ਸ਼੍ਰੋਮਣੀ ਸਾਹਿਤਕਾਰ ਸ੍ਰੀ ਅਤਰਜੀਤ ਕਹਾਣੀਕਾਰ ਵਿਦਿਆਰਥੀਆਂ ਦੇ ਰੂਬਰੂ ਹੋਏ

ਸਰਕਾਰੀ ਹਾਈ ਸਕੁਲ ਭਾਗੂ ਜਿਲ੍ਹਾ ਬਠਿੰਡਾ ਦੇ ਵਿਸ਼ੇਸ਼ ਸੱਦੇ ਤੇ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਸ੍ਰੀ ਅਤਰਜੀਤ ਕਹਾਣੀਕਾਰ ਵਿਦਿਆਰਥੀਆਂ ਦੇ ਰੂਬਰੂ ਹੋਏ। ਇਸ ਮੌਕੇ ਉਹਨਾਂ ਕਿਰਤ ਨਾਲ ਜੋੜ ਕੇ ਸੱਭਿਆਚਾਰ ਦੀ ਵਿਆਖਿਆ ਕਰਦਿਆਂ ਤਿੰਨ ਤਰ੍ਹਾਂ ਦੇ ਸੱਭਿਆਚਾਰ ਦੀ ਵਿਸਥਾਰਤ ਗੱਲ ਕੀਤੀ। ਪਹਿਲਾ ਸੱਭਿਆਚਾਰ ਹੱਥੀਂ ਬਣਾਈਆਂ, ਸਿਰਜੀਆਂ ਜਾਂ ਪੈਦਾ ਕੀਤੀਆਂ ਰੋਜ਼ਮਰ੍ਹਾ ਦੀ ਜਿੰਦਗੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਦਾ ਸ਼ਿਲਪ ਭਾਵ ਕਲਾ ਦਾ ਸੱਭਿਆਚਾਰਕ ਹੈ। ਦੂਜਾ ਸਾਡਾ ਸਮਾਜਿਕ ਸੱਭਿਆਚਾਰਕ ਹੈ ਅਤੇ ਤੀਜਾਾ ਬੌਧਿਕ ਭਾਵ ਗਿਆਨ ਦਾ ਸੱਭਿਆਚਾਰ ਹੈ। ਉਹਨਾਂ ਕਿਹਾ ਕਿ ਅੱਜ ਦੇ ਲੁੱਟ ਪ੍ਰਧਾਨ ਸਮਾਜ ਵਿੱਚ ਜਿੰਥੇ ਭਗਤ ਸਰਾਭਿਆਂ ਵਾਲੀ ਆਜ਼ਾਦੀ ਨੂੰ ਅਸੀਂ ਤਰਸੇ ਹੋਏ ਹਾਂ, ਉਦੋਂ ਇਸ ਤਿੰਨ ਤਰ੍ਹਾਂ ਦੇ ਸੱਭਿਆਚਾਰ ਨੂੰ ਖਤਮ ਕੀਤਾ ਜਾ ਰਿਹਾ ਹੈ।
ਉਹਨਾਂ ਨੇ ਆਪਣੇ ਲੰਬੇ ਭਾਸ਼ਣ ਵਿੱਚ ਮਨੁੱਖੀ ਇਤਿਹਾਸ ਦੀਆਂ ਆਦ ਮਾਨਵ ਤੋਂ ਅਧੁਨਿਕ ਯੁੱਗ ਤੱਕ ਦੀਆਂ ਪਰਤਾਂ ਤੇ ਵਿਸਥਾਰ ਪੂਰਬਕ ਚਾਨਣਾ ਪਾਉਂਦਿਆਂ ਆਪਣੇ ਗੌਰਵਮਈ ਵਿਰਸੇ, ਸੱਭਿਆਚਾਰ ਅਤੇ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਹਰ ਇੱਕ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਸਮਝਣਾ ਅਤੇ ਦੂਜੇ ਦੀ ਚੀਸ ਦਾ ਅਹਿਸਾਬ ਕਰਨਾਸੰਵੇਦਨਸ਼ੀਲ ਮਨੁੱਖ ਦਾ ਕਾਰਜ ਹੋਣਾ ਚਾਹੀਦਾ ਹੈ। ਇਹ ਸੰਵੇਦਨਸ਼ੀਲਤਾ ਹੀ ਹੈ ਜੋ ਮਨੁੱਖ ਨੂੰ ਆਪਣੇ ਲੋਕਾਂ ਨਾਲ ਜੋੜਦੀ ਹੈ। ਮਰੀ ਹੋਈ ਜ਼ਮੀਰ ਵਾਲੇ ਬੰਦੇ ਹੀ ਐਕਸੀਡੈਂਟ ਦੀਅ ਮੂਵੀਆਂ ਬਣਾਉਣ ਦੀ ਕਮੀਨਗੀ ਕਰਦੇ ਹਨ।
ਉਹਨਾਂ ਕਿਹਾ ਕਿ ਇਹ ਸੰਵੇਦਨਸ਼ੀਲਤਾ ਨਾਵਲ, ਕਹਾਣੀਆਂ, ਨਾਟਕ, ਜੀਵਨੀਆਂ, ਸਵੈ ਜੀਵਨੀਆਂ ਆਦਿ ਪੜ੍ਹਨ ਤੋਂ ਹੀ ਪੈਦਾ ਹੁੰਦੀ ਹੈ। ਦੁਨੀਆਂ ਦੇ ਮਹਾਨ ਚਿੰਤਕਾਂ ਦਾ ਫੁਰਮਾਨ ਹੈ ਕਿ ਜਿਸ ਘਰ ਦੇ ਮੇਜ਼ ਉੱਪਰ ਇੱਕ ਵੀ ਕਿਤਾਬ ਪਈ ਹੈ, ਉਹ ਸੁਰਗ ਦਾ ਨਮੂਨਾ ਹੈ। ਉਹਨਾਂ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਬਣਨ ਲਈ ਪੁਸਤਕਾਂ ਨਾਲ ਜੁੜਣ ਦਾ ਸੱਦਾ ਦਿੰਦਿਆਂ ਸੁਝਾਅ ਦਿੱਤਾ ਕਿ ਸਕੂਲ ਦੀ ਲਾਇਬਰੇਰੀ ਚੋਂ ਕਿਤਾਬਾਂ ਲੈ ਕੇ ਪੜ੍ਹਣ। ਉਹਨਾਂ ਦੇ ਭਾਸ਼ਣ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਾਹ ਰੋਕ ਕੇ ਸੁਣਿਆਂ।

Install Punjabi Akhbar App

Install
×