ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦਾ ਪਿੰਡ ਮਾਨਾਂ ਤਲਵੰਡੀ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ

ਮ੍ਰਿਤਕ ਸਰੀਰ ਦੇਖ ਕੇ ਹਰੇਕ ਦੀਆ ਅੱਖਾਂ ਨਮ ਹੋਈਆ

ਭੁਲੱਥ — ਬੀਤੇਂ ਦਿਨ ਪੁੰਛ ਸੈਕਟਰ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਜਿਸ ਵਿੱਚ ਪੰਜਾਬ ਦੇ ਤਿੰਨ ਨੋਜਵਾਨ ਸ਼ਹੀਦ ਹੋ ਗਏ ਸਨ। ਜਿੰਨਾ ਵਿੱਚ ਭੁਲੱਥ ਦੇ ਲਾਗਲੇ ਪਿੰਡ ਮਾਨਾਂ ਤਲਵੰਡੀ ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਵੀ ਸ਼ਾਮਿਲ ਸੀ । ਅੱਜ ਉਸ ਦੀ ਜਨਮ ਭੂਮੀ ਤਹਿਸੀਲ ਭੁਲੱਥ ਜਿਲ੍ਹਾ ਕਪੂਰਥਲਾ ਵਿਖੇ ਪਿੰਡ ਮਾਨਾਂ ਤਲਵੰਡੀ ਵਿਖੇਂ ਅੰਤਿਮ ਸੰਸਕਾਰ ਹੋਇਆਂ। ਇਸ ਮੋਕੇ ਭਾਰੀ ਗਿਣਤੀ ਚ’ ਇਲਾਕਾ ਨਿਵਾਸੀਆਂ ਤੋ ਇਲਾਵਾ ਜਿਲ੍ਹਾ ਕਪੂਰਥਲਾ ਦਾ ਪੂਰਾ ਪ੍ਰਸ਼ਾਸਨ ਜਿੰਨਾਂ ਚ’ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ਼, ਐਸਐਸਪੀ ਕਪੂਰਥਲਾ, ਡੀਐਸਪੀ, ਭੁਲੱਥ ਅਤੇ ਹਲਕਾ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਤੋ ਇਲਾਵਾ ਭੁਲੱਥ ਇਲਾਕੇ ਨਾਲ ਸਬੰਧਤ ਬਹੁਤ ਸਾਰੇ ਸਿਆਸੀ ਅਤੇ ਧਾਰਮਿਕ ਆਗੂ ਵੀ ਸ਼ਾਮਿਲ ਹੋਏ। ਅਤੇ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ। ਦੱਸਣਯੋਗ ਹੈ ਕਿ ਸ਼ਹੀਦ ਜਸਵਿੰਦਰ ਸਿੰਘ ਦਾ ਪਿਤਾ ਵੀ ਫ਼ੋਜ ਤੋ ਕੈਪਟਨ ਰਿਟਾਇਰ ਹੋਏ ਸਨ ਅਤੇ ਜਿੰਨਾ ਦੀ ਤਕਰੀਬਨ 6 ਕੁ ਮਹੀਨੇ ਪਹਿਲਾ ਦਿਲ ਦਾ ਦੋਰਾ ਪੈਣ ਕਾਰਨ ਦਿਹਾਤ ਹੋ ਗਿਆ ਸੀ।ਇਸ ਪਰਿਵਾਰ ਦਾ ਦੇਸ ਪ੍ਰਤੀ ਪਿਆਰ ਦਾ ਜਜ਼ਬਾ ਰੱਖਣ ਵਾਲੇ ਮਿਲਣਸਾਰ ਇਸ ਪਰਿਵਾਰ ਦਾ ਇਲਾਕੇ ਚ’ ਬਹੁਤ ਹੀ ਅਸਰ ਰਸੂਖ਼ ਹੈ।

ਅੰਤਿਮ ਸੰਸਕਾਰ ਮੋਕੇ ਪਹੁੰਚੀ ਫ਼ੋਜ ਦੀ ਇਕ ਟੁੱਕੜੀ ਨੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਜਸਵਿੰਦਰ ਸਿੰਘ ਨੂੰ ਆਖਰੀ ਵਿਦਾਈ ਦਿੱਤੀ।ਅਤੇ ਹਲਕਾ ਭੁਲੱਥ ਤੋ  ਸ: ਸੁਖਪਾਲ ਸਿੰਘ ਖਹਿਰਾ ਸਮੇਤ ਡੀ.ਸੀ ਕਪੂਰਥਲਾ, ਐਸਐਸਪੀ ਕਪੂਰਥਲਾ, ਡੀਐਸਪੀ ਭੁਲੱਥ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।10 ਸਾਲ ਦੀ ਬਾਲੜੀ ਬੇਟੀ ਨੇ ਸ਼ਹੀਦ ਪਿਤਾ ਨੂੰ ਸਲੂਟ ਮਾਰ ਕੇ ਆਖਰੀ ਵਿਦਾਈ ਦਿੱਤੀ। ਅਤੇ ਸੰਸਕਾਰ ਤੇ ਪਹੁੰਚਿਆ ਸਮੂੰਹ ਪ੍ਰਸ਼ਾਸਨ ਦੀਆ ਇਹ ਦ੍ਰਿਸ਼ ਦੇਖ ਕੇ ਅੱਖਾਂ ਨਮ ਹੋ ਗਈਆਂ ਅਤੇ ਹਰੇਕ ਵਰਗ ਦੇ ਪੁੱਜੇ ਲੋਕਾਂ ਨੇ ਸ਼ਹੀਦ ਜਸਵਿੰਦਰ ਸਿੰਘ ਦੀ ਮਾਤਾ ਪਤਨੀ ਅਤੇ ਭਰਾ ਨਾਲ ਆਪਣੀ ਹਮਦਰਦੀ ਜਿਤਾਈ। 

Install Punjabi Akhbar App

Install
×