ਮਹਾਰਾਸ਼ਟਰ ਸਰਕਾਰ ‘ਚ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੇ ਇਕ ਵਾਰ ਫਿਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਨਿਸ਼ਾਨੇ ‘ਤੇ ਲਿਆ ਤੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਾਰਤ ਮਾਤਾ ਦੀ ਜੈ ਬੋਲਦੇ ਫਿਰ ਰਹੇ ਹਨ ਤੇ ਭਾਰਤ ਮਾਤਾ ਦੇ ਬੱਚੇ ਪਾਣੀ ਲਈ ਤਰਸ ਰਹੇ ਹਨ। ਸ਼ਿਵ ਸੈਨਾ ਨੇ ਕਿਹਾ ਕਿ ਸੂਬੇ ‘ਚ ਲੋਕ ਪਾਣੀ ਲਈ ਇਕ ਦੂਸਰੇ ਦਾ ਖੂਨ ਪੀਣ ਲਈ ਉਤਾਰੂ ਹੋ ਗਏ ਹਨ। ਭਾਰਤ ਮਾਤਾ ਦੇ ਬੱਚੇ ਪਾਣੀ ਲਈ ਦਰ-ਦਰ ਭਟਕ ਰਹੇ ਹਨ ਤੇ ਤੜਪ ਰਹੇ ਹਨ।