ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਸ਼ਾਂਤੀਪੂਰਨ, ਪੁਲਿਸ ਨੇ ਬੇਵਜਾਹ ਬੰਦ ਕਰ ਰੱਖੀਆਂ ਹਨ 5 ਮੁੱਖ ਸੜਕਾਂ: ਹਲਫਨਾਮੇ ਵਿੱਚ ਹਬੀਬੁਲਾਹ

ਸ਼ਾਹੀਨ ਬਾਗ ਮਾਮਲੇ ਵਿੱਚ ਵਿਚੋਲਗਿਰੀ ਦੀ ਭੂਮਿਕਾ ਨਿਭਾ ਰਹੇ ਵਜਾਹਤ ਹਬੀਬੁੱਲਾਹ ਨੇ ਐਤਵਾਰ ਨੂੰ ਸੁਪ੍ਰੀਮ ਕੋਰਟ ਵਿੱਚ ਹਲਫਨਾਮਾ ਦਰਜ ਕਰ ਕੇ ਕਿਹਾ ਹੈ ਕਿ ਸ਼ਾਹੀਨ ਬਾਗ ਵਿੱਚ ਸੀਏਏ-ਵਿਰੋਧੀ ਪ੍ਰਦਰਸ਼ਨ ਸ਼ਾਂਤੀਪੂਰਵਕ ਤਰੀਕੇ ਨਾਲ ਹੋ ਰਿਹਾ ਹੈ। ਉਨ੍ਹਾਂ ਨੇ ਹਲਫਨਾਮੇ ਵਿੱਚ ਕਿਹਾ ਕਿ ਪੁਲਿਸ ਨੇ 5 ਮੁੱਖ ਸੜਕਾਂ ਉੱਤੇ ਬੇਵਜਾਹ ਬੈਰਿਕੇਡਿੰਗ ਕਰ ਰੱਖੀ ਹੈ ਜਿਨ੍ਹਾਂ ਦਾ ਇਸ ਪ੍ਰਦਰਸ਼ਨ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ ਅਤੇ ਇਸਦਾ ਇਲਜ਼ਾਮ ਪ੍ਰਦਰਸ਼ਨ ਕਾਰੀਆਂ ਉੱਤੇ ਲਗਾਇਆ ਜਾ ਰਿਹਾ ਹੈ।

Install Punjabi Akhbar App

Install
×