ਸ਼੍ਰੋਮਣੀ ਕਮੇਟੀ ਹਰ ਜ਼ਿਲ੍ਹੇ ਵਿੱਚ ਖੋਲ੍ਹੇ ਦਵਾਈਆਂ ਦੇ ਮੋਦੀ ਖਾਨੇ – ਦਲੇਰ ਸਿੰਘ ਡੋਡ

ਫਰੀਦਕੋਟ 28 ਜੂਨ – ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ ਅਤੇ ਜ਼ਿਲਾ ਪ੍ਰਧਾਨ ਰਾਜਵਿੰਦਰ ਸਿੰਘ ਪੰਜਗਰਾਈਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਪਹਿਰਾ ਦਿੰਦੇ ਹੋਏ ਹਰ ਜ਼ਿਲ੍ਹੇ ਵਿੱਚ ਗੁਰੂ ਨਾਨਕ ਮੋਦੀ ਖਾਨੇ ਖੋਲਣੇ ਚਾਹੀਦੇ ਹਨ,।ਜਿਥੇ ਸਸਤੇ ਰੇਟਾਂ ‘ਤੇ ਮੈਡੀਸਨ ਮਿਲੇ। ਜਿਸ ਨਾਲ ਗਰੀਬ ਵਰਗ ਨੂੰ ਸਹਾਇਤਾ ਮਿਲੇਗੀ। ਸ੍ਰੋਮਣੀ ਕਮੇਟੀ ਹਰੇਕ ਵੱਡੇ ਹਸਪਤਾਲ ਜਿਵੇ ਕਿ ਡੀ ਐਮ ਸੀ ,ઠਸੀ ਐਮ ਸੀ,ਪੀ ਜੀ ਆਈ ਕੋਲ ਜਿੰਨਾ ਨੌਜਵਾਨਾਂ ਕੋਲ ਮੈਡੀਕਲ ਲਾਇਸੰਸ ਹਨ , ਉਨ੍ਹਾਂ ਨੂੰ ਗੁਰੂ ਨਾਨਕ ਮੋਦੀਖਾਨੇ ਖੋਲ੍ਹ ਕੇ ਦੇਵੇ। ਜਿਸ ਵਿੱਚ ਵਾਜਬ ਮੁੱਲ ਤੇ ਹਰੇਕ ਵਿਅਕਤੀ ਮੈਡੀਸਨ ਖਰੀਦੇ। ਇਸ ਨਾਲ ਜਿਥੇ ਗਰੀਬ ਬੰਦੇ ਨੂੰ ਆਰਥਿਕ ਸਹਾਇਤਾ ਮਿਲੇਗੀ ਉੱਥੇ ਨਾਲ ਨਾਲ ਸਿੱਖ ਧਰਮ ਦਾ ਪ੍ਰਚਾਰ ਵੀ ਹੋਵੇਗਾ॥ ਅੱਜ ਆਪਾਂ ਟੀ ਵੀ ਚੈਨਲਾਂ ਤੇ ਦੇਖ ਰਹੇ ਹਾਂ ਕਿ ਲੁਧਿਆਣਾ ਵਿੱਚ ਸਿੱਖ ਵਿਰਸਾ ਕੌਸਲ ਵੱਲੋਂ ਜੋ ਗੁਰੂ ਨਾਨਕ ਮੋਦੀਖਾਨਾ ਖੋਲਿਆ ਗਿਆ ਹੈ। ਜਿਥੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਲਾਹਾ ਲੈ ਰਹੇ ਹਨ ਜੋ ਸੌ ਰੁਪਏ ਦੀ ਮੈਡੀਸਨ ਹੁੰਦੀ ਹੈ ? ਮਹਿਜ ਦੱਸ ਪੰਦਰਾਂ ਰੁਪਏ ਵਿੱਚ ਮਿਲ ਰਹੀ ਹੈ॥ ਸ੍ਰੋਮਣੀ ਕਮੇਟੀ ਕੋਲ ਕਰੋੜਾਂ ਰੁਪਏ ਦਾ ਬਜਟ ਹੋਣ ਕਾਰਨ ਸਿਰਫ ਘਪਲੇ ਹੀ ਨਜ਼ਰ ਆਂਉਦੇ ਹਨ॥ ਜਿਥੇ ਸ੍ਰੋਮਣੀ ਕਮੇਟੀ ਤਿੰਨ ਤਿੰਨ ਲੱਖ ਰੁਪਏ ਤਨਖਾਹ ਤੇ ਸਕੱਤਰ ਰੱਖ ਕੇ ਗੋਲਕ ਲੁਟਾ ਰਹੀ ਹੈ।, ਦਾਲਾ ਦੇ ਵਿੱਚ ਘਪਲੇ ਉਜਾਗਰ ਹੋ ਰਹੇ ਹਨ॥ ਸ਼੍ਰੋਮਣੀ ਕਮੇਟੀ ਇਸ ਪਾਸੇ ਧਿਆਨ ਦੇ ਕੇ ਇਸ ਪਾਸੇ ਵੱਲ ਵਧਣਾ ਚਾਹੀਦਾ ਹੈ ਇਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਅਤੇ ਸਿੱਖ ਧਰਮ ਦਾ ਪ੍ਰਚਾਰ ਵੀ ਹੋਵੇਗਾ।
ਕੈਪਸ਼ਨ 28 ਜੀ ਐਸ ਸੀ 2 : ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ ਤੇ ਸਾਥੀ ਆਗੂ। ਤਸਵੀਰ ਗੁਰਭੇਜ ਸਿੰਘ ਚੌਹਾਨ