ਬੌਂਡੀ ਬਾਰ ਸਰੀਰਕ ਸ਼ੋਸ਼ਣ ਵਾਲੇ ਮਾਮਲੇ ਤਹਿਤ ਰਗਬੀ ਖਿਡਾਰੀ ਕਰਟਲੇ ਬੀਲ ਨੂੰ ਮਿਲੀ ਜ਼ਮਾਨਤ

ਬੀਤੇ ਸਾਲ 17 ਦਿਸੰਬਰ, 2022 ਨੂੰ ਸਿਡਨੀ ਦੇ ਬੌਂਡੀ ਬੀਚ ਉਪਰ ਇੱਕ ਹੋਟਲ/ਬਾਰ ਵਿੱਚ ਹੋਏ ਇੱਕ ਮਹਿਲਾ ਦੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਝੇਲ ਰਹੇ 28 ਸਾਲਾਂ ਦੇ ਰਗਬੀ ਖਿਡਾਰੀ ਕਰਟਲੇ ਬੀਲ ਨੂੰ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ।
ਉਕਤ ਖਿਡਾਰੀ ਉਪਰ, ਵਾਵਰਲੇ ਪੁਲਿਸ ਸਟੇਸ਼ਨ ਅੰਦਰ 2 ਅਜਿਹੇ ਮਾਮਲੇ ਦਰਜ ਹੋਏ ਸਨ ਜਿਨ੍ਹਾਂ ਦੇ ਤਹਿਤ ਉਸ ਉਪਰ 2 ਮਹਿਲਾਵਾਂ ਨੇ ਸਰੀਰਕ ਛੇੜਛਾੜ ਅਤੇ ਸਰੀਰਕ ਸ਼ੋਸ਼ਣ ਤੱਕ ਦੇ ਇਲਜ਼ਾਮ ਲਗਾਏ ਸਨ।
ਰਗਬੀ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਵਾਰਾਟਾਹਸ ਨੇ ਕਰਟਲੇ ਨੂੰ ਸਸਪੈਂਡ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਜਦੋਂ ਤੱਕ ਅਦਾਲਤ ਵੱਲੋਂ ਮਾਮਲੇ ਉਪਰ ਫੈਸਲਾ ਨਹੀਂ ਹੋ ਜਾਂਦਾ, ਉਹ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਦਾ।