
ਮੋਗਾ, 3 ਸਤੰਬਰ (ਗੁਰਤੇਜ ਸਿੰਘ ਬੱਬੀ/ਸੁਰਿੰਦਰਪਾਲ ਸਿੰਘ) – ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਮਹਿਰੋਂ ਦੇ ਬਾਕਸਿੰਗ ਖਿਡਾਰੀ ਤੇ ਫ਼ੌਜੀ ਜਵਾਨ ਪਰਮਿੰਦਰ ਸਿੰਘ (22) ਪੁੱਤਰ ਗੁਰਸੇਵਕ ਸਿੰਘ ਜੋ ਕਿ ਝਾਰਖੰਡ ਦੇ ਜ਼ਿਲ੍ਹਾ ਰਾਮਗੜ੍ਹ ਦੇ ਸਿੱਖ ਰੈਜੀਮੈਂਟਲ ਸੈਂਟਰ ਵਿਚ ਸਿਖਲਾਈ ਲੈ ਰਿਹਾ ਸੀ ਤਾਂ ਇਸ ਦੌਰਾਨ ਤਲਾਬ ਵਿਚ ਸਿਖਲਾਈ ਦਿੱਤੀ ਜਾ ਰਹੀ ਤਾਂ ਤਲਾਬ ‘ਚ ਡੂੰਘੀ ਦਲਦਲ ਹੋਣ ‘ਤੇ ਉਸ ਵਿਚ ਡੁੱਬਣ ਕਾਰਨ ਪਰਮਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਬੀਤੀ ਦੇਰ ਸ਼ਾਮ ਉਸ ਦੀ ਤਿਰੰਗੇ ਵਿਚ ਲਪੇਟੀ ਮ੍ਰਿਤਕ ਦੇਹ ਉਸ ਦੇ ਪਿੰਡ ਪਹੁੰਚੀ। ਜਿੱਥੇ ਫ਼ੌਜ ਵਲੋਂ ਸਲਾਮੀ ਦੇਣ ਤੇ ਸੇਜਲ ਅੱਖਾਂ ਨਾਲ ਪਰਮਿੰਦਰ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਰਮਿੰਦਰ ਸਿੰਘ 4 ਸਾਲ ਪਹਿਲਾ ਫ਼ੌਜ ਵਿਚ ਭਰਤੀ ਹੋਇਆ ਸੀ। ਉਸ ਨਾਲ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕੁੱਲਾ ਦੇ ਵਸਨੀਕ ਫ਼ੌਜੀ ਜਵਾਨ ਜ਼ੋਰਾਵਰ ਸਿੰਘ ਦੀ ਵੀ ਮੌਤ ਹੋ ਗਈ ਸੀ।
ਧੰਨਵਾਦ ਸਹਿਤ (ਅਜੀਤ)