ਰਾਜੇਸ਼ ਗੁਪਤਾ ਦੀ ਪੁਸਤਕ ‘ਸਫ਼ੈਦ ਫੁੱਲਾਂ ਦੀ ਵੇਲ’ ਦਾ ਵਿਮੋਚਨ

160102 Rajesh Gupta index 002ਪੰਡਿਤ ਮੋਹਨ ਲਾਲ ਐਸ.ਡੀ.ਕਾਲਜ ਫਾਰ ਵੂਮੈਨ,ਗੁਰਦਾਸਪੁਰ ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ਵਿਚ ਬਤੌਰ ਮੁੱਖ-ਮਹਿਮਾਨ ਬੀਬੀ ਪ੍ਰਕਾਸ਼ ਕੌਰ ਹਮਦਰਦ ਟਰੱਸਟੀ ‘ਅਜੀਤ’ ਪ੍ਰਕਾਸ਼ਨ ਸਮੂਹ ਤੇ ਸੰਪਾਦਿਕਾ ਤਸਵੀਰ ਮੈਗਜ਼ੀਨ ਅਤੇ ਪ੍ਰਸਿੱਧ ਉਰਦੂ ਸ਼ਾਇਰ ਉਲਫਤ ਬਟਾਲਵੀ ਸ਼ਾਮਲ ਹੋਏ।ਸਮਾਰੋਹ ਵਿਚ ਉੱਤਮ ਹਿੰਦੂ ਦੇ ਮੁੱਖ-ਸੰਪਾਦਕ ਸ਼੍ਰੀ ਇਰਵਿਨ ਖੰਨਾ, ਦੂਰਦਰਸ਼ਨ ਕੇਂਦਰ ਜਲੰਧਰ ਦੇ ਆਗਿਆਪਾਲ ਸਿੰਘ ਰੰਧਾਵਾ, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਖ਼ਾਲਿਦ ਹੁਸੈਨ,ਉਰਦੂ ਸ਼ਾਇਰ ਮੁਹੰਮਦ ਰਫੀ, ਉਰਦੂ ਸ਼ਾਇਰ ਜਨਕ ਰਾਜ ਕੰਵਲ, ਮੁਹੰਮਦ ਅਕਰਮ ਵੜੈਚ ਨੇ ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਨਿਭਾਈ।ਸਮਾਗਮ ਦਾ ਆਗਾਜ਼ ਕਾਲਜ ਦੀਆਂ ਲੜਕੀਆਂ ਕੋਮਲ, ਸਰਬਜੀਤ, ਰੀਤੂ, ਸਪਨਾ ਅਤੇ ਅਮਨ ਨੇ ਖੂਬਸੂਰਤ ਭਜਨ ਗਾਇਨ ਕਰਕੇ ਕੀਤਾ।ਰਾਜੇਸ਼ ਗੁਪਤਾ ਦੀ ਪੁਸਤਕ ‘ਸਫ਼ੈਦ ਫੁੱਲਾਂ ਦੀ ਵੇਲ’ ਉੱਪਰ ਅਲੋਚਨਾਤਮਕ ਪੱਤਰ ਡਾ. ਜਗੀਰ ਸਿੰਘ ਨੂਰ ਅਤੇ ਡਾ.ਰਾਜਵਿੰਦਰ ਕੌਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਪੜੇ।ਆਏ ਹੋਏ ਸਭ ਮਹਿਮਾਨਾਂ ਦਾ ਸਵਾਗਤ ਪ੍ਰਿੰਸੀਪਲ ਡਾ.ਨੀਲਮ ਸੇਠੀ ਨੇ ਕੀਤਾ।
ਮੁੱਖ ਮਹਿਮਾਨ ਬੀਬੀ ਪ੍ਰਕਾਸ਼ ਕੌਰ ਹਮਦਰਦ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਸਾਹਿਤ ਨਾਲ ਜੁੜਨ ਦੀ ਜ਼ਰੂਰਤ ਹੈ।ਨੌਜਵਾਨ ਪੀੜੀ ਨੂੰ ਚਾਹੀਦਾ ਹੈ ਕਿ ਉਹ ਹੋਰਨਾਂ ਚੀਜਾਂ ਤੋ ਇਲਾਵਾ ਸਾਹਿਤ ਪੜ੍ਹਨ ਤੇ ਲਿਖਣ ਵਿਚ ਵੀ ਦਿਲਚਸਪੀ ਵਿਖਾਉਣ।ਵਿਸ਼ੇਸ਼ ਮਹਿਮਾਨ ਅਤੇ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਸ਼੍ਰੀ ਇਰਵਿਨ ਖੰਨਾ ਨੇ ਸਭਿਆਚਾਰ ਉੱਪਰ ਵਿਚਾਰ ਰਖਦੇ ਹੋਏ ਕਿਹਾ ਕਿ ਅੱਜ ਹਿੰਦੀ ਭਾਸ਼ਾ ਕਿਸ ਦਿਸ਼ਾ ਵੱਲ ਜਾ ਰਹੀ ਹੈ,ਇਸ ਵੱਲ ਧਿਆਨ ਦੇਣਾ ਸਮੇ ਦੀ ਜ਼ਰੂਰਤ ਹੈ।ਸਾਡੀਆਂ ਪਰੰਪਰਾਵਾਂ ਇੰਨੀਆਂ ਪ੍ਰਭਾਵਸ਼ਾਲੀ ਤੇ ਮਰਮਸਪਰਸ਼ੀ ਹਨ ਕਿ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ। ਉਹਨਾਂ ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਦੀ ਤਰ੍ਹਾਂ ਹਿੰਦੀ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ।ਕਹਾਣੀਕਾਰ ਰਾਜੇਸ਼ ਗੁਪਤਾ ਨੇ ਵੀ ਆਪਣੀ ਪੁਸਤਕ ‘ਸਫ਼ੈਦ ਫੁੱਲਾਂ ਦੀ ਵੇਲ’ ਤੇ ਕੁਝ ਸ਼ਬਦ ਬੋਲੇ ਤੇ ਆਏ ਹੋਏ ਸਭ ਮਹਿਮਾਨਾਂ,ਲੇਖਕਾਂ ਤੇ ਕਵੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।ਇਸ ਉਪਰੰਤ ਕਹਾਣੀਕਾਰ ਰਾਜੇਸ਼ ਗੁਪਤਾ ਦੀ ਪੁਸਤਕ ‘ਸਫ਼ੈਦ ਫੁੱਲਾਂ ਦੀ ਵੇਲ’ਦਾ ਵਿਮੋਚਨ ਬੀਬੀ ਪ੍ਰਕਾਸ਼ ਕੌਰ ਹਮਦਰਦ, ਸ਼੍ਰੀ ਇਰਵਿਨ ਖੰਨਾ,ਸ਼੍ਰੀ ਆਗਿਆਪਾਲ ਸਿੰਘ ਰੰਧਾਵਾ,ਪ੍ਰਿੰ.ਅਵਤਾਰ ਸਿੰਘ ਸਿੱਧੂ,ਪ੍ਰਿੰ.ਨੀਲਮ ਸੇਠੀ,ਪ੍ਰੋ.ਕ੍ਰਿਪਾਲ ਸਿੰਘ ਯੋਗੀ, ਖ਼ਾਲਿਦ ਹੁਸੈਨ,ਬਲਵਿੰਦਰ ਬਾਲਮ,ਮੁਹੰਮਦ ਅਕਰਮ ਵੜੈਚ ਨੇ ਕੀਤਾ ਅਤੇ ਹਾਜ਼ਰ ਹੋਏ ਸਭ ਮਹਿਮਾਨਾਂ,ਲੇਖਕਾਂ ਤੇ ਕਵੀਆਂ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਦੇਕੇ ਸਨਮਾਨਤ ਕੀਤਾ ਗਿਆ।

IMG_4553ਦੂਸਰੇ ਦੌਰ ਦੇ ਤ੍ਰੈ-ਭਾਸ਼ੀ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿੱਧ ਉਰਦੂ ਸ਼ਾਇਰ ਮੁਹੰਮਦ ਰਫੀ ,ਕਮਲਜੀਤ ਸਿੰਘ ਕਮਲ,ਉਰਦੂ ਸ਼ਾਇਰ ਪੂਰਨ ਚੰਦ ਅਹਿਸਾਨ ਅਤੇ ਹਿੰਦੀ ਦੀ ਉੱਘੀ ਕਵਿਤਰੀ ਡਾ.ਨੀਲਮ ਸੇਠੀ ਨੇ ਕੀਤੀ।ਤ੍ਰੈ-ਭਾਸ਼ੀ ਕਵੀ ਦਰਬਾਰ ਵਿਚ ਸ਼ੁਰੂ ਹੋਏ ਰਚਨਾਵਾਂ ਦੇ ਦੌਰ ਵਿਚ ਬੀਬੀ ਪ੍ਰਕਾਸ਼ ਕੌਰ ਹਮਦਰਦ,ਜਨਾਬ ਉਲਫਤ ਬਟਾਲਵੀ,ਪ੍ਰਸਿੱਧ ਸ਼ਾਇਰ ਮੁਹੰਮਦ ਰਫੀ,ਬਲਵਿੰਦਰ ਬਾਲਮ,ਪ੍ਰਿੰ.ਅਵਤਾਰ ਸਿੰਘ ਸਿੱਧੂ,ਪ੍ਰਿੰ.ਨੀਲਮ ਸੇਠੀ,ਜਨਕ ਰਾਜ ਕੰਵਲ,ਪ੍ਰੋ.ਕ੍ਰਿਪਾਲ ਸਿੰਘ ਯੋਗੀ,ਕਮਲਜੀਤ ਸਿੰਘ ਕਮਲ,ਬਿਸ਼ਨ ਦਾਸ,ਪ੍ਰੀਤਮ ਸਰਪੰਚ,ਰੋਜੀ ਸਿੰਘ,ਮੱਖਣ ਕੁਹਾੜ,ਹਰਭਜਨ ਸਿੰਘ ਬਾਜਵਾ,ਜਸਵੰਤ ਹਾਂਸ,ਪੂਰਨ ਚੰਦ ਅਹਿਸਾਨ,ਸ਼ੈਲੀ ਬਲਜੀਤ,ਅਸ਼ਵਨੀ ਮਾਨਵ,ਫਰਤੂਲ ਚੰਦ ਫੱਕਰ,ਡਾ.ਅਸ਼ੋਕ ਹਸਤੀਰ,ਮਨਮੋਹਨ ਪੰਛੀ,ਵਿਕਾਸ ਸ਼ਰਮਾ,ਮਲਕੀਤ ਸਿੰਘ ਸੋਹਲ,ਵਿਜੇ ਤਾਲਬ,ਸੁਰਿੰਦਰ ਸਿੰਘ ਪਾਮਾ,ਮਿੱਸ ਕਾਜਲ,ਸ਼ੁੱਭਪ੍ਰੀਤ ਕੌਰ,ਸਤਵਿੰਦਰ ਸਿੰਘ ਬੇਗੋਵਾਲੀਆ,ਘਣਸ਼ਾਮ ਸਾਗਰ,ਯਸ਼ਪਾਲ ਆਦਿ ਨੇ ਰਚਨਾਵਾਂ ਪੇਸ਼ ਕਰ ਕੇ ਦਰਸ਼ਕਾਂ ਨੂੰ ਕੀਲ ਕੇ ਕਾਫ਼ੀ ਵਾਹ-ਵਾਹੀ ਲੁੱਟੀ।ਮੰਚ ਦਾ ਸੰਚਾਲਨ ਬਲਵਿੰਦਰ ਬਾਲਮ ਨੇ ਬਾਖ਼ੂਬੀ ਨਿਭਾਇਆ।
ਇਸ ਮੌਕੇ ਤੇ ਸੁਨੀਲ ਮਹਾਜਨ,ਸੰਜੀਵ ਮਹਾਜਨ,ਸ਼੍ਰੀਮਤੀ ਨੀਤੀ ਗੁਪਤਾ,ਰਿਸ਼ਭ ਗੁਪਤਾ,ਵਿਕਰਾਂਤ ਗੁਪਤਾ,ਰਜਿੰਦਰ ਰਾਜਨ,ਅਭਿਨੰਦਨ ਆਰਿਫ਼,ਅਜੀਤ ਸਿੰਘ,ਰਵੀ ਮਹਾਜਨ,ਅਜੇ ਗੁਪਤਾ,ਮਨੋਜ ਗੰਡੌਤਰਾ,ਸਰਦਾਰ ਅਵਤਾਰ ਸਿੰਘ,ਵਿੱਕੀ,ਵਰਿੰਦਰ ਬੋਬੀ,ਸੋਨੂੰ,ਅਨਿਲ ਮਹਾਜਨ,ਗਾਇਕ ਪੁਨੀਤ ਸਾਗਰ,ਅਵਨੀਤ ਸਿੰਘ ਤੇਜਾ,ਮੋਹਿਤ ਮਹਾਜਨ,ਮੈਡਮ ਤਜਿੰਦਰ ਕੌਰ,ਬਲਦੇਵ ਸਿੰਘ ਨਾਵਲਕਾਰ,ਕਰਮਜੀਤ ਸਿੰਘ ਧਾਰੀਵਾਲ,ਕਰਮਜੀਤ ਪੂਰੀ ਆਦਿ ਹਾਜ਼ਰ ਸਨ।

Install Punjabi Akhbar App

Install
×