ਫੇਸ ਮਾਸਕ, ਪਲਾਸਟਿਕ ਦੇ ਕੰਟੈਨਰ ਅਤੇ ਹੋਰ ਸਾਮਾਨ ਰੁੜ੍ਹ ਕੇ ਆਇਆ ਸਿਡਨੀ ਦੇ ਸਮੁੰਦਰੀ ਕਿਨਾਰਿਆਂ ਉਪਰ

(ਐਸ.ਬੀ.ਐਸ.) ਸਿੰਗਾਪੁਰ ਦੇ ਏ.ਪੀ.ਐਲ. ਇੰਗਲੈਂਡ ਕਰੂਜ਼ ਸ਼ਿਪ ਜਿਹੜਾ ਕਿ ਪਿੱਛਲੇ ਦਿਨੀਂ ਸਮੁੰਦਰ ਅੰਦਰ ਖਰਾਬ ਮੌਸਮ ਵਿੱਚ ਫੱਸ ਗਿਆ ਸੀ ਅਤੇ ਉਸ ਉਪਰ ਲੱਦੇ ਹੋਏ ਤਕਰੀਬਨ 40 ਕੰਟੇਨਰ ਸਮੁੰਦਰ ਵਿੱਚ ਰੁੜ੍ਹ ਗਏ ਸਨ, ਦਾ ਸਾਮਾਨ ਹੁਣ ਨਿਊ ਸਾਊਥ ਵੇਲਜ਼ ਦੇ ਸਮੁੰਦਰੀ ਕਿਨਾਰਿਆਂ ਉਪਰ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਵਿੱਚ ਪਲਾਸਟਿਕ ਦੀਆਂ ਬੋਤਲਾਂ, ਡੱਬੇ, ਫੇਸ ਮਾਸਕ ਅਤੇ ਹੋਰ ਬਹੁਤ ਸਾਰਾ ਸਾਮਾਨ ਸ਼ਾਮਿਲ ਹੈ। ਬੇਸ਼ਕ ਸਿਡਨੀ ਦੇ ਬੀਚਾਂ ਨੂੰ ਸਾਫ ਕਰ ਲਿਆ ਗਿਆ ਹੈ ਪਰੰਤੂ ਹਾਲੇ ਹੋਰ ਵੀ ਅਜਿਹੀ ਹੀ ਕੂੜਾ ਕਰਕਟ ਆਉਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਉਕਤ ਜਹਾਜ਼ ਚੀਨ ਤੋਂ ਮੈਲਬੋਰਨ ਦੀ ਰਾਹ ਤੇ ਸੀ ਅਤੇ ਖਰਾਬ ਮੌਸਮ ਦੇ ਚਲਦਿਆਂ ਇਸਨੂੰ ਬ੍ਰਿਸਬੇਨ ਦੇ ਪੋਰਟ ਉਪਰ ਖੜ੍ਹਾ ਕਰ ਲਿਆ ਗਿਆ ਹੈ ਅਤੇ ਹਾਲੇ ਵੀ ਇਹ ਉਥੇ ਹੀ ਖੜ੍ਹਾ ਹੈ। ਜ਼ਿਕਰਯੋਗ ਹੈ ਕਿ 2016 ਵਿੱਚ ਵੀ ਇਸੇ ਜਹਾਜ਼ ਨੇ ਗ੍ਰੇਟ ਆਸਟ੍ਰੈਲੀਅਨ ਬਾਈਟ ਦੇ ਸਮੁੰਦਰੀ ਖੇਤਰ ਵਿੱਚ 37 ਕੰਟੇਨਰ ਖੋਹੇ ਸਨ -ਉਸ ਵੇਲੇ ਇਸ ਏ.ਪੀ.ਐਲ. ਇੰਗਲੈਂਡ ਕਰੂਜ਼ ਸ਼ਿਪ ਦੇ ਮਾਲਕ ਕੋਈ ਹੋਰ ਸਨ।

Install Punjabi Akhbar App

Install
×