ਨਿਊਯਾਰਕ, 31 ਜੁਲਾਈ —ਭਾਰਤ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਸ: ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ੁੱਕਰਵਾਰ 3 ਅਗਸਤ ਤੋਂ 5 ਅਗਸਤ ਤੱਕ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇਂ ਹਰ ਸਾਲ ਦੀ ਤਰਾਂ ਸ਼ਹੀਦ ਊਧਮ ਸਿੰਘ ਸਭਾ ਆਫ ਨਿਊਯਾਰਕ ਅਤੇ ਟਰਾਈ ਸਟੇਟ ਦੀਆ ਸਮੂੰਹ ਸੰਗਤਾਂ ਦੇ ਸਾਂਝੇ ਉੱਦਮ ਸਦਕਾ ਬੜੀ ਸ਼ਰਧਾ ਨਾਲ ਮਨਾਇਆਂ ਜਾ ਰਿਹਾ ਹੈ। ਇਸ ਮੌਕੇ ਆਰੰਭ ਸ੍ਰੀ ਆਖੰਡ ਪਾਠ ਸਾਹਿਬ 3 ਅਗਸਤ ਨੂੰ ਸਵੇਰੇ 9:00 ਵਜੇ ਹੋਵੇਗਾ ਅਤੇ ਭੋਗ ਐਤਵਾਰ 5 ਅਗਸਤ ਨੂੰ ਸਵੇਰੇ 9:00 ਵਜੇ ਪਾਏ ਜਾਣਗੇ।ਅਰਦਾਸ ਉਪਰੰਤ ਸ਼ਬਦ ਕੀਰਤਨ ਅਤੇ ਪੰਥ ਦੇ ਉੱਘੇ ਢਾਡੀ ਬਾਅਦ ਦੁਪਹਿਰ 3:00 ਵਜੇ ਉਹਨਾਂ ਦੀ ਜੀਵਨੀ ਤੇ ਵਾਰਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸ਼ਹੀਦ ਊਧਮ ਸਿੰਘ ਸਭਾ ਨਿਊਯਾਰਕ ਦੇ ਪ੍ਰਧਾਨ ਸ:ਜਸਵੰਤ ਸਿੰਘ ਜੱਸਾ ਨੇ ਸਮੂੰਹ ਭਾਈਚਾਰੇ ਨੂੰ ਇਸ ਮੋਕੇ ਪੁੱਜਣ ਲਈ ਖੁਲਾ ਸੱਦਾ ਦਿੱਤਾ।