ਨਿਊ ਸਾਊਥ ਵੇਲਜ਼ ਦੇ ਬੀਚਾਂ ਉਪਰ ਸ਼ਾਰਕਾਂ ਲਈ ਨਜ਼ਰ ਰੱਖਣ ਵਾਸਤੇ ਨਵੀਆਂ ਪੈੜਾਂ

ਐਗਰੀਕਲਚਰ ਮੰਤਰੀ ਐਡਮ ਮਾਰਸ਼ਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਨਿਊ ਸਾਊਥ ਵੇਲਜ਼ ਸਰਕਾਰ ਨੇ ਸਮੁੰਦਰ ਦੇ ਪਾਣੀਆਂ ਵਿੱਚ ਸਰਫਿੰਗ ਕਰਨ ਵਾਲਿਆਂ ਦੀ ਜਾਨ ਬਚਾਊ ਦਸਤਿਆਂ ਅਤੇ ਸਥਾਨਕ ਕਾਂਸਲਾਂ ਨੂੰ ਸਮੁੰਦਰੀ ਬੀਚਾਂ ਉਪਰ ਸ਼ਾਰਕਾਂ ਦੇ ਆਵਾਗਮਨ ਉਪਰ ਤਿੱਖੀ ਨਜ਼ਰ ਰੱਖਣ ਤਹਿਤ ਨਵੇਂ ਉਪਕਰਣਾਂ ਵਾਸਤੇ ਮਦਦ ਦੇਣ ਦਾ ਫੈਸਲਾ ਲਿਆ ਹੈ ਤਾਂ ਜੋ ਸ਼ਾਰਕਾਂ ਦੇ ਹਮਲੇ ਤੋਂ ਸਰਫਿੰਗ ਦਾ ਆਨੰਦ ਮਾਣ ਰਹੇ ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕੇ। ਇਸ ਮਦਦ ਰਾਹੀਂ ਸਰਕਾਰ ਵੱਲੋਂ ਉਕਤ ਅਦਾਰਿਆ ਨੂੰ ਜੋ ਫੰਡ ਦਿੱਤੇ ਜਾਣਗੇ ਉਨ੍ਹਾਂ ਦਾ ਇਸਤੇਮਾਲ ਡਰੋਨ ਖ੍ਰੀਦਣ, ਟਾਵਰ ਲਗਾਉਣ, ਅਤੇ ਆਪਾਤਕਾਲੀਨ ਸਥਿਤੀਆਂ ਵਿੱਚ ਇਸਤੇਮਾਲ ਆਉਣ ਵਾਲੇ ਸਾਜੋ-ਸਾਮਾਨ ਨੂੰ ਖ੍ਰੀਦਣ ਲਈ ਕੀਤਾ ਜਾ ਸਕਦਾ ਹੈ। ਇਸ ਪ੍ਰੋਗਰਾਮ ਦੇ ਤਹਿਤ ਸਥਾਨਕ ਕੌਂਸਲਾਂ, ਮੈਰੀਨ ਬਚਾਉ ਦਲ, ਸਰਫ ਲਾਈਫ ਸੇਵਿੰਗ ਦਸਤੇ ਆਦਿ ਸ਼ਾਮਿਲ ਹਨ। ਅਰਜ਼ੀਆਂ ਨਵੇਂ ਉਪਕਰਣਾਂ ਦੀ ਖ੍ਰੀਦ ਲਈ ਅਤੇ ਜਾਂ ਫੇਰ ਬੁਨਿਆਦੀ ਢਾਂਚੇ ਦੀ ਮੁਰੰਮਤ, ਸਾਂਭ-ਸੰਭਾਲ, ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਵਧੀਆਂ ਜੀਵਨ ਬਚਾਊ ਸਹੂਲਤਾਂ ਨੂੰ ਮਹੱਈਆ ਕਰਨ ਲਈ, ਫੌਰਨ ਤੋਰ ਤੇ ਦਿੱਤੀਆਂ ਜਾ ਸਕਦੀਆਂ ਹਨ। ਉਕਤ ਪ੍ਰੋਗਰਾਮ ਸਰਕਾ ਦੇ 8 ਮਿਲੀਅਨ ਡਾਲਰਾਂ ਦੇ ਸ਼ਾਰਕ ਪ੍ਰੋਗਰਾਮ ਦੇ ਤਹਿਤ ਚਲਾਇਆ ਗਿਆ ਹੈ ਅਤੇ ਇਸ ਵਿੱਚ ਬਾਲੀਨਾ ਅਤੇ ਰਿਚਮੰਡ ਵੈਲੀ ਦਰਮਿਆਨ 35 ਸਮਾਰਟ ਡਰਮਲਾਈਨਾਂ ਵਿਛਾਉਣੀਆਂ ਹਨ; 21 VR4G ਦਾ ਨਵਾਂ ਨੈਟਵਰਕ ਸਥਾਪਿਤ ਕਰਨਾ ਹੈ; ਨਿਊ ਸਾਊਥ ਵੇਲਜ਼ ਦੇ 34 ਬੀਚਾਂ ਉਪਰ ਡਰੋਨ ਦੀ ਮਦਦ ਨਾਲ ਲਗਾਤਾਰ ਸ਼ਾਰਕ ਮੱਛੀਆਂ ਦੇ ਆਵਾਗਮਨ ਉਪਰ ਨਿਗਾਹ ਰੱਖਣੀ ਹੈ ਅਤੇ ਤੁਰੰਤ ਸੂਚਨਾਵਾਂ ਜਾਰੀ ਕਰਨੀਆਂ ਆਦਿ ਸ਼ਾਮਿਲ ਹਨ। ਐਸ.ਐਲ.ਐਸ. ਨਿਊ ਸਾਊਥ ਵੇਲਜ਼ ਦੇ ਪ੍ਰਧਾਨ ਜੋਰਜ ਸ਼ੈਲਜ਼ ਅਨੁਸਾਰ ਇਸ ਤਰਫ ਸਰਕਾਰ ਦੁਆਰਾ ਵਧੀਆ ਕਦਮ ਚੁਕਿਆ ਗਿਆ ਹੈ ਅਤੇ ਇਸ ਨਾਲ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਦੇ ਤਹਿਤ ਕਈ ਅਜਿਹੇ ਹਮਲੇ ਟਾਲ਼ੇ ਜਾ ਸਕਦੇ ਹਨ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ઠ
ਜ਼ਿਆਦਾ ਜਾਣਕਾਰੀ ਅਤੇ ਗ੍ਰਾਂਟਾਂ ਨੂੰ ਹਾਸਿਲ ਕਰਨ ਵਾਸਤੇ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਗ੍ਹਾਂਟਾਂ ਲਈ ਅਰਜ਼ੀਆਂ ਦੀ ਆਖਰੀ ਤਾਰੀੀ 11 ਦਿਸੰਬਰ ਦਿਨ ਸ਼ੁਕਰਵਾਰ 2020 ਮਿੱਥੀ ਗਈ ਹੈ।

Install Punjabi Akhbar App

Install
×