ਕਿੱਸਾਕਾਰ ਸ਼ੇਰ ਸਿੰਘ ਸ਼ੇਰਪੁਰੀ ਦੁਆਰਾ ਰਚਿਤ ਕਿੱਸਾ ”ਕਾਕਾ ਪਰਤਾਪੀ” ਲੋਕ ਅਰਪਣ

DAR_4207ਪੰਜਾਬੀ ਸਾਹਿਤ ਸਭਾ ਸੰਗਰੂਰ ਰਜਿ. ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੀ ਅਗਵਾਈ ਹੇਠ ਦਫਤਰ ਭਾਸ਼ਾ ਵਿਭਾਗ ਸੰਗਰੂਰ ਵਿਖੇ ਇੱਕ ਵਿਸ਼ਾਲ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਪੰਜਾਬੀ ਸਾਹਿਤਕਾਰ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਨੇ ਕਿਹਾ ਕਿ ਪੰਜਾਬੀ ਭਾਸ਼ਾ ਕੋਲ ਕਰਤਾਰੀ ਵਾਚਕ ਕਾਰਕੀ ਸ਼ਬਦਾਂ ਦਾ ਭਰਪੂਰ ਭੰਡਾਰ ਹੈ ਕਿ ਇਹ ਕਿਸੇ ਵੀ ਗਿਆਨ-ਵਿਗਿਆਨ, ਦਰਸ਼ਨ ਤੇ ਵਿਸ਼ਿਆਂ ਨੂੰ ਸਮਝਣ ਅਤੇ ਪੜਾਉਣ ਦੇ ਸਮਰੱਥ ਹੈ। ਲੋੜ ਹੈ ਪੰਜਾਬੀ ਭਾਸ਼ਾ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਲੋਕ-ਜੀਵਨ ਅਤੇ ਲੋਕ ਸਰੋਕਾਰਾਂ ਨਾਲ ਜੋੜਨ ਦੀ। ਇਹ ਕੰਮ ਪੰਜਾਬ ਵਿੱਚ ਕਾਰਜਸ਼ੀਲ ਸਾਹਿਤ ਸਭਾਵਾਂ ਬਾਖੂਬੀ ਕਰ ਰਹੀਆਂ ਹਨ। ਅੱਜ ਵਿਸ਼ਵੀਕਰਨ ਦੇ ਨਾਂ ਉੱਤੇ ਪੰਜਾਬੀ ਜੀਵਨ ਵਿਚਲੇ ਸਿਰਜਨਾਤਮਕ ਬਿਰਤਾਂਤ ਨੂੰ ਤਹਿਸ਼-ਨਹਿਸ਼ ਕੀਤਾ ਜਾ ਰਿਹਾ ਹੈ ਇਸ ਵਰਤਾਰੇ ਨੂੰ ਠੱਲ ਪਾਉਣ ਲਈ ਸਾਨੂੰ ਪੰਜਾਬੀ ਸਾਹਿਤ ਵਿੱਚ ਬਿਰਤਾਂਤ ਭਰਪੂਰ ਰਚਨਾਵਾਂ ਲਿਖਣੀਆਂ ਚਾਹੀਦੀਆਂ ਹਨ। ਕਾਵਿ-ਕਹਾਣੀਆਂ, ਕਿੱਸੇ, ਨਾਵਲ, ਕਹਾਣੀ ਰੂਪਾਂ ਦੀ ਭਰਪੂਰ ਰਚਨਾ ਕਰਨੀ ਚਾਹੀਦੀ ਹੈ। ਸ਼ੇਰ ਸਿੰਘ ਸ਼ੇਰਪੁਰੀ ਵਲੋਂ ਰਚੇ ਗਏ ਕਿੱਸੇ ਇਸ ਲੋੜ ਦੀ ਪੂਰਤੀ ਲਈ ਇਕ ਸੁਹਿਰਦ ਯਤਨ ਹੈ।

ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਗਲਪਕਾਰ ਤੇ ਕਵਿਤਰੀ ਡਾ. ਪ੍ਰਿਤਪਾਲ ਕੌਰ ਚਹਿਲ ਪ੍ਰੋਫੈਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਨ। ਜਦ ਕਿ ਡਾ. ਨਰਵਿੰਦਰ ਸਿੰਘ ਕੋਸਲ ਸਾਬਕਾ ਡੀਨ, ਕੁਰਕੁਸ਼ੇਤਰ ਯੂਨੀਵਰਸਿਟੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਮਾਨ, ਡਾ. ਭਗਵੰਤ ਸਿੰਘ ਖੋਜ਼ ਅਫਸਰ ਭਾਸ਼ਾ ਵਿਭਾਗ ਪੰਜਾਬ, ਬਲਰਾਜ ਓਬਰਾਏ ਬਾਜ਼ੀ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ ਰਜਿ., ਜਨਾਬ ਕ੍ਰਿਸ਼ਨ ਬੇਤਾਬ, ਡਾ. ਦਵਿੰਦਰ ਕੌਰ, ਸ਼ੇਰ ਸਿੰਘ ਸ਼ੇਰਪੁਰੀ, ਡਾ. ਤੇਜਾ ਸਿੰਘ ਤਿਲਕ ਅਤੇ ਡਾ. ਅਸ਼ੋਕ ਪ੍ਰਵੀਨ ਭੱਲਾ ਸ਼ਾਮਿਲ ਸਨ। ਸਮਾਗਮ ਦਾ ਆਰੰਭ ਕਵਿਤਰੀ ਬੀਰ ਪਾਲ ਸ਼ਰਮਾ ਦੀ ਕਵਿਤਾ ਨਾਲ ਹੋਇਆ। ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਸ਼ੇਰ ਸਿੰਘ ਸ਼ੇਰਪੁਰੀ ਜੀ ਦੁਆਰਾ ਰਚਿਤ ਨਵਾਂ ਕਿੱਸਾ ‘ਕਾਕਾ ਪਰਤਾਪੀ’ ਲੋਕ ਅਰਪਣ ਕਰਨ ਦੇ ਨਾਲ-ਨਾਲ ਸ਼ੇਰਪੁਰੀ ਜੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉੱਤੇ ਕਵਿਤਰੀ ਬੀਰ ਪਾਲ ਸ਼ਰਮਾ ਨੇ ਜਨਮ ਦਿਨ ਦੇ ਸਬੰਧ ਵਿੱਚ ਕੇਕ ਕੱਟਨ ਦੀ ਰਸਮ ਅਦਾ ਕੀਤੀ। ਡਾ. ਤੇਜਵੰਤ ਮਾਨ, ਡਾ. ਨਰਵਿੰਦਰ ਕੋਸਲ, ਡਾ. ਭਗਵੰਤ ਸਿੰਘ, ਡਾ. ਪ੍ਰਿਤਪਾਲ ਕੌਰ ਚਹਿਲ, ਬਲਰਾਜ ਓਬਰਾਏ ਬਾਜ਼ੀ (ਨਾਵਲਕਾਰ), ਡਾ. ਦਵਿੰਦਰ ਕੌਰ ਵੱਲੋਂ ਬੀਰ ਪਾਲ ਸ਼ਰਮਾ ਦਾ ਸਨਮਾਨ ਕੀਤਾ ਗਿਆ। ਸਭਾ ਵੱਲੋਂ ਡਾ. ਭਗਵੰਤ ਸਿੰਘ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਮੁੱਖ ਮਹਿਮਾਨ ਡਾ. ਪ੍ਰਿਤਪਾਲ ਕੌਰ ਚਹਿਲ ਦਾ ਬੁੱਕੇ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨ ਕੀਤਾ ਗਿਆ। ਡਾ. ਭਗਵੰਤ ਸਿੰਘ ਨੇ ਡਾ. ਚਹਿਲ ਦੀ ਗਲਪ ਰਚਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਪਰਾਂਤ ਡਾ. ਪ੍ਰਿਤਪਾਲ ਕੌਰ ਚਹਿਲ ਨੇ ਆਪਣੀ ਰਚਨ ਪ੍ਰਕਿਰਿਆ ਬਾਰੇ ਸੰਵਾਦ ਰਚਾਉਦਿਆਂ ਬੋਲੀਆਂ, ਗੀਤਾਂ ਅਤੇ ਕਾਵਿ ਬੋਲਾਂ ਨਾਲ ਭਰਪੂਰ ਸਿੱਧੇ ਅਤੇ ਦਬੰਗ ਅੰਦਾਜ਼ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਲੇਖਕਾਂ ਨੇ ਲੋਕ ਹਿੱਤੂ ਸਾਹਿਤ ਰਚਨਾ ਕਰਨ ਦੀ ਪ੍ਰੇਰਨਾ ਦਿੱਤੀ। ਸ਼ੇਰ ਸਿੰਘ ਸ਼ੇਰਪੁਰੀ ਦੀ ਰਚਨਾ ਉੱਤੇ ਵਿਚਾਰ ਚਰਚਾ ਕਰਦਿਆਂ ਡਾ. ਸੁਖਵਿੰਦਰ ਸਿੰਘ ਪਰਮਾਰ, ਡਾ. ਇਕਬਾਲ ਸਿੰਘ, ਡਾ. ਰਾਜ ਕੁਮਾਰ ਗਰਗ, ਡਾ. ਦਵਿੰਦਰ ਕੌਰ, ਡਾ. ਭਗਵੰਤ ਸਿੰਘ, ਡਾ. ਤੇਜਾ ਸਿੰਘ ਤਿਲਕ, ਬਲਰਾਜ ਬਾਜ਼ੀ, ਗੁਰਨਾਮ ਸਿੰਘ, ਭੁਪਿੰਦਰ ਸਿੰਘ ਖਾਲਸਾ, ਅਮਰ ਗਰਗ ਕਲਮਦਾਨ ਅਤੇ ਚਰਨਜੀਤ ਕੌਰ ਨੇ ਹਿੱਸਾ ਲਿਆ। ਇਸ ਮੌਕੇ ਸੰਤ ਲੌਂਗੋਵਾਲ ਇੰਸਟੀਚਿਉਟ ਕਾਲਜ ਦੇ ਸੱਤ ਵਿਦਿਆਰਥੀ ਜੋ ਚੰਦਰਖਨੀ ਪਰਬਤ ਕੁਲੂ ਮਨਾਲੀ ਵਿਖੇ ਬਰਫ ਵਿੱਚ ਘਿਰ ਗਏ ਸਨ ਉਨ੍ਹਾਂ ਨੂੰ ਬਚਾਉਣ ਲਈ ਸ੍ਰ. ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਭੇਜੀ ਗਈ ਰੈਸਕੋ ਆਪਰੇਸ਼ਨ ਟੀਮ ਦਾ ਹਿੱਸਾ ਬਣਕੇ ਸੱਤਾਂ ਬੱਚਿਆਂ ਨੂੰ ਸੁਰੱਖਿਅਤ ਲੈ ਕੇ ਆਉਣ ਵਾਲੇ ਸਭਾ ਦੇ ਕਾਰਜਕਾਰੀ ਮੈਂਬਰ ਗੁਰਨਾਮ ਸਿੰਘ (ਇਤਿਹਾਸ ਖੋਜੀ) ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ।

ਉਪਰੰਤ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ੍ਰੀ ਸ਼ੇਰ ਸਿੰਘ ਸ਼ੇਰਪੁਰੀ, ਕ੍ਰਿਸ਼ਨ ਬੇਤਾਬ, ਅਮਰੀਕ ਗਾਗਾ, ਧਰਮਜੀਤ ਤੁੰਗਾਂ, ਜੀਤ ਹਰਜੀਤ, ਮੇਘ ਗੋਇਲ, ਭਗਵਾਨ ਹਾਂਸ, ਰਾਜ ਨਿਮਾਣਾ, ਬੀ.ਕੇ. ਬਰਿਆਹ, ਗੁਰਚਰਨ ਸਿੰਘ ਦਿਲਵਰ, ਗੁਰਬਚਨ ਝਨੇੜੀ, ਦੇਸ਼ ਭੂਸ਼ਨ, ਅਮਰਜੀਤ ਸਿੰਘ ਅਮਨ, ਸੱਤਪਾਲ ਪਰਾਸਰ, ਰਾਜਿੰਦਰ ਜੀਤ ਕਾਲਾਬੁਲਾ, ਸੁਖਦੇਵ ਔਲਖ, ਰਣਜੀਤ ਕਾਲਾਬੁਲਾ, ਇਕਬਾਲ ਸਿੰਘ, ਵੈਦ ਬੰਤ ਸਿੰਘ ਸਾਰੋਂ, ਭੁਪਿੰਦਰ ਨਾਗਪਾਲ, ਪੰਮੀ ਫਗੂਵਾਲੀਆਂ, ਰਾਮਫਲ ਰਾਜਨਹੇੜੀ, ਪਰਮਿੰਦਰ ਪੰਮੀ, ਸਰਬਜੀਤ ਸੰਗਰੂਰਵੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆ। ਡਾ. ਅਸ਼ੋਕ ਪ੍ਰਵੀਨ ਭੱਲਾ ਨੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਣ ਸਭਾ ਦੇ ਜਨਰਲ ਸਕੱਤਰ ਬਲਰਾਜ ਓਬਰਾਏ ਬਾਜ਼ੀ ਨੇ ਬਾਖੂਬੀ ਕੀਤਾ।

 

 

Install Punjabi Akhbar App

Install
×