ਬ੍ਰਿਟਿਸ ਕੋਲੰਬੀਆ ਦੇ ਸ਼ਹਿਰ ਸਰੀ ‘ਚ ਗੈਂਗਸਟਰਾ ਵੱਲੋਂ ਇਕ 28 ਸਾਲਾ ਪੰਜਾਬੀ ਨੋਜਵਾਨ ਸ਼ਰਨਬੀਰ ਸਿੰਘ ਸੋਮਲ ਦਾ ਗੋਲੀ ਮਾਰ ਕੇ ਕਤਲ

ਨਿਊਯਾਰਕ/ ਸਰੀ —ਬੀਤੇਂ ਦਿਨੀ ਲੰਘੀ 5 ਅਕਤੂਬਰ ਨੂੰ ਬ੍ਰਿਟਿਸ ਕੋਲੰਬੀਆ ਦੇ ਸ਼ਹਿਰ ਸਰੀ ਦੇ 124 ਸਟ੍ਰੀਟ ਅਤੇ 80 ਐਵੇਨਿਉ ਦੇ ਖੇਤਰ ਵਿੱਚ ਹੋਈ ਗੋਲੀ ਬਾਰੀ ਚ’ ਇਕ ਪੰਜਾਬੀ ਨੋਜਵਾਨ ਸ਼ਰਨਬੀਰ ਸਿੰਘ(28) ਸਾਲ ਦੀ ਗੋਲੀ ਮਾਰ ਕੇ  ਹੱਤਿਆ ਕਰ  ਕੀਤੀ ਗਈ ਹੈ।ਮ੍ਰਿਤਕ ਸ਼ਰਨਬੀਰ ਸਿੰਘ ਸੋਮਲ ਡਰਾਈਵਵੇਅ ਵਿੱਚ ਗੋਲੀ ਲੱਗਣ ਦੇ ਜ਼ਖਮਾਂ ਤੋਂ ਪੀੜਤ ਪਾਇਆ ਗਿਆ ਸੀ ਜਿਸ ਨੂੰ  ਪੈਰਾਮੈਡਿਕਸ ਦੁਆਰਾ ਸਥਾਨਕ ਹਸਪਤਾਲ ਵਿੱਚ ਲੁਕਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ. ਇਨਟੈਗਰੇਟਿਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਵੀ ਜਾਂਚ ਪਹੁੰਚੀ  ਸੀ। ਅਤੇ ਪੀੜਤ ਦੀ ਪਛਾਣ ਸਰੀ ਦੇ ਰਹਿਣ ਵਾਲੇ 28 ਸਾਲਾ ਸ਼ਰਨਬੀਰ ਸਿੰਘ ਸੋਮਲ ਵਜੋਂ ਹੋਈ ਹੈ।ਸੋਮਲ ਨੂੰ ਪੁਲਿਸ ਜਾਣਦੀ ਵੀ ਸੀ। ਕਤਲ ਦੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਨੂੰ ਪਹਿਲੇ ਹੀ ਸ਼ਰਨਬੀਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਹ ਮਾਮਲਾ ਚੱਲ ਰਹੇ ਗੈਂਗ ਟਕਰਾਅ ਨਾਲ ਜੁੜਿਆ ਹੋਇਆ ਹੈ।ਗੋਲੀਬਾਰੀ ਦੇ ਕੁਝ ਸਮੇਂ ਬਾਅਦ, 129 ਏ ਸਟ੍ਰੀਟ ਅਤੇ 72 ਐਵਿਨਉ  ਦੇ ਖੇਤਰ ਵਿੱਚ ਪੁਲਿਸ ਨੇ ਇੱਕ ਬਲੈਕ ਫੋਰਡ ਪਿਕ-ਅੱਪ ਗੱਡੀ ਨੂੰ ਅੱਗ ਲੱਗ ਗਈ ਸੀ। ਜੋ ਕਤਲ ਦੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਇਸ ਗੋਲੀਬਾਰੀ ਨਾਲ ਹੀ ਜੁੜਿਆ ਹੋਇਆ ਹੈ। ਕਤਲੇਆਮ ਦੇ ਜਾਂਚਕਰਤਾ ਗਵਾਹਾਂ ਅਤੇ ਸੀਸੀਟੀਵੀ ਲਈ ਸਰੀ ਵਿੱਚ ਆਪਣਾ ਸੰਪਰਕ ਜਾਰੀ ਰੱਖ ਰਹੇ ਹਨ।

Install Punjabi Akhbar App

Install
×