨ ਸੰਗਤ ਦਾ ਇੱਕਠ ਵਿਦੇਸ਼ ਦੀ ਧਰਤੀ ਤੇ ਜਿੱਥੇ ਵੇਖਣ ਯੋਗ ਸੀ। ਉੱਥੇ ਭਵਨ ਵੱਲੋਂ ਤੇ ਮੰਦਿਰ ਦੇ ਸੇਵਾਦਾਰ ਵੱਲੋ ਵੱਖ ਵੱਖ ਪੜਾਵਾਂ ਤੇ ਫਰੂਟ ਦੁੱਧ ਤੇ ਸੋਡਾ ਦੀ ਅਤੁੱਟ ਵੀ ਸੇਵਾ ਕੀਤੀ ਗਈ ਤੇ ਮੰਦਿਰ ਪਹੰੁਚ ਕਿ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ ।ਗਰਮੀ ਦੇ ਬਾਵਜੂਦ ਸੰਗਤ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆਂ। ਸੰਗਤ ਇੰਡਿਆ ਇੰਗਲੈਡ ਅਮਰੀਕਾ ਤੇ ਯਰੂਪ ਦੇ ਵੱਖ ਵੱਖ ਸ਼ਹਿਰਾਂ ਤੋਂ ਹਰ ਸਾਲ ਸੋਭਾ ਯਾਤਰਾ ਚ’ਆਪਣੀ ਹਾਜ਼ਰੀ ਲਗਵਾਉਣ ਇੱਥੇ ਆਈ ਹੋਈ ਸੀ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਸਿੱਧ ਸ਼ਕਤੀ ਭਵਨ ਟੋਰਾਂਟੋ 210 ਇੰਸਲਿੰਗਟਨ ਐਵਨਿਉ ਵਿੱਖੇ ਗੁਰੂ ਰੰਗੜ ਬਾਦਸ਼ਾਹ ਹਵਾਲੇ ਹਰ ਐਤਵਾਰ ਬਾਬਾ ਜੀ ਚੌਕੀ ਵੀ ਲਗਾਈ ਜਾਂਦੀ ਹੈ।