ਨਿਊਯਾਰਕ, 14 ਜੁਲਾਈ — ਬੀਤੇ ਦਿਨ ਸਾਹਿਬ ਢਿੱਲੋ ਮਾਣਕਪੁਰੀਆ (ਰਾਜ ਦੀਆਂ ਗੱਲਾਂ ਵਾਲੇ) ਗੀਤਕਾਰ ਦੀ ਕਿਤਾਬ ਸ਼ਬਦਾਂ ਦਾ ਦੀਵਾ ‘ ਮਹਿਫ਼ਲ ਟੀਵੀ, ਤੇ ਰੇਡਿਉ ਦੇ ਸਟੂਡਿਊ ਕੈਨੇਡਾ ਵਿਖੇ ਉੱਘੇ ਸ਼ੋਅ ਪਰੋਮੋਟਰ ਜਸਵਿੰਦਰ ਖੋਸਾ ਹੁਣਾਂ ਵੱਲੋ ਰਿਲੀਜ ਕੀਤੀ ਗਈ। ਇਸ ਮੌਕੇ ਪੁਸ਼ਪਿੰਦਰ ਸੰਧੂ,ਗਾਇਕ ਹਰਪ੍ਰੀਤ ਰੰਧਾਵਾ,ਗੀਤਕਾਰ ਕਰਨੈਲ ਸਿਵੀਆ,ਗੀਤਕਾਰ ਜੱਗਾ ਮਾਨ,ਅਜਮੇਰ ਪਰਦੇਸੀ,ਸੁਧੀਰ ਮਹਿਤਾ,ਨਿਰਲੇਪ ਗਿੱਲ ,ਯਾਦਵਿੰਦਰ ਮੁੱਟਾ ਵਿਸ਼ੇਸ ਤੋਰ ਤੇ ਹਾਜਰ ਹੋਏ । ਇਸ ਤੋ ਪਹਿਲਾ ਸਾਹਿਬ ਢਿੱਲੋ ਹੁਰਾਂ ਦੀਆਂ ਕਿਤਾਬਾਂ ਰਾਜ ਦੀਆਂ ਗੱਲਾ,ਰੂਹ ਦੀ ਪਰਵਾਜ,ਮਨ ਦਾ ਕਲਾਮ ਸਰੋਤਿਆ ਦੇ ਰੂਬਰੂ ਹੋ ਚੁੱਕੀਆ ਹਨ!