ਸ਼ਿਵ ਰਾਜ ਚੌਹਾਨ ਮੁੱਖ ਮੰਤਰੀ ਵਲੋਂ ਮੱਧ ਪ੍ਰਦੇਸ਼ ‘ਚ ਪ੍ਰਵਾਸੀਆਂ ਨੂੰ ਨਿਵੇਸ਼ ਕਰਨ ਦੀ ਕੀਤੀ ਅਪੀਲ


001a

ਵਾਸ਼ਿੰਗਟਨ ਡੀ. ਸੀ. – ਡਾ. ਅਡੱਪਾ ਪ੍ਰਸਾਦ ਸੀਨੀਅਰ ਅਡਵਾਈਜ਼ਰ ਭਾਰਤ ਸਰਕਾਰ ਵਾਸ਼ਿੰਗਟਨ ਸਥਿਤ ਨੇ ਇੱਕ ਰਾਤਰੀ ਭੋਜ ਭਾਰਤੀ ਅੰਬੈਸੀ ਵਿਖੇ ਸ਼ਿਵ ਰਾਜ ਚੌਹਾਨ ਮੁੱਖ ਮੰਤਰੀ ਮੱਧ ਪ੍ਰਦੇਸ਼ ਦੀ ਆਮਦ ਤੇ ਅਯੋਜਿਤ ਕੀਤਾ। ਜਿੱਥੇ ਕਮਿਊਨਿਟੀ ਨੇਤਾਵਾਂ, ਵੱਖ ਵੱਖ ਬੀ. ਜੇ. ਪੀ. ਅਹੁਦੇਦਾਰਾਂ ਅਤੇ ਬੁੱਧੀਜੀਵੀਆਂ ਨੂੰ ਨਿਮੰਤ੍ਰਤ ਕੀਤਾ। ਭਾਵੇਂ ਸਮੇਂ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਥੋੜਾ ਦੇਰ ਨਾਲ ਸ਼ੁਰੂ ਹੋਈ, ਪਰ ਭਾਰਤ ਦੀ ਤਸਵੀਰ ਦੀ ਪੇਸ਼ਕਸ਼ ਬਹੁਤ ਹੀ ਸ਼ਲਾਘਾਯੋਗ ਸੀ।

