ਭਾਰਤੀ ਮੂਲ ਦੇ ਸ਼ਿਵਇੰਦਰਜੀਤ ਸਿੰਘ ਚਾਵਲਾ, ਬਣੇ ਯੋਰਬਾ ਲਿੰਡਾ ਕੈਲੀਫੋਰਨੀਆ ’ਚ ਨਵੇ ਯੋਜਨਾ ਕਮਿਸ਼ਨਰ

ਨਿਊਯਾਰਕ — ਬੀਤੇਂ ਦਿਨੀ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਚ’ ਇਕ ਭਾਰਤੀ ਮੂਲ ਦੇ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ਚ’ ਜਨਮੇ ਪੰਜਾਬੀ ਸ਼ਿਵਇੰਦਰਜੀਤ ਸਿੰਘ ਚਾਵਲਾ  ਨੇ  ਅਮਰੀਕਾ ਦੀ ਧਰਤੀ ਤੇ  ਸਿੱਖ ਕੌਮ ਦਾ ਮਾਣ ਵਧਾਇਆ ਹੈ। ਸ਼ਿਵਇੰਦਰਜੀਤ ਸਿੰਘ ਚਾਵਲਾ ਬੀਤੇਂ ਦਿਨੀ ਅਮਰੀਕਾ ਦੇ ਦੱਖਣੀ ਕੈਲੇਫੋਰਨੀਆ ਦੇ ਸ਼ਹਿਰ  ਯੋਰਬਾ ਲਿੰਡਾ ਦੇ ਨਵੇਂ ਯੋਜਨਾ ਕਮਿਸ਼ਨਰ ਵਜੋਂ ਉਹਨਾਂ ਨੇ ਸਹੁੰ ਚੁੱਕੀ। ਸ਼ਿਵਇੰਦਰਜੀਤ ਸਿੰਘ ਚਾਵਲਾ ਨੂੰ ਨਵੇਂ ਯੋਜਨਾ ਕਮਿਸ਼ਨਰ ਵਜੋਂ ਕੌਂਸਲ ਦੀ ਫ਼ਰਵਰੀ  2021 ਨੂੰ ਹੋਈ ਮੀਟਿੰਗ ਚ’ ਫੈਸਲਾ ਲੈ ਕੇ ਉਹਨਾਂ ਦਾ ਨਿਯੁਕਤ ਕੀਤਾ ਗਿਆ ਸੀ  । ਉਨ੍ਹਾਂ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ਸ਼ਹਿਰ ਵਿੱਚ ਹੋਇਆ ਪਰ ਉਹਨਾ ਦੀ ਮੁਢਲੀ ਪੜਾਈ ਉਹਨਾਂ ਦੀ ਜਨਮ ਭੂਮੀ  ਸੁੰਦਰ ਨਗਰ  ਹਿਮਾਚਲ ਪ੍ਰਦੇਸ਼ ਦੇ ਮਾਡਲ ਸਕੂਲ ਤੇ ਚਮਨ ਲਾਲ ਡੀ.ਏ.ਵੀ. ਸਕੂਲ  ਪੰਚਕੂਲਾ ਵਿਚ ਹੋਈ।11 ਵੀਂ ਅਤੇ 12 ਵੀਂ) ਦੀ ਪੜ੍ਹਾਈ ਉਹਨਾਂ ਚੰਡੀਗੜ੍ਹ ਦੇ  ਡੀ.ਏ.ਵੀ. ਕਾਲਜ ਤੋਂ ਵਿੱਚ ਪੂਰੀ ਕੀਤੀ ਸੀ । 

ਪੰਜਾਬ  ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਇਲੈਕਟ੍ਰਾਨਿਕ ਇੰਜੀਨੀਅਰਿੰਗ ਕਰਕੇ  1992 ਅਗਸਤ ਵਿੱਚ ਆ ਕੇ ਵੱਸ  ਗਏ  ਸਨ  । ਅਤੇ ਸਿੱਖੀ ਸਰੂਪ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਇੱਥੇ ਆਪਣੇ ਜੀਵਨ ਦੀ  ਸ਼ੁਰੂਆਤ ਕੀਤੀ ।ਸ਼ਿਵਇੰਦਰਜੀਤ ਸਿੰਘ ਚਾਵਲਾ ਇਲੈਕਟ੍ਰੋਨਿਕਾਲ ਤੇ ਕੰਪਿਊਟਰ ਇੰਜੀਨੀਅਰਿੰਗ ਵਿੱਚ ਉਹਨਾਂ ਨੇ ਮਾਸਟਰ ਡਿਗਰੀ ਲਾਸ ਏਂਜਲਸ ਕੈਲੀਫੋਰਨੀਆ ਤੋਂ ਕੀਤੀ। ਇਸ ਮੋਕੇ ਯੋਰਬਾ ਲਿੰਡਾ ਦੇ ਮੇਅਰ ਪੇਗੀ ਹੁਆਰਾ ਵੱਲੋਂ ਨਵ-ਨਿਯੁੱਕਤ ਕਮਿਸ਼ਨਰ ਸਿਵਇੰਦਰਪਾਲ ਸਿੰਘ ਚਾਵਲਾ ਵਲੋ ਕਮਿਊਨਿਟੀ ਪ੍ਰਤੀ ਕੀਤੀਆਂ ਸੇਵਾਵਾਂ ਦੀ ਉਹਨਾਂ ਪ੍ਰਸੰਸਾ ਕੀਤੀ ਯੋਰਬਾ ਸਿਟੀ ਦੇ ਯੋਜਨਾ ਕਮਿਸ਼ਨਰ ਵਜੋਂ ਸਹੁੰ ਚੁੱਕ ਸਮਾਗਮ ਕੋਵਿੰਡ -19 ਦੇ ਕਾਰਨਾਂ ਨੂੰ ਲੈ ਕੇ ਜੂਮ ਦੇ ਮਾਧਿਅਮ ਨਾਲ ਹੋਇਆਂ ਇਸ ਮੋਕੇ ਉਹਨਾਂ ਨਾਲ ਉਹਨਾਂ ਦੀ ਪਤਨੀ ਗਿੰਨੀ ਕੋਰ ਚਾਵਲਾ, ਬੇਟੀ ਸਹਿਜ ਕੋਰ ਚਾਵਲਾ, ਬੇਟਾ ਅੰਮ੍ਰਿਤ ਸਿੰਘ ਚਾਵਲਾ ਦੇ ਨਾਲ ਹੋਰ ਵੀ ਪਰਿਵਾਰਕ ਮੈਂਬਰਾਂ ਮੋਜੂਦ ਸਨ। ਪੇਸ਼ੇ ਵਜੋਂ ਉਹ ਮੋਰਟਗੇਜ ਰੀਅਲ ਅਸਟੇਟ ਬ੍ਰੋਕਰ ਹਨ।

Install Punjabi Akhbar App

Install
×