ਸ਼ੰਕਰਾਚਾਰਿਆ ਨੇ ਮੋਦੀ ਨੂੰ ਉਨ੍ਹਾਂ ਦੀ ਸ਼ਿਰਡੀ ਯਾਤਰਾ ਸਬੰਧੀ ਦਿੱਤੀ ਚਿਤਾਵਨੀ

swroopa-shakracharyaਸਾਈ ਬਾਬਾ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ‘ਚ ਪਹਿਲਾਂ ਹੀ ਆਲੋਚਨਾ ਦਾ ਸਾਹਮਣਾ ਕਰ ਰਹੇ ਦਵਾਰਕਾਪੀਠ ਸ਼ੰਕਰਾਚਾਰਿਆ ਸਰੂਪਾਨੰਦ ਸਰਸਵਤੀ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਵਲੋਂ ਸ਼ਿਰਡੀ ਦੀ ਯਾਤਰਾ ਕਰਨ ਨਾਲ ਬਹੁਤ ਕੁਝ ਵਾਪਰ ਸਕਦਾ ਹੈ। ਸਰੂਪਾ ਨੰਦ ਨੇ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਆਪਣੀ ਸ਼ਿਰਡੀ ਯਾਤਰਾ ਮੁਲਤਵੀ ਕਰ ਦੇਣ ਨਹੀਂ ਤਾਂ ਉਹ ਪ੍ਰਮਾਤਮਾ ਵਲੋਂ ਉਨ੍ਹਾਂ ਨੂੰ ਦਿੱਤੀ ਸੁਰੱਖਿਆ ਨੂੰ ਗਵਾ ਲੈਣਗੇ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਦੇ ਇਕ ਸੰਸਦ ਮੈਂਬਰ ਨੇ ਮੋਦੀ ਨੂੰ ਸ਼ਿਰਡੀ ਆਉਣ ਦਾ ਸੱਦਾ ਦਿੱਤਾ ਸੀ ਅਤੇ ਖ਼ਬਰਾਂ ਹਨ ਕਿ ਉਨ੍ਹਾਂ ਨੇ ਇਹ ਸੱਦਾ ਕਬੂਲ ਕਰ ਲਿਆ ਹੈ ਤੇ ਸ਼ਿਰਡੀ ਜਾਣ ਲਈ ਤਿਆਰ ਹਨ।