ਸਿੱਖ ਗੁਰੂਦਵਾਰਾ ਪਰਥ ‘ਚ ਬੱਚਿਆਂ ਦਾ ਸ਼ਬਦ ਗਾਇਨ ਮੁਕਾਬਲਾ ਸਮਾਗਮ ਹੋਇਆ

001 002 003
ਸਿੱਖ ਗੁਰੂਦਵਾਰਾ ਪਰਥ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਨੌਜਵਾਨ ਬੱਚਿਆਂ ਦਾ ਸ਼ਬਦ ਗਾਇਨ ਮੁਕਾਬਲਾ ਸਮਾਗਮ ਦਿਨ ਐਤਵਾਰ 14 ਅਗਸਤ ਨੂੰ ਗੁਰੂਦਵਾਰਾ ਸਾਹਿਬ ਵਿੱਚ ਕਰਵਾਇਆ ਗਿਆ। ਇਹ ਮੁਕਾਬਲਾ ਦੋ ਸੇ੍ਣੀਆਂ ਵਿੱਚ ਵੰਡਿਆ ਗਿਆ ਜਿਸ ਵਿੱਚ 15 ਸਾਲ ਦੀ ਉਮਰ ਤੱਕ ਦੇ ਬੱਚਿਆਂ ਵਿੱਚ ਮਨਵੀਰ ਸਿੰਘ, ਗੁਰਪੀ੍ਤ ਕੌਰ, ਗਨਮੀਤ ਕੌਰ, ਅਸਮੀਨ ਕੌਰ, ਅਰਸਪੀ੍ਤ ਕੌਰ, ਸਿਮਰਨਪੀ੍ਤ ਕੌਰ, ਬਿਨਵੰਤ ਕੌਰ ਅਤੇ ਸਿਮਰਨ ਕੌਰ ਅਤੇ 20 ਸਾਲ ਦੀ ਉਮਰ ਤੱਕ ਦੇ ਜਪਨੀਤ ਕੌਰ, ਹਰਮੇਹਰ ਸਿੰਘ, ਕਿਰਨਦੀਪ ਕੌਰ, ਨਮਰਤਾ ਕੌਰ ਅਤੇ ਕਿਰਨਜੀਤ ਕੌਰ ਨੇ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਸਮਾਗਮ ਵਿੱਚ ਸ਼ਬਦ ਉਚਾਰਣ, ਅਲਾਪ ਅਤੇ ਸੰਗੀਤ ਤਾਲ ਦਾ ਨਿਰੀਖਣ ਕਰਨ ਲਈ ਭਾਈ ਹਰਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਡ: ਬਲਜਿੰਦਰ ਕੌਰ ਪੀ.ਐਚ.ਡੀ. ਸੰਗੀਤ ਬਤੌਰ ਜੱਜ ਹਾਜ਼ਰ ਸਨ। ਭਾਈ ਜਸਵਿੰਦਰ ਸਿੰਘ ਰਾਗੀ ਨੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਦੀ ਤਿਆਰੀ ਕਰਵਾਈ।
ਇਸ ਸਮਾਗਮ ਦੇ ਮੁੱਖ ਸਪਾਸਰ ਰਾਜ ਟੈ੍ਵਲ ਅਤੇ ਮਾਲਿਨਡੌ ਏਅਰ ਨੇ ਪਹਿਲਾ ਸਥਾਨ ਜੇਤੂ ਨੂੰ ਪਰਥ ਤੋਂ ਅਮਿੑਤਸਰ ਵਾਪਸੀ ਏਅਰ ਟਿਕਟ ਦਿੱਤੀ, ਦੂਜਾ ਅਤੇ ਤੀਜਾ ਸਥਾਨ ਜੇਤੂ ਨੂੰ ਕ੍ਰਮਵਾਰ ਆਈਪੈੱਡ ਤੇ ਟੈਬਲਟ ਦਿੱਤੀ ਗਈ। ਸਮਾਗਮ ਪ੍ਰਬੰਧਕ ਕਮੇਟੀ ਤਿੰਨੋਂ ਮੁਕਾਬਲਾ ਨਿਰੀਖਣ ਜੱਜ ਤੇ ਭਾਈ ਜਸਵਿੰਦਰ ਸਿੰਘ ਨੂੰ ਸਿਰੋਪਿਉ ਨਾਲ ਸਨਮਾਨਿਆ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਬੱਚਿਆ ਨੂੰ ਟਰਾਫੀਆਂ ਦਿੱਤੀਆਂ।  
ਇਸ ਮੌਕੇ ਗੁਰੂਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਤੇ ਨੌਜਵਾਨ ਪੀੜੀ ਨੂੰ ਸ਼ਬਦ ਗੁਰੂ ਤੇ ਗੁਰਮਤਿ ਸੰਗੀਤ ਨਾਲ ਜੋੜਨਾ ਹੈ। ਇਹ ਸਮੁੱਚੀ ਜਾਣਕਾਰੀ ਭਾਈ ਜਰਨੈਲ ਸਿੰਘ ਭੌਰ ਨੇ ਦਿੱਤੀ।

Install Punjabi Akhbar App

Install
×