ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ 30 ਦਸੰਬਰ ਨੂੰ

– ਬੱਚਿਆਂ ਦਾ ਕੁਇਜ਼, ਕਿਤਾਬਾਂ ਦੀ ਪ੍ਰਦਰਸ਼ਨੀ ਅਤੇ ਲਘੂ ਨਾਟਕ ਸਮਾਗਮ ਦਾ ਹਿੱਸਾ
IMG-20181224-WA0023
ਇੱਥੇ ਗੁਰਮਤਿ ਅਤੇ ਸਿੱਖ ਇਤਿਹਾਸ ਦੇ ਪਸਾਰੇ ਤਹਿਤ ਬ੍ਰਿਸਬੇਨ ਸਿੱਖ ਗੁਰੂਘਰ ਸਾਹਿਬ (ਲੋਗਨ ਰੋਡ) ਦੀ ਸਰਪ੍ਰਸਤੀ ਅਧੀਨ ਪੰਜ ਆਬ ਰੀਡਿੰਗ ਗਰੁੱਪ ਆਸਟ੍ਰੇਲੀਆ, ਡਾ. ਬੀ ਆਰ ਅੰਬੇਡਕਰ ਸੋਸਾਇਟੀ ਬ੍ਰਿਸਬੇਨ, ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਦਿੱਨ ਐਤਵਾਰ, 30 ਦਸੰਬਰ ਨੂੰ ‘ਸਿੱਖ ਐਜੂਕੇਸ਼ਨ ਐਂਡ ਵੈਲਫੇਅਰ ਸੈਂਟਰ ਬਿਸ੍ਰਬੇਨ’ ਵਿਖੇ ਦੁਪਿਹਰ ਦੋ ਤੋਂ ਸ਼ਾਮੀਂ ਪੰਜ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸ਼ਹੀਦੀ ਸਮਾਗਮ ਦੀ ਵਧੇਰੇ ਜਾਣਕਾਰੀ ਦਿੰਦਿਆਂ ਗੁਰੂਘਰ ਕਮੇਟੀ ਦੇ ਪ੍ਰਧਾਨ ਜਸਜੋਤ ਸਿੰਘ, ਉਪ-ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਖਜ਼ਾਨਚੀ ਮਨਦੀਪ ਸਿੰਘ ਅਤੇ ਸਕੱਤਰ ਸੁਖਰਾਜ ਸਿੰਘ ਨੇ ਦੱਸਿਆ ਕਿ ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਸਿੱਖਰਾਂ ‘ਤੇ ਹਨ। ਉਹਨਾਂ ਕਿਹਾ ਕਿ ਇਸ ਮੌਕੇ ਸਿੱਖ ਵਿਦਵਾਨ ਆਪਣੀਆਂ ਤਕਰੀਰਾਂ ਨਾਲ ਸਾਂਝ ਪਾਉਂਣਗੇ।  ਬੱਚਿਆਂ ਦਾ ਕੁਇਜ਼, ਭਾਸ਼ਣ ਅਤੇ ਗੁਰਮੁਖ ਭੰਦੋਹਲ ਵੱਲੋਂ ਤਿਆਰ ਕੀਤਾ ਲਘੂ ਨਾਟਕ ਵੀ ਵਿਸ਼ੇਸ਼ ਤੌਰ ‘ਤੇ ਸ਼ਹੀਦੀ ਸਮਾਗਮ ਦਾ ਹਿੱਸਾ ਰਹੇਗਾ। ਉਹਨਾਂ ਹੋਰ ਕਿਹਾ ਕਿ ਸਿੱਖ ਧਰਮ ਵਿੱਚ ਅਨੇਕਾਂ ਹੀ ਵਿਦਵਾਨ, ਵਿਚਾਰਕ, ਸੂਰਬੀਰ ਯੋਧੇ ਅਤੇ ਸਮਾਜ-ਸੁਧਾਰਕ ਪੈਦਾ ਹੋਏ ਹਨ ਜਿਹਨਾਂ ਦੀਆਂ ਲਾਸਾਨੀ ਸ਼ਹਾਦਤਾਂ ਅਤੇ ਸ਼ਾਨਾਮੱਤੀ ਸਿੱਖ ਇਤਿਹਾਸ ਨਾਲ ਜੋੜਨਾ ਸਮੇਂ ਦੀ ਮੰਗ ਹੈ। ਇਸ ਲਈ ਲੜੀਵਾਰ ਉਪਰਾਲੇ ਅਧੀਨ ਇਹ ਸਮਾਗਮ ਕਰਵਾਏ ਜਾ ਰਹੇ ਹਨ। ਸਮੂਹ ਗੁਰੂਘਰ ਕਮੇਟੀ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਪਰਿਵਾਰਾਂ ਨੂੰ ਸ਼ਿਰਕਤ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਵਿਦੇਸ਼ੀ ਧਰਤ ‘ਤੇ ਬੱਚਿਆਂ ਨੂੰ ਸਿੱਖੀ ਦੇ ਹੋਰ ਲਾਗੇ ਲਿਆਂਦਾ ਜਾ ਸਕੇ।
ਇਸ ਮੌਕੇ ਹੋਰਾਂ ਤੋਂ ਇਲਾਵਾ ਮਨਦੀਪ ਸਿੰਘ (ਸੈਕਟਰੀ), ਕੁਲਜੀਤ ਖੋਸਾ, ਦਲਜੀਤ ਸਿੰਘ, ਬਲਵਿੰਦਰ ਮੋਰੋਂ, ਜਗਦੀਪ ਸਿੰਘ ਆਦਿ ਹਾਜ਼ਰ ਸਨ। ਇਸ ਸਮਾਗਮ ਪੰਜ ਆਬ ਰੀਡਿੰਗ ਗਰੁੱਪ ਵੱਲੋਂ ਸਿੱਖ ਧਰਮ ਅਤੇ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਦੀ ਸਟਾਲ ਵੀ ਲਗਾਈ ਜਾਵੇਗੀ।

Welcome to Punjabi Akhbar

Install Punjabi Akhbar
×
Enable Notifications    OK No thanks