ਪ੍ਰੋਗਰਾਮ ਦੀ ਸ਼ੁਰੂਆਤ ਅੰਬੈਸੀ ਦੇ ਸੀਨੀਅਰ ਅਧਿਕਾਰੀ ਵਲੋਂ ਕੀਤੀ ਗਈ, ਜਿਸ ਨੇ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਨੂੰ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸ਼ਿਵ ਰਾਜ ਚੌਹਾਨ ਮੁੱਖ ਮੰਤਰੀ ਮੱਧ ਪ੍ਰਦੇਸ਼ ਦੇ ਖਾਸ ਸਮਾਗਮ ਸਬੰਧੀ ਿਵਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਭਾਰਤ ਦਾ ਐਸਾ ਪ੍ਰਾਂਤ ਬਣ ਗਿਆ ਹੈ ਜੋ ਭਾਰਤ ਦਾ ਦਿਲ ਹੈ, ਜਿੱਥੇ ਖੇਤੀ ਅਤੇ ਟੂਰਿਜ਼ਮ ਵਿੱਚ ਕਈ ਸਾਲਾਂ ਤੋਂ ਪਹਿਲੇ ਦਰਜੇ ਦੇ ਅਵਾਰਡ ਜਿੱਤਦਾ ਆ ਰਿਹਾ ਹੈ। ਜਿਸ ਦਾ ਸਾਰਾ ਸਿਹਰਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਜਾਂਦਾ ਹੈ ਜੋ ਪਿਛਲੇ ਬਾਰਾਂ ਸਾਲਾਂ ਤੋ ਮੁੱਖ ਮੰਤਰੀ ਚਲੇ ਆ ਰਹੇ ਹਨ। ਉਨ੍ਹਾਂ ਦਾ ਮੁੱਖ ਮੰਤਵ ਪ੍ਰਵਾਸੀ ਭਾਰਤੀਆਂ ਨੂੰ ਨਿਵੇਸ਼ ਦੀ ਸਲਾਹ ਅਤੇ ਸੁਵਿਧਾਵਾਂ ਸਬੰਧੀ ਜਾਣਕਾਰੀ ਦੇ ਨਾਲ ਨਾਲ ਮੱਧ ਪ੍ਰਦੇਸ਼ ਦੇ ਵਿਕਾਸ ਸਬੰਧੀ ਜ਼ਿਕਰ ਕਰਨਾ ਹੈ।
ਜਿਉਂ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨੇ ਸਟੇਜ ਤੋਂ ਮੱਧ ਪ੍ਰਦੇਸ਼ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਸੇ ਸਮੇਂ ਤਾੜੀਆਂ ਨਾਲ ਹਾਲ ਗੂੰਜ ਉੱਠਿਆ। ਉਨ੍ਹਾਂ ਕਿਹਾ ਮੱਧ ਪ੍ਰਦੇਸ਼ ਭਾਰਤ ਦਾ ਉਹ ਸੂਬਾ ਹੈ ਜਿੱਥੇ ਡਿਜ਼ੀਟਲ ਇੰਡੀਆ, ਮੇਕ ਇੰਡੀਆ ਦੇ ਨਾਲ ਨਾਲ ਖੇਤੀ ਪ੍ਰਧਾਨ ਸੂਬਾ ਹੈ। ਭਾਰਤ ਦੀ ਟੂਰਿਜ਼ਮ ਹੱਬ ਹੈ। ਉਨ੍ਹਾਂ ਕਿਹਾ ਬਿਜਲੀ ਵਿੱਚ ਮੋਹਰੀ ਸਿੱਖਿਆ ਦੀਆਂ ਸਹੂਲਤਾਂ ਵਿੱਚ ਬਿਹਤਰ, ਬੇਟੀ ਬਚਾਓ ਅਤੇ ਫੂਡ ਪ੍ਰੋਸੈਸਿੰਗ ਵਿੱਚ ਅਹਿਮ ਵਿਕਾਸ ਕਰਨ ਦਾ ਸੁਭਾਗ ਵੀ ਪ੍ਰਾਪਤ ਹੈ। ਜਿਸ ਕਰਕੇ ਕਈ ਅਵਾਰਡ ਲਗਾਤਾਰ ਪ੍ਰਾਪਤ ਕਰ ਚੁੱਕਾ ਹੈ। ਪਰ ਮੋਦੀ ਦੇ ਪ੍ਰਧਾਨ ਮੰਤਰੀ ਤੇ ਅਜਿਹੇ ਫੈਸਲੇ ਲਏ ਗਏ ਹਨ। ਜਿਸ ਨੂੰ ਦੁਨੀਆਂ ਸਵੀਕਾਰਦੀ ਹੈ। ਇਸੇ ਕਰਕਰੇ ਡੋਨਲਡ ਟਰੰਪ ਨੇ ਭਾਰਤ ਸਬੰਧੀ ਉਸਾਰੂ ਰਵੱਈਆ ਤੇ ਸਿਫਤ ਭਾਰਤ ਦੇ ਵਿਕਾਸ ਤੇ ਸੰਸਾਰ ਦੇ ਵਿੱਚ ਵੀ ਸਵੀਕਾਰਿਆ ਹੈ।
ਮੋਦੀ ਦੇ ਫੈਸਲੇ ਸਵੱਛ ਭਾਰਤ, ਮਹਿੰਗਾਈ ਤੇ ਕਾਬੂ, ਡਿਜ਼ੀਟਲ ਇੰਡੀਆ, ਫਸਲ ਬੀਮਾ, ਆਮ ਬੀਮਾ, ਜਨ ਬੀਮਾ ਨੇ ਭਾਰਤ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ 2022 ਤੱਕ ਹਰ ਗਰੀਬ ਰੋਟੀ, ਕੱਪੜਾ ਤੇ ਮਕਾਨ ਦਾ ਭਾਗੀਦਾਰ ਹੋਵੇਗਾ।
image2 (1)
ਉਨ੍ਹਾਂ ਕਿਹਾ ਮੇਰਾ ਅਮਰੀਕਾ ਆਉਣ ਦਾ ਮਕਸਦ ਭਾਰਤੀਆਂ ਵਲੋਂ ਮੱਧ ਪ੍ਰਦੇਸ਼ ਵਿੱਚ ਨਿਵੇਸ਼ ਨੂੰ ਤਰਜੀਹ ਦੇਣਾ ਹੈ। ਜਿੱਥੇ ਅਸੀਂ ਜ਼ਮੀਨ ਮੁਹੱਈਆ ਸਿਰਫ ਕੁਝ ਘੰਟਿਆਿਂ ਵਿੱਚ ਕਰਾਂਗੇ, ਜੇਕਰ ਨਿਵੇਸ਼ਕਾਰ ਸਾਡੀਆਂ ਆਸਾਂ ਤੇ ਖਰਾ ਉਤਰਿਆ । ਕਿਉਂਕਿ ਮੱਧ ਪ੍ਰਦੇਸ਼ ਲੈਂਡ ਬੈਂਕ ਹੈ। ਜਿੱਥੇ ਸਿੰਗਲ ਟੇਬਲ ਤੇ ਫੈਸਲੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਬੇਟੀ ਬਚਾਓ ਸਕੀਮ ਤਹਿਤ ਸਿੱਖਿਆ ਅਤੇ ਸਹਾਇਤਾ ਸਕੀਮਾਂ ਨੇ ਉਨ੍ਹਾਂ ਨੂੰ ਮਾਮੇ ਦਾ ਖਿਤਾਬ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਨਾਅਰਾ ‘ਬੇਟੀ ਪੈਦਾ ਹੋਗੀ, ਲਖਪਤੀ ਪੈਰਾਂ ਤੇ ਹੋਗੀ’ । ਜਿਸ ਕਰਕੇ ਬੇਟੀਆਂ ਦੀ ਇੱਜ਼ਤ ਬੇਟਿਆਂ ਦੇ ਸਮਾਨ ਹੋ ਗਈ ਹੈ, ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ, ਪੜ੍ਹਾਈ, ਟੂਰਿਜ਼ਮ ਤੋਂ ਇਲਾਵਾ ਰੋਜ਼ਗਾਰ ਵਸੀਲਿਆਂ ਨੇ ਮੱਧ ਪ੍ਰਦੇਸ਼ ਦੇ ਹਰੇਕ ਵਿਅਕਤੀ ਨੂੰ ਉਨ੍ਹਾਂ ਦੇ ਪੈਰਾਂ ਤੇ ਖੜ੍ਹਾ ਕਰ ਦਿੱਤਾ ਹੈ। ਜਿਸ ਕਰਕੇ ਉਹ ਲੋਕਾਂ  ਦੇ ਵੀ ਮਾਮਾ ਅਖਵਾਉਣ ਲੱਗ ਪਏ ਹਨ।
ਉਨ੍ਹਾਂ ਹਾਜ਼ਰੀਨ ਨੂੰ ਨਿਮੰਤ੍ਰਤ ਕੀਤਾ ਕਿ ਉਹ ਪੱਧ ਪ੍ਰਦੇਸ਼ ਆਉਣ ਉਨ੍ਹਾਂ ਨੂੰ ਸਟੇਟ ਗੈਸਟ ਦੇ ਅਹੁਦੇ ਨਾਲ ਨਿਵਾਜਿਆ ਜਾਵੇਗਾ। ਜਿੱਥੇ ਉਹ ਇੰਦੌਰ ਅਤੇ ਭੋਪਾਲ ਸੂਬੇ ਦੀ ਬਿਹਤਰੀ ਨੂੰ ਵੇਖਣ ਦੇ ਨਾਲ ਨਾਲ ਸਾਡੀ ਟੂਰਿਜ਼ਮ ਹੱਬ ਦਾ ਵੀ ਅਨੰਦ ਮਾਨਣਗੇ ਅਤੇ ਸਾਡੇ ਨਾਲ ਨਿੱਜੀ ਹੱਥ ਮਿਲ ਕੇ ਸਾਡੇ ਟੂਰਿਜ਼ਮ ਦੀ ਸ਼ਲਾਘਾ ਕਰਨਗੇ।
ਅਖੀਰ ਵਿੱਚ ਡਾ. ਅਡੱਪਾ ਪ੍ਰਸ਼ਾਦ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸ਼ਿਵਰਾਜ ਚੌਹਾਨ ਦੀ ਨਿਵੇਸ਼ ਨੀਤੀ ਦਾ ਲਾਭ ਲੈਣ ਲਈ ਜ਼ਿਕਰ ਕੀਤਾ। ਉਪਰੰਤ ਰਾਤਰੀ ਭੋਜ ਲਈ ਨਿਮੰਤ੍ਰਤ ਕੀਤਾ।ਸਮੁੱਚਾ ਸਮਾਗਮਾਂ ਸ਼ਲਾਘਾ ਦਾ ਪ੍ਰਤੀਕ ਸਾਬਤ ਹੋਇਆਂ । ਸਿੱਖ ਕੁਮਿਨਟੀ ਦਾ ਖ਼ਾਸ ਯੋਗਦਾਨ ਵੇਖਣ ਨੂੰ ਮਿਲਿਆਂ।

Install Punjabi Akhbar App

Install
×