ਸ਼੍ਰੋਮਣੀ ਅਕਾਲੀ ਦਲ ਅਗਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਫਿਰ ਬਹੁਮਤ ਪ੍ਰਾਪਤ ਕਰੇਗਾ-ਬੌਬੀ ਬਰਾੜ

NZ PIC 6 March-1ਸ਼੍ਰੋਮਣੀ ਅਕਾਲੀ ਦਲ ਐਨ. ਆਰ.ਆਈ. ਵਿੰਗ ਨਿਊਜ਼ੀਲੈਂਡ ਦੇ ਪ੍ਰਧਾਨ ਸ. ਜਗਜੀਤ ਸਿੰਘ ਬੌਬੀ ਬਰਾੜ ਜੋ ਕਿ ਕੁਝ ਦਿਨਾਂ ਪਹਿਲਾਂ ਹੀ ਆਪਣੇ ਪੰਜਾਬ ਦੇ ਦੌਰੇ ਤੋਂ ਵਾਪਿਸ ਨਿਊਜ਼ੀਲੈਂਡ ਪਰਤੇ ਹਨ, ਨੇ ਅੱਜ ਆਪਣੇ ਅਨੁਭਵ ਸ. ਕਸ਼ਮੀਰ ਸਿੰਘ ਬਘੇਲਾ ਮੀਤ ਪ੍ਰਧਾਨ ਦੇ ਨਾਲ ਇਥੇ ਪਹੁੰਚ ਕੇ ਇਸ ਪੱਤਰਕਾਰ ਨਾਲ ਸਾਂਝੇ ਕੀਤੇ। ਸਿਆਸੀ ਸਰਗਰਮੀਆਂ ਨੂੰ ਨੇੜਿਓ ਵੇਖਣ ਬਾਅਦ ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਫਿਰ ਪੰਜਾਬ ਦੇ ਵਿਚ ਵਿਧਾਨ ਸਭਾ ਦੀਆਂ ਚੋਣਾਂ  ਦੌਰਾਨ ਭਾਰੀ ਬਹੁਮਤ ਪ੍ਰਾਪਤ ਕਰੇਗਾ। ਉਨ੍ਹਾਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਨਾਲ ਹੋਈ ਵਿਸ਼ੇਸ਼ ਮੀਟਿੰਗ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਪ੍ਰਵਾਸੀਆਂ ਦੀਆਂ ਜਿਹੜੀਆਂ ਮੁੱਖ ਲੋੜਾਂ ਸਨ, ਬਾਰੇ ਖੁੱਲ੍ਹ ਕੇ ਵਿਚਾਰ ਕੀਤੀ। ਐਨ.ਆਰ.ਆਈ. ਪ੍ਰਵਾਸੀ ਪੰਜਾਬੀ ਜਿਸ ਤਰ੍ਹਾਂ ਦੇ ਪੰਜਾਬ ਨੂੰ ਵੇਖਣਾ ਚਾਹੁੰਦੇ ਹਨ, ਉਨ੍ਹਾਂ ਬਾਰੇ ਉਪ ਮੁੱਖ ਮੰਤਰੀ ਨਾਲ ਗੱਲ ਕੀਤੀ। ਇਸ ਮੌਕੇ ਪੰਜਾਬ ਸਰਕਾਰ ਦੇ ਕਈ ਸੀਨੀਅਰ ਮੰਤਰੀ ਜੋ ਇਸ ਮੀਟਿੰਗ ਦੇ ਵਿਚ ਹਾਜ਼ਿਰ ਸਨ, ਨੇ ਸਾਰੇ ਨੁਕਤਿਆਂ ਨੂੰ ਨੋਟ ਕੀਤਾ। ਜ਼ਮੀਨਾਂ ਦੀਆਂ ਗਿਰਦਾਵਰੀਆਂ, ਜ਼ਮੀਨਾਂ ਦੀ ਦੇਖਭਾਲ, ਸਰਕਾਰੀ ਕੰਮਾਂ ਦੌਰਾਨ ਅਫਸਰਸ਼ਾਹੀ ਦੀ ਬੇਲੋੜੀ ਸ਼ਮੂਲੀਅਤ ਅਤੇ ਲਟਕਦੇ ਮਾਮਲਿਆਂ ਨੂੰ ਸਮੇਂ ਸਿਰ ਨਿਪਟਾਉਣ ਲਈ ਸਮਾਂ ਮਿੱਥਣ ਆਦਿ ਨੂੰ ਮੰਤਰੀ ਮੰਡਲ ਸਾਹਮਣੇ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜਗਦੇਵ ਸਿੰਘ ਜੱਗੀ ਸਕੱਤਰ ਤੇ ਮਨਪ੍ਰੀਤ ਸਿੰਘ ਬਰਾੜ ਯੂਥ ਵਿੰਗ ਪ੍ਰਧਾਨ ਵੀ ਹਾਜ਼ਿਰ ਸਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸਮੇਤ  ਕਈ ਮੰਤਰੀਆਂ ਨੂੰ ਉਨ੍ਹਾਂ ਨਿਊਜ਼ੀਲੈਂਡ ਵੀ ਆਉਣ ਦਾ ਸੱਦਾ ਦਿੱਤਾ ਹੈ, ਹੋ ਸਕਦਾ ਹੈ ਉਹ ਵੀ ਆਉਣ ਦਾ ਪ੍ਰੋਗਰਾਮ ਬਨਾਉਣ। ਉਨ੍ਹਾਂ ਨਿਊਜ਼ੀਲੈਂਡ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਸਿਰੋਪਾ ਵੀ ਭੇਟ ਕੀਤਾ।
ਉਨ੍ਹਾਂ ਪ੍ਰਵਾਸੀਆਂ ਦਾ ਯੋਗਦਾਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਸਾਰੇ ਅਜਿਹੇ ਕਾਰਜ ਹਨ ਜਿਹੜੇ ਅਸੀਂ ਕਰ ਸਕਦੇ ਹਾਂ। ਆਪਣੇ-ਆਪਣੇ ਪਿੰਡਾਂ ਦੇ ਵਿਚ ਸਫਾਈ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ, ਪਲਾਸਟਿਕ ਦੇ ਲਿਫਾਫੇ ਜਿਹੜੇ ਨਾਲੀਆਂ ਦੇ ਵਿਚ ਅੜਿੱਕਾ ਬਣਦੇ ਹਨ, ਨੂੰ ਤਰੀਕੇ ਨਾਲ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿੰਡ ਇਕ ਸਫਾਈ ਵਾਲੇ ਨੂੰ ਤਨਖਾਹ ਉਤੇ ਰੱਖ ਕੇ ਆਏ ਹਨ ਜੋ ਕਿ ਸਾਰੇ ਪਿੰਡ ਚੋਂ ਲਿਫਾਫੇ ਇਕੱਤਰ ਕਰਕੇ ਉਨ੍ਹਾਂ ਜਲਾ ਦਿੰਦਾ ਹੈ। ਇਸ ਕਾਰਜ ਵਾਸਤੇ ਉਨ੍ਹਾਂ ਜਗ੍ਹਾ ਵੀ ਆਪਣੀ ਦਿੱਤੀ ਹੋਈ ਹੈ।

Install Punjabi Akhbar App

Install
×