ਮੈਲਬੋਰਨ ਵਿੱਚ ਵੱਡੇ ਤੂਫਾਨ ਦਾ ਅਨੁਮਾਨ, ਪੈ ਸਕਦੇ ਹਨ ਗੜ੍ਹੇ… ਭਾਰੀ ਵਰਖਾ ਦੀ ਚਿਤਾਵਨੀ

ਉਤਰੀ ਕੁਈਨਜ਼ਲੈਂਡ ਵਿੱਚ ਵੀ ਚਿਤਾਵਨੀ

ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਮੈਲਬੋਰਨ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਆਦਿ ਵਿੱਚ ਅੱਜ ਇੱਕ ਵੱਡਾ ਤੂਫਾਨ ਦਸਤਕ ਦੇ ਰਿਹਾ ਹੈ ਜਿਸ ਨਾਲ ਕਿ ਭਾਰੀ ਵਰਖਾ, ਤੇਜ਼ ਹਵਾਵਾਂ ਅਤੇ ਗੜ੍ਹਿਆਂ ਦੀ ਮਾਰ ਦੀ ਆਸ਼ੰਕਾ ਜਤਾਈ ਜਾ ਰਹੀ ਹੈ।
ਜੀਲਾਂਗ, ਮੈਲਬੋਰਨ, ਵੌਂਟਾਗੀ, ਫਰੈਂਕਸਟੋਨ, ਬਾਚੂਸ ਮਾਰਸ਼ ਅਤੇ ਵਾਰਾਗੁਲ ਆਦਿ ਖੇਤਰਾਂ ਨੂੰ ਚਿਤਾਵਨੀ ਦਾ ਮੁੱਖ ਆਧਾਰ ਬਣਾਇਆ ਗਿਆ ਹੈ।
ਇਸ ਦੇ ਨਾਲ ਹੀ ਵਿਭਾਗ ਨੇ ਉਤਰ ਕੁਈਨਜ਼ਲੈਂਡ ਦੇ ਖੇਤਰਾਂ ਵਿੱਚ ਵੀ ਮਾਨਸੂਨ ਦੀ ਆਮਦ ਕਾਰਨ ਭਾਰੀ ਵਰਖਾ ਦੀ ਆਸ਼ੰਕਾ ਜਤਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਸਮੁੰਦਰੀ ਚੱਕਰਵਾਤ ਦੀਆਂ ਵੀ ਚਿਤਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼, ਵਿਕਟੌਰੀਆ, ਏ.ਸੀ.ਟੀ., ਤਸਮਾਨੀਆ ਵਿੱਚ ਵੀ ਤੂਫਾਨ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

Install Punjabi Akhbar App

Install
